Blinken Visits Ukraine : ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਰੇਲਗੱਡੀ ਰਾਹੀਂ ਪਹੁੰਚੇ ਯੂਕ੍ਰੇਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Blinken Visits Ukraine :ਗਿਟਾਰ ਵਜਾ ਗੀਤ ਰਾਹੀਂ ਦਿੱਤਾ ਖ਼ਾਸ ਸੰਦੇਸ਼, ਐਂਟਨੀ ਦੀ ਹੈ ਇਹ ਚੌਥੀ ਕੀਵ ਯਾਤਰਾ

Blinken

Blinken Visits Ukraine : ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਖ਼ਤਮ ਨਹੀਂ ਹੋ ਰਹੀ। ਦੋਵੇਂ ਦੇਸ਼ ਪਿਛਲੇ ਦੋ ਸਾਲਾਂ ਤੋਂ ਜੰਗ ਦੀ ਅੱਗ ’ਚ ਸੜ ਰਹੇ ਹਨ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਰੇਲ ਰਾਹੀਂ ਯੂਕ੍ਰੇਨ ਪਹੁੰਚ ਗਏ ਹਨ। ਉਹ ਪੋਲੈਂਡ ਤੋਂ ਯੂਕ੍ਰੇਨ ਪਹੁੰਚੇ ਹਨ। ਉਨ੍ਹਾਂ ਨੂੰ ਮੰਗਲਵਾਰ ਰਾਤ ਕੀਵ ਦੇ ਇੱਕ ਸਥਾਨਕ ਬਾਰ ’ਚ ਗਿਟਾਰ ਵਜਾਉਂਦੇ ਦੇਖਿਆ ਗਿਆ। ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਐਂਟਨੀ ਦੀ ਇਹ ਚੌਥੀ ਕੀਵ ਯਾਤਰਾ ਹੈ ਪਰ ਇਸ ਵਾਰ ਉਹ ਇੱਕ ਖਾਸ ਸੰਦੇਸ਼ ਲੈ ਕੇ ਯੂਕ੍ਰੇਨ ਵਿਚ ਹੈ। ਯੂਕ੍ਰੇਨ ਨੂੰ ਉਨ੍ਹਾਂ ਦਾ ਸੰਦੇਸ਼ ਸੀ ਕਿ ਅਮਰੀਕਾ ਅਤੇ ਬਾਕੀ ਦੁਨੀਆਂ ਨਾ ਸਿਰਫ਼ ਯੂਕ੍ਰੇਨ ਲਈ ਸਗੋਂ 'ਫ੍ਰੀ ਵਰਲਡ' ਲਈ ਮੋਰਚਾ ਸੰਭਾਲ ਰਹੇ ਹਨ। 

ਇਹ ਵੀ ਪੜੋ:Jackie Shroff News : ਜੈਕੀ ਸ਼ਰਾਫ ਨੇ 'ਭਿਦੂ' ਸ਼ਬਦ ਦੀ ਵਰਤੋਂ ਵਿਰੁੱਧ ਅਦਾਲਤ ਦਾ ਖੜਕਾਇਆ ਦਰਵਾਜ਼ਾ

ਦੱਸ ਦੇਈਏ ਕਿ ਰਾਜ ਦੇ ਸਕੱਤਰ ਐਂਟਨੀ ਬਲਿੰਕਨ ਨੇ ਕੀਵ ’ਚ ਇੱਕ ਸਥਾਨਕ ਬਾਰ ’ਚ ਬੈਂਡ 19.99 ਨਾਲ ਸਟੇਜ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੀਲ ਯੰਗ ਦੇ ਗੀਤ 'ਰਾਕਿੰਗ ਇਨ ਦਾ ਫਰੀ ਵਰਲਡ' 'ਤੇ ਪਰਫ਼ਾਰਮ ਕੀਤਾ। 'ਰੌਕਿੰਗ ਇਨ ਦਿ ਫ੍ਰੀ ਵਰਲਡ' ਇੱਕ ਰੌਕ ਗੀਤ ਹੈ, ਜੋ 1989 ’ਚ ਬਰਲਿਨ ਦੀਵਾਰ ਦੇ ਡਿੱਗਣ ਤੋਂ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਚਲਾਉਣ ਤੋਂ ਪਹਿਲਾਂ ਐਂਟਨੀ ਨੇ ਕਿਹਾ ਕਿ ਤੁਹਾਡੇ ਸੈਨਿਕ, ਤੁਹਾਡੇ ਨਾਗਰਿਕ ਮੁਸੀਬਤ ’ਚ ਹਨ, ਖਾਸ ਕਰਕੇ ਖਾਰਕੀਵ ਵਿਚ ਹਨ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕਾ ਤੁਹਾਡੇ ਨਾਲ ਹੈ। ਇਹ ਦੁਨੀਆਂ ਤੁਹਾਡੇ ਨਾਲ ਹੈ ਅਤੇ ਇਹ ਜੰਗ ਸਿਰਫ਼ ਯੂਕ੍ਰੇਨ ਦੀ ਆਜ਼ਾਦੀ ਲਈ ਨਹੀਂ ਸਗੋਂ ਆਜ਼ਾਦ ਦੁਨੀਆਂ ਲਈ ਹੈ।

