ਨਿਰਮਲਾ ਸੀਤਾਰਮਣ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫੋਰਬਸ ਨੇ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਐਚ.ਸੀ.ਐਲ. ਕਾਰਪੋਰੇਸ਼ਨ ਦੀ ਸੀ.ਈ.ਓ. ਤੇ ਕਾਰਜਕਾਰੀ ਡਾਇਰੈਕਟਰ ਰੋਸ਼ਨੀ ਨਾਦਰ ਮਲਹੋਤਰਾ ਅਤੇ

Nirmala Sitharaman

ਨਿਊਯਾਰਕ  : ਫੋਰਬਸ ਨੇ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਐਚ.ਸੀ.ਐਲ. ਕਾਰਪੋਰੇਸ਼ਨ ਦੀ ਸੀ.ਈ.ਓ. ਤੇ ਕਾਰਜਕਾਰੀ ਡਾਇਰੈਕਟਰ ਰੋਸ਼ਨੀ ਨਾਦਰ ਮਲਹੋਤਰਾ ਅਤੇ ਬਾਇਓਕੋਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਦੁਨੀਆ ਦੀ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ 2019 ਦੀ ਫੋਰਬਸ ਸੂਚੀ 'ਚ ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਦੂਜੇ ਸਥਾਨ 'ਤੇ ਹੈ ਯੂਰਪੀਅਨ ਸੈਂਟਰਲ ਬੈਂਕ ਦੀ ਪ੍ਰੈਜ਼ੀਡੈਂਟ ਕ੍ਰਿਸਟੀਨ ਲੇਗਾਰਦ ਅਤੇ ਤੀਜੇ ਸਥਾਨ 'ਤੇ ਅਮਰੀਕੀ ਸੰਸੰਦ 'ਚ ਹੇਠਲੇ ਸਦਨ ਦੀ ਹਾਊਸ ਆਫ ਰੀਪ੍ਰੇਜ਼ੇਂਟੇਟਿਵਸ ਦੀ ਪ੍ਰਤੀਨਿਧੀ ਨੈਨਸੀ ਪੇਲੋਸੀ। ਇਸ ਸੂਚੀ ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ 29 ਵੇਂ ਨੰਬਰ 'ਤੇ ਹੈ।ਫੋਰਬਸ ਦਾ ਕਹਿਣਾ ਹੈ ਕਿ 2019 'ਚ ਔਰਤਾਂ ਨੇ ਆਪਣੀ ਸਮਝਦਾਰੀ ਨਾਲ ਅੱਗ ਵਧ ਕੇ ਸਰਕਾਰ, ਉਦਯੋਗਾਂ, ਮੀਡੀਆ ਅਤੇ ਚੈਰੀਟੇਬਲ ਕਾਰਜਾਂ 'ਚ ਸਰਗਰਮੀ ਨਾਲ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਈਆਂ।

ਇਸ ਸਾਲ ਸੀਤਾਰਮਨ ਪਹਿਲੀ ਵਾਰ ਫੋਰਬਜ਼ ਦੀ ਸੂਚੀ ਵਿਚ ਸ਼ਾਮਲ ਹੋਈ ਹੈ ਅਤੇ 34 ਵੇਂ ਨੰਬਰ 'ਤੇ ਹੈ। ਭਾਰਤ ਦੇ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਤੋਂ ਪਹਿਲਾ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਸੀਤਾਰਮਨ ਵਿੱਤ ਮੰਤਰਾਲੇ ਨੂੰ ਸੁਤੰਤਰ ਤੌਰ 'ਤੇ ਸੰਭਾਲਣ ਵਾਲੀ ਪਹਿਲੀ ਮਹਿਲਾ ਮੰਤਰੀ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਦਾ ਚਾਰਜ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਰਿਹਾ ਸੀ।

ਇਸ ਸੂਚੀ 'ਚ ਐੱਚ.ਸੀ.ਐੱਲ. ਕਾਰਪੋਰੇਸ਼ਨ ਦੀ ਸੀ.ਈ.ਓ. ਰੌਸ਼ਣੀ ਨਾਦਰ ਮਲਹੋਤਰਾ 54 ਵੇਂ ਸਥਾਨ 'ਤੇ ਹੈ। ਐਚਸੀਐਲ ਕਾਰਪੋਰੇਸ਼ਨ ਦੇ ਸੀਈਓ ਹੋਣ ਦੇ ਨਾਤੇ ਉਹ 8.9 ਅਰਬ ਡਾਲਰ ਦੀ ਕੰਪਨੀ ਦੇ ਸਾਰੇ ਰਣਨੀਤਕ ਫੈਸਲੇ ਲੈਣ ਲਈ ਜ਼ਿੰਮੇਵਾਰ ਹੈ। ਮਲਹੋਤਰਾ ਕੰਪਨੀ ਦੀ ਸੀ.ਐਸ.ਆਰ. ਕਮੇਟੀ ਦੀ ਚੇਅਰਪਰਸਨ ਅਤੇ ਸ਼ਿਵ ਨਾਦਰ ਫਾਉਂਡੇਸ਼ਨ ਦਾ ਟਰੱਸਟੀ ਵੀ ਹੈ।

ਇਸ ਤੋਂ 65 ਵਾਂ ਸਥਾਨ ਹਾਸਲ ਕਰਨ ਵਾਲੀ ਬਾਇਓਕਾਨ ਦੀ ਸੰਸਥਾਪਕ ਕਿਰਣ ਮਜੂਮਦਾਰ ਨੇ ਵੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਣ ਕੀਤਾ ਹੈ। ਉਹ ਭਾਰਤ ਦੀ ਸਭ ਤੋਂ ਅਮੀਰ ਔਰਤ ਹੈ, ਜਿਸ ਨੇ ਆਪਣੀ ਪੂਰੀ ਦੌਲਤ ਖੁਦ ਕਮਾਈ ਹੈ।