ਚੀਨ ਦੀਆਂ ਹਰਕਤਾਂ 'ਤੇ ਭਰੋਸਾ ਨਹੀਂ ਕਰ ਸਕਦੇ : ਸੰਸਦੀ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਚੀਨ ਵਲੋਂ ਅਕਸਰ ਭਾਰਤੀ ਸਰਹੱਦ ਵਿਚ ਹੋਣ ਵਾਲੀ ਘੁਸਪੈਠ ਨੂੰ ਲੈ ਕੇ ਚਿੰਤਾ ਜਤਾਈ ਹੈ। ਸਪੈਸ਼ਲ ਰੀਪ੍ਰਜੈਂਟੇਟਿਵ ਮੈਕੇਨਿਜ਼ਮ....

India-China Border

ਨਵੀਂ ਦਿੱਲੀ : ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਚੀਨ ਵਲੋਂ ਅਕਸਰ ਭਾਰਤੀ ਸਰਹੱਦ ਵਿਚ ਹੋਣ ਵਾਲੀ ਘੁਸਪੈਠ ਨੂੰ ਲੈ ਕੇ ਚਿੰਤਾ ਜਤਾਈ ਹੈ। ਸਪੈਸ਼ਲ ਰੀਪ੍ਰਜੈਂਟੇਟਿਵ ਮੈਕੇਨਿਜ਼ਮ ਤਹਿਤ ਤੈਅ ਕੀਤੇ ਗਏ ਸਿਧਾਤਾਂ ਨੂੰ ਚੀਨ ਵਲੋਂ ਨਾ ਮੰਨੇ ਜਾਣ 'ਤੇ ਕਮੇਟੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਸਪੈਸ਼ਲ ਰੀਪ੍ਰਜੈਂਟੇਟਿਵ ਮੈਕੇਨਿਜ਼ਮ ਸਰਹੱਦੀ ਵਿਵਾਦ ਦੇ ਹੱਲ ਲਈ ਹੈ। ਪੈਨਲ ਨੇ ਕਿਹਾ ਕਿ4 ਚੀਨ ਵਲੋਂ ਅਕਸਰ ਹੋਣ ਵਾਲੀ ਘੁਸਪੈਠ ਅਤੇ ਉਸ ਦੇ ਇਸ ਰਵੱਈਏ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੇ। 

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦਾ ਰਿਕਾਰਡ ਭਰੋਸਾ ਨਹੀਂ ਜਗਾਉਂਦਾ ਹੈ। ਕਮੇਟੀ ਨੇ ਕਿਹਾ ਕਿ ਭਾਰਤ ਨੂੰ ਚੀਨ ਤੋਂ ਇਹ ਉਮੀਦ ਵੀ ਕਰਨੀ ਚਾਹੀਦੀ ਹੈ ਕਿ ਉਹ ਸਿਧਾਤਾਂ ਦੀਆਂ ਗੱਲਾਂ ਨਾ ਕਰੇ ਬਲਕਿ ਉਨ੍ਹਾਂ ਦਾ ਪਾਲਣ ਵੀ ਕਰੇ। ਸਪੈਸ਼ਲ ਰੀਪ੍ਰਜੈਂਟੇਟਿਵ ਮੈਕੇਨਿਜ਼ਮ ਨੂੰ 2003 ਵਿਚ ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਚੀਨ ਦੇ ਦੌਰੇ ਤੋਂ ਬਾਅਦ ਮੁਲਤਵੀ ਕੀਤਾ ਸੀ। ਉਸ ਦੇ ਬਾਅਦ ਤੋਂ ਹੁਣ ਤਕ ਚੀਨ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਵਿਚਕਾਰ 20 ਦੌਰ ਦੀ ਵਾਰਤਾ ਹੋ ਚੁੱਕੀ ਹੈ। ਚੀਨ ਦੇ ਨਾਲ ਸਰਹੱਦੀ ਵਿਵਾਦਾਂ ਦੇ ਨਿਪਟਾਰੇ ਲਈ ਇਸ ਮੈਕੇਨਜ਼ਿਮ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਰਿਹਾ ਹੈ।

