ਅਮਰੀਕੀ ਰਾਸ਼ਟਰਪਤੀ ਦਾ ਐਲਾਨ, “ਰੂਸ ਖ਼ਿਲਾਫ਼ ਯੂਕਰੇਨ ਨੂੰ ਦੇਵਾਂਗੇ ਹਥਿਆਰ”

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਯੂਕਰੇਨ ਨੂੰ ਰੂਸ ਦੇ ਖਿਲਾਫ਼ ਹਥਿਆਰ ਦਿੱਤੇ ਜਾਣਗੇ।

Joe Biden

 


ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਯੂਕਰੇਨ ਨੂੰ ਰੂਸ ਦੇ ਖਿਲਾਫ਼ ਹਥਿਆਰ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਯੂਕਰੇਨ ਨੂੰ ਮਨੁੱਖੀ ਸਹਾਇਤਾ ਭੇਜੀ ਜਾਵੇਗੀ ਅਤੇ ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਸ਼ਰਨ ਦਿੱਤੀ ਜਾਵੇਗੀ।

Joe Biden

ਜੋਅ ਬਾਇਡਨ ਨੇ ਟਵੀਟ ਜ਼ਰੀਏ ਕਿਹਾ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਯੂਕਰੇਨ ਕੋਲ ਆਪਣੇ ਬਚਾਅ ਲਈ ਹਥਿਆਰ ਹਨ। ਅਸੀਂ ਯੂਕਰੇਨੀ ਲੋਕਾਂ ਦੀ ਜਾਨ ਬਚਾਉਣ ਲਈ ਪੈਸੇ, ਭੋਜਨ ਅਤੇ ਸਹਾਇਤਾ ਭੇਜਾਂਗੇ। ਅਸੀਂ ਯੂਕਰੇਨ ਦੇ ਸ਼ਰਨਾਰਥੀਆਂ ਦਾ ਵੀ ਖੁੱਲ੍ਹੇ ਦਿਲ ਨਾਲ ਸਵਾਗਤ ਕਰਾਂਗੇ।"

Tweet

ਦੱਸ ਦੇਈਏ ਕਿ ਯੂਐਸ ਕਾਂਗਰਸ ਨੇ ਪਹਿਲਾਂ ਹੀ ਯੁੱਧ ਪ੍ਰਭਾਵਿਤ ਯੂਕਰੇਨ ਅਤੇ ਇਸ ਦੇ ਯੂਰਪੀਅਨ ਸਹਿਯੋਗੀਆਂ ਲਈ  13.6 ਅਰਬ ਡਾਲਰ ਫੌਜੀ ਅਤੇ ਮਨੁੱਖੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ 'ਤੇ ਰੂਸ ਦੇ ਹਮਲੇ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਛੱਡ ਕੇ ਦੂਜੇ ਦੇਸ਼ਾਂ 'ਚ ਰਹਿਣਾ ਪਿਆ ਹੈ। ਸੈਨੇਟ ਦੇ ਬਹੁਮਤ ਦੇ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਉਹਨਾਂ ਨੂੰ ਪੁਤਿਨ ਖਿਲਾਫ਼ ਲੜਾਈ 'ਚ ਇਕੱਲਾ ਨਹੀਂ ਛੱਡਿਆ ਜਾਵੇਗਾ।

Russia-Ukraine crisis

ਉਧਰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਸੋਮਵਾਰ ਨੂੰ ਵੀ ਅਧੂਰੀ ਰਹੀ। ਦੋਵੇਂ ਧਿਰਾਂ ਲੜਾਈ ਨੂੰ ਖਤਮ ਕਰਨ ਲਈ ਸਮਝੌਤੇ 'ਤੇ ਪਹੁੰਚਣ ਵਿਚ ਅਸਫਲ ਰਹੀਆਂ। ਯੂਕਰੇਨੀ ਵਫ਼ਦ ਦੇ ਮੈਂਬਰ ਮਿਖਾਈਲੋ ਪੋਡੋਲਿਕ ਨੇ ਕਿਹਾ ਕਿ ਮੀਟਿੰਗ ਨੂੰ "ਤਕਨੀਕੀ ਵਿਰਾਮ" ਦਿੱਤਾ ਗਿਆ ਅਤੇ ਇਹ ਮੰਗਲਵਾਰ ਨੂੰ ਜਾਰੀ ਰਹੇਗੀ।