ਇਹ ਵੀ ਪੜੋ:Jaipur News : 23 ਮਹੀਨੇ ਦੇ ਬੱਚੇ ਨੂੰ ਲੱਗਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਟੀਕਾ,17 ਕਰੋੜ ਦਾ ਇਹ ਟੀਕਾ ਅਮਰੀਕਾ ਤੋਂ ਗਿਆ ਮੰਗਵਾਇਆ

ਅਮਰੀਕੀ ਵਿਦੇਸ਼ ਮੰਤਰੀ ਬਲਿੰਕੇਨ ਬੀਤੇ ਦਿਨੀਂ ਰੇਲਗੱਡੀ ਰਾਹੀਂ ਯੂਕ੍ਰੇਨ ਪਹੁੰਚੇ। ਉਨ੍ਹਾਂ ਦੀ ਕੀਵ ਦੀ ਯਾਤਰਾ ਖਾਰਕੀਵ ’ਚ ਰੂਸ ਦੇ ਤਾਜ਼ਾ ਹਮਲਿਆਂ ਤੋਂ ਕੁਝ ਦਿਨ ਬਾਅਦ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ਲੰਬੇ ਸਮੇਂ ਤੋਂ ਇਸ ਜੰਗ ਵਿੱਚ ਬੈਕਫੁੱਟ 'ਤੇ ਹੈ। ਯੂਕ੍ਰੇਨ ਹਥਿਆਰਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ 'ਚ ਰੂਸੀ ਫੌਜ ਹੌਲੀ-ਹੌਲੀ ਅੱਗੇ ਵਧ ਰਹੀ ਹੈ।

ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ 2022 ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ। ਹਾਲਾਂਕਿ ਰੂਸ ਇਸ ਨੂੰ ਜੰਗ ਨਹੀਂ ਸਗੋਂ 'ਸਪੈਸ਼ਲ ਮਿਲਟਰੀ ਆਪਰੇਸ਼ਨ' ਦੱਸ ਰਿਹਾ ਹੈ। ਦੋਵਾਂ ਪਾਸਿਆਂ ਤੋਂ ਇਸ ਜੰਗ ’ਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਯੂਕ੍ਰੇਨ’ਚ ਵੱਡੇ ਪੱਧਰ ’ਤੇ ਬਰਬਾਦੀ ਹੋਈ ਹੈ। ਅਮਰੀਕਾ ਨੇ ਰੂਸ ਵਿਰੁੱਧ ਆਪਣੀ ਜੰਗ ਵਿੱਚ ਯੂਕ੍ਰੇਨ ਨੂੰ 60 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ। ਇਸ ਰਾਸ਼ੀ ਦਾ ਜ਼ਿਆਦਾਤਰ ਹਿੱਸਾ ਨੁਕਸਾਨੇ ਗਏ ਹਥਿਆਰਾਂ ਦੀ ਮੁਰੰਮਤ ਅਤੇ ਹਵਾਈ ਰੱਖਿਆ 'ਤੇ ਖਰਚ ਕੀਤਾ ਜਾਵੇਗਾ।

(For more news apart from US Secretary of State Blinken arrived in Ukraine by train News in Punjabi, stay tuned to Rozana Spokesman)