ਕਮੇਟੀ ਮੰਨਦੀ ਹੈ ਕਿ ਇਹ ਤਿੰਨ ਮੈਂਬਰੀ ਪ੍ਰਕਿਰਿਆ ਹੈ ਅਤੇ ਇਸ ਦੀ ਪਹਿਲੀ ਸਟੇਜ ਅਪ੍ਰੈਲ 2005 ਵਿਚ ਐਗਰੀਮੈਂਟ ਆਨ ਦਿ ਪੋਲੀਟੀਕਲ ਪੈਰਾਮੀਟਰਜ਼ ਐਂਡ ਗਾਈਡਿੰਗ ਪ੍ਰਿੰਸੀਪਲਜ਼ ਆਨ ਦਿ ਸੈਟਲਮੈਂਟ ਆਫ਼ ਦਿ ਇੰਡੀਆ-ਚਾਈਨਾ ਬ੍ਰਾਂਉਂਡਰੀ ਕਵੈਸ਼ਚਨ 'ਤੇ ਸਾਈਨ ਦੇ ਨਾਲ ਪੂਰੀ ਹੋ ਚੁੱਕੀ ਹੈ। ਚੀਨ ਦੇ ਨਾਲ ਤੈਅ ਹੋਏ ਪ੍ਰਿੰਸੀਪਲਜ਼ ਵਿਚੋਂ ਇਕ ਵਿਚ ਇਹ ਸੀ ਕਿ ਦੋਵੇਂ ਦੇਸ਼ਾਂ ਦੀ ਵਸੀ ਹੋਈ ਆਬਾਦੀ ਨੂੰ ਡਿਸਟਬ ਨਾ ਕੀਤੇ ਜਾਵੇ, ਪਰ ਅਰੁਣਾਚਲ ਪ੍ਰਦੇਸ਼ 'ਤੇ ਅਕਸਰ ਚੀਨ ਦਾਅਵਾ ਕਰਦਾ ਰਹਿੰਦਾ ਹੈ। 

ਇਸ ਇਲਾਕੇ ਵਿਚ ਲੱਖਾਂ ਭਾਰਤੀ ਨਾਗਰਿਕ ਵਸੇ ਹੋਏ ਹਨ। ਕਮੇਟੀ ਦਾ ਕਹਿਣਾ ਹੈ ਕਿ ਚੀਨ ਇਸ ਸਿਧਾਂਤ 'ਤੇ ਅਮਲ ਨਹੀਂ ਕਰ ਰਿਹਾ ਹੈ। ਕਮੇਟੀ ਨੇ ਕਿਹਾ ਕਿ ਦਸੰਬਰ 2012 ਵਿਚ ਹੋਈ ਕਾਮਨ ਅੰਡਰ ਸਟੈਂਡਿੰਗ ਦੇ ਪੁਆਇੰਟ ਲੰਬਰ 12 ਅਤੇ 13 ਦਾ ਚੀਨ ਨੇ ਡੋਕਲਾਮ ਵਿਚ ਵਿਰੋਧ ਦੌਰਾਨ ਉਲੰਘਣ ਕੀਤਾ। ਹਾਲਾਂਕਿ ਪੈਨਲ ਨੇ ਸਪੱਸ਼ਟ ਰੂਪ ਨਾਲ ਇਹ ਵੀ ਕਿਹਾ ਕਿ ਇਸ ਦੀ ਵਜ੍ਹਾ ਚੀਨ ਸਰਹੱਦ 'ਤੇ ਭਾਰਤ ਦਾ ਢਾਂਚਾ ਕਮਜ਼ੋਰ ਹੋਣਾ ਹੈ।