ਭਾਰਤ ਦੇ 13 ਅਪਾਹਜ ਵਿਦਿਆਰਥੀਆਂ ਨੇ ਸਿੰਗਾਪੁਰ ਵਿਚ ਸਿੱਖੀ ਨਵੀਂ 'ਸੰਕੇਤ ਭਾਸ਼ਾ'

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਤੋਂ 13 ਭਾਰਤੀ ਵਿਦਿਆਰਥੀਆਂ ਨੇ ਸਿੰਗਾਪੁਰ ਵਿਚ ਨਵੀਂ ਸੰਕੇਤ ਭਾਸ਼ਾ ਸਿੱਖੀ ਹੈ।

13 disabled students of India learn new 'sign language' in Singapore

ਸਿੰਗਾਪੁਰ: ਭਾਰਤ ਤੋਂ 13 ਭਾਰਤੀ ਵਿਦਿਆਰਥੀਆਂ ਨੇ ਸਿੰਗਾਪੁਰ ਵਿਚ ਨਵੀਂ ਸੰਕੇਤ ਭਾਸ਼ਾ ਸਿੱਖੀ ਹੈ। ਕਾਨਪੁਰ ਦੀ ਡਿਸਏਬਿਲਟੀ ਡਿਵੈਲਪਮੈਂਟ ਸੁਸਾਇਟੀ (ਡੀਡੀਐਸ) ਦੇ ਅਪਾਹਜ ਵਿਦਿਆਰਥੀਆਂ ਨੇ ਅਪਣੇ ਪਹਿਲੇ ਅੰਤਰਰਾਸ਼ਟਰੀ ਸਿਖਲਾਈ ਕੋਰਸ ਦੇ ਤਹਿਤ ਨਵੀਂ ਸੰਕੇਤਕ ਭਾਸ਼ਾ ਸਿੱਖੀ ਹੈ। ਇਹ ਸਮਾਗਮ ਸਿੰਗਾਪੁਰ ਡੈਫ ਆਰਗੇਨਾਈਜ਼ੇਸ਼ਨ (ਐਸ.ਏ. ਡੀ.ਐੱਫ.) ਵਿਖੇ ਹੋਇਆ ਜੋ ਵਿਸ਼ਵ ਬੈਂਕ ਫੈਡਰੇਸ਼ਨ ਦਾ ਮੈਂਬਰ ਹੈ।

''ਡਿਫਰੇਂਟਲੀ ਏਬਿਲਡ ਟੈਲੇਂਟ ਲਰਨਿੰਗ ਪ੍ਰੋਗਰਾਮ'' (ਡੀਏਟੀਐਲਪੀ) ਦੀ ਸਹਿ-ਸੰਸਥਾਪਕ ਡਾ. ਅਨਾਮਿਕਾ ਗੁਪਤਾ ਨੇ ਕਿਹਾ, “ਵਿਦਿਆਰਥੀਆਂ ਨੇ ਐਸ.ਏ.ਡੀ.ਐਫ. ਵਿਖੇ ਸੰਕੇਤ ਭਾਸ਼ਾ ਵਾਲੇ ਟਾਕ ