ਚੀਨ ਤੋਂ ਕੋਲਕਾਤਾ ਤਕ ਲੱਗਣਗੇ ਮਹਿਜ਼ ਦੋ ਘੰਟੇ, ਬੁਲੇਟ ਟ੍ਰੇਨ ਚਲਾਉਣੀ ਚਾਹੁੰਦੈ ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਜਿੰਗ ਦੱਖਣ ਪੱਛਮੀ ਚੀਨ ਦੇ ਮੁਨਮਿੰਗ ਤੋਂ ਲੈ ਕੇ ਪੱਛਮ ਬੰਗਾਲ ਦੇ ਕੋਲਕਾਤਾ ਤਕ ਬੁਲੇਟ ਟ੍ਰੇਨ ਸੇਵਾ ਸ਼ੁਰੂ ਕਰਨਾ ਚਾਹੁੰਦਾ ਹੈ। ਚੀਨ ਦੇ ਕਾਨਸੁਲ ਜਨਰਲ ਮਾ ਝਾਨਵੁ...

Chinese Consul General Ma Zhanwu

ਹਿਟੀ : ਬੀਜਿੰਗ ਦੱਖਣ ਪੱਛਮੀ ਚੀਨ ਦੇ ਮੁਨਮਿੰਗ ਤੋਂ ਲੈ ਕੇ ਪੱਛਮ ਬੰਗਾਲ ਦੇ ਕੋਲਕਾਤਾ ਤਕ ਬੁਲੇਟ ਟ੍ਰੇਨ ਸੇਵਾ ਸ਼ੁਰੂ ਕਰਨਾ ਚਾਹੁੰਦਾ ਹੈ। ਚੀਨ ਦੇ ਕਾਨਸੁਲ ਜਨਰਲ ਮਾ ਝਾਨਵੁ ਨੇ ਕੋਲਕਾਤਾ ਵਿਚ ਇਹ ਗੱਲ ਆਖੀ। ਚੀਨ ਅਤੇ ਭਾਰਤ ਦੇ ਵਿਚਕਾਰ ਵਪਾਰ ਅਤੇ ਸੰਪਰਕ ਨੂੰ ਲੈ ਕੇ ਪੱਤਰਕਾਰ ਸੰਮੇਲਨ ਵਿਚ ਬੋਲਦੇ ਹੋਏ ਝਾਨਵੁ ਨੇ ਕਿਹਾ ਕਿ ਅਸੀਂ ਕੋਲਕਾਤਾ ਤੋਂ ਲੈ ਕੇ ਕੁਨਮਿੰਗ ਤਕ ਬੁਲੇਟ ਟ੍ਰੇਨ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰਾ ਏਸ਼ੀਆ ਕਨੈਕਟਡ ਹੋ ਜਾਵੇਗਾ।

ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਰੇਲ ਲਿੰਕ ਅਸਲ ਵਿਚ ਹੋ ਜਾਂਦਾ ਹੈ ਤਾਂ ਕੁਨਮਿੰਗ ਤੋਂ ਕੋਲਕਾਤਾ ਕਰੀਬ 2000 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਣ ਵਿਚ ਮਹਿਜ਼ ਦੋ ਘੰਟਿਆਂ ਦਾ ਸਮਾਂ ਲੱਗੇਗਾ। ਇਹ ਦੋਵੇਂ ਥਾਵਾਂ ਵਿਚਕਾਰ ਜਹਾਜ਼ ਰਾਹੀਂ ਲੱਗਣ ਵਾਲੇ ਸਮੇਂ ਤੋਂ ਵੀ ਘੱਟ ਹੋਵੇਗਾ। ਚੀਨ ਦੇ ਵਣਜ ਦੂਤ ਮਾ ਝਾਨਵੁ ਨੇ ਕੋਲਕਾਤਾ ਵਿਚ ਇਸ ਦੇ ਸੰਕੇਤ ਦਿਤੇ। ਹਾਲਾਂਕਿ ਚੀਨ ਦੇ ਰਾਜਨਾਇਕ ਨੇ ਰੂਟ ਦੇ ਬਾਰੇ ਵਿਚ ਕੁੱਝ ਵੀ ਜ਼ਿਕਰ ਨਹੀਂ ਕੀਤਾ ਕਿ ਇਹ ਪ੍ਰਸਤਾਵਤ ਬੰਗਲਾਦੇਸ਼-ਚੀਨ, ਇੰਡੀਆ-ਮਿਆਂਮਾਰ (ਬੀਸੀਆਈਐਮ) ਇਕੋਨਾਮਿਕ ਕਾਰੀਡੋਰ ਨੂੰ ਫਾਲੋ ਕਰੇਗਾ।

