ਪੈਸੇ ਨਾ ਮੋੜਨ ‘ਤੇ ਮਲੇਸ਼ੀਆ ਨੇ ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਕੀਤਾ ਜਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੂੰ ਉਸਦੇ ਦੋਸਤ ਮਲੇਸ਼ੀਆ ਨੇ ਵੱਡਾ ਝਟਕਾ ਦਿੱਤਾ ਹੈ...

PIA

ਕੁਆਲਾਂਲਪੁਰ: ਪਾਕਿਸਤਾਨ ਨੂੰ ਉਸਦੇ ਦੋਸਤ ਮਲੇਸ਼ੀਆ ਨੇ ਵੱਡਾ ਝਟਕਾ ਦਿੱਤਾ ਹੈ। ਮਲੇਸ਼ੀਆ ਦੇ ਅਧਿਕਾਰੀਆਂ ਨੇ ਅੱਜ ਕੁਆਲਾਂਲਪੁਰ ਹਵਾਈ ਅੱਡੇ ਉਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੇ ਬੋਇੰਗ-777 ਨੂੰ ਜਬਤ ਕਰ ਲਿਆ ਹੈ। ਸੂਤਰਾਂ ਮੁਤਾਬਿਕ, PIA ਜਹਾਜ਼ ਨੂੰ ਸਥਾਨਕ ਅਦਾਲਤ ਦੇ ਹੁਕਮ ਤੋਂ ਬਾਅਦ ਜਬਤ ਕੀਤਾ ਗਿਆ ਹੈ। PIA ਨੇ 2015 ਵਿਚ ਇਕ ਵਿਅਤਨਾਮੀ ਕੰਪਨੀ ਤੋਂ ਬੋਇੰਗ-777 ਸਮੇਤ ਦੋ ਜਹਾਜ਼ ਕਿਰਾਏ ‘ਤੇ ਲਏ ਸੀ।

ਯਾਤਰੀਆਂ ਨੂੰ ਕੱਢਿਆ ਬਾਹਰ

ਪਾਕਿਸਤਾਨ ਦੀ ਕਿਸ ਕਦਰ ਬੇਜ਼ਤੀ ਕੀਤੀ ਇਸਦਾ ਅੰਦਾਜ਼ਾ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਕਿ ਮਲੇਸ਼ੀਆ ਨੇ ਜਹਾਜ਼ ਨੂੰ ਜਬਤ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢ ਦਿੱਤਾ। ਇਨ੍ਹਾਂ ਜਹਾਜ਼ਾਂ ਨੂੰ ਵੱਖਰੀਆਂ ਕੰਪਨੀਆਂ ਤੋਂ ਸਮੇਂ-ਸਮੇਂ ‘ਤੇ ਡ੍ਰਾਈ ਲੀਜ਼ ‘ਤੇ ਲਿਆ ਗਿਆ ਹੈ। ਇਹ ਜਹਾਜ਼ ਕਰਾਚੀ ਤੋਂ ਮਲੇਸ਼ੀਆ ਪਹੁੰਚਿਆ ਸੀ। ਰਿਪੋਰਟ ਮੁਤਾਬਿਕ ਜਹਾਜ਼ ਦਾ 18 ਮੈਂਬਰੀ ਸਟਾਫ਼ ਵੀ ਜਬਤ ਦੇ ਕਾਰਨ ਕੁਆਲਾਂਲਪੁਰ ਵਿਚ ਫਸਿਆ ਹੋਇਆ ਹੈ, ਅਤੇ ਹੁਣ ਪ੍ਰੋਟੋਕਾਲ ਅਨੁਸਾਰ 14 ਦਿਨਾਂ ਦੇ ਲਈ ਸਭ ਨੂੰ ਕੁਆਰਟੀਨ ਕੀਤਾ ਜਾਵੇਗਾ।

ਫਰਜੀ ਪਾਇਲਟ

ਦਰਅਸਲ ਪਾਕਿਸਤਾਨ ਇਨ੍ਹਾਂ ਦੋਨੋਂ ਭਾਰੀ ਕਰਜ ਦੇ ਬੋਝ ਦੇ ਹੇਠ ਦਬਿਆ ਹੋਇਆ ਹੈ ਅਤੇ ਲਗਾਤਾਰ ਉਸਦੀ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕੁਝ ਸਮੇਂ ਪਹਿਲਾਂ ਹੀ ਖ਼ੁਲਾਸਾ ਹੋਇਆ ਸੀ ਕਿ ਪੀਆਈਏ ਦੇ 40 ਫ਼ੀਸਦੀ ਪਾਇਲਟ ਫ਼ਰਜੀ ਹੁੰਦੇ ਹਨ। ਇਸ ਖੁਲਾਸੇ ਤੋਂ ਬਾਅਦ ਦੁਨੀਆ ‘ਚ ਪਾਕਿਸਤਾਨ ਦਾ ਮਜਾਕ ਬਣਿਆ ਸੀ। ਇਸਤੋਂ ਇਲਾਵਾ ਇਸ ਤਰ੍ਹਾਂ ਦੇ ਆਰੋਪ ਪਾਕਿਸਤਾਨ ਉਤੇ ਪਹਿਲਾਂ ਵੀ ਲਗਦੇ ਰਹੇ ਹਨ।