ਜੋ ਮਿਆਂਮਾਰ ਦੇ ਮੰਡਾਲਿਆ, ਬੰਗਲਾਦੇਸ਼ ਦੇ ਚਿਤਗੋਂਗ ਅਤੇ ਢਾਕਾ ਤੋਂ ਹੋ ਕੇ ਕੋਲਕਾਤਾ ਤਕ ਪਹੁੰਚਣ ਦੀ ਯੋਜਨਾ ਹੈ। ਝਾਨਵੁ ਨੇ ਭਾਰਤ ਨੂੰ ਇਕ ਉਭਰਦੀ ਹੋਈ ਅਰਥਵਿਵਸਥਾ ਕਰਾਰ ਦਿਤਾ ਅਤੇ ਕਿਹਾ ਕਿ ਚੀਨ ਅਪਣੇ ਗੁਆਂਢੀ ਦੇ ਨਾਲ ਚੰਗੇ ਮਜ਼ਬੂਤ ਸਬੰਧ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁਪਏ ਦੇ ਡਿਗਦੇ ਮੁੱਲ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਕਾਫ਼ੀ ਮਹੱਤਵਪੂਰਨ ਹੈ। ਦਸ ਦਈਏ ਕਿ ਚੀਨ ਦੇ ਯੂਨਾਨ ਸੂਬੇ ਵਿਚ ਪੈਂਦੇ ਕੁਨਮਿੰਗ ਦੇਸ਼ ਦਾ ਟਰਾਂਸਪੋਰਟ ਹੱਬ ਮੰਨਿਆ ਜਾਂਦਾ ਹੈ।

ਚੀਨੀ ਵਣਜ ਦੂਤ ਨੇ ਕਿਹਾ ਕਿ ਜੇਕਰ ਇਹ ਯੋਜਨਾ ਅਮਲ ਵਿਚ ਆ ਜਾਂਦੀ ਹੈ ਤਾਂ ਇਹ ਦੋਵੇਂ ਦੇਸ਼ਾਂ ਦੇ ਵਿਚਕਾਰ ਨਾ ਸਿਰਫ਼ ਸੰਪਰਕ, ਬਲਕਿ ਵਪਾਰ ਦੇ ਖੇਤਰ ਵਿਚ ਵੀ ਵੱਡਾ ਕਦਮ ਹੋਵੇਗਾ। ਉਨ੍ਹਾਂ ਦਸਿਆ ਕਿ ਪਿਛਲੇ ਹਫ਼ਤੇ ਇਕ ਮੀਟਿੰਗ ਦੌਰਾਨ ਮਾਹਰਾਂ ਨੇ ਇਸ ਸਬੰਧ ਵਿਚ ਸੁਝਾਅ ਦਿਤੇ ਸਨ ਅਤੇ ਆਉਣ ਵਾਲੇ ਦਹਾਕਿਆਂ ਵਿਚ ਇਹ ਯੋਜਨਾ ਅਮਲ ਵਿਚ ਆ ਸਕਦੀ ਹੈ। ਮਾ ਨੇ ਇਨ੍ਹਾਂ ਗੱਲਾਂ ਨੂੰ ਖਾਰਜ ਕੀਤਾ ਕਿ ਇਸ ਯੋਜਨਾ ਦੇ ਜ਼ਰੀਏ ਚੀਨ, ਭਾਰਤ ਤੇ ਗੁਆਂਢੀ ਮੁਲਕਾਂ ਵਿਚ ਪੈਰ ਪਸਾਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਦੇਸ਼ਾਂ ਨੂੰ ਲਾਭ ਹੋਵੇਗਾ ਅਤੇ ਇਹ ਸਾਂਝੇ ਹਿੱਤਾਂ ਲਈ ਹੈ। ਉਨ੍ਹਾਂ ਨੇ ਬੰਗਲਾਦੇਸ਼-ਚੀਨ-ਭਾਰਤ-ਮਿਆਂਮਾਰ (ਬੀਸੀਆਈਐਮ) ਕਾਰੀਡੋਰ ਦੇ ਜ਼ਰੀਏ ਵਪਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਵੀ ਜ਼ੋਰ ਦਿਤਾ।  

Related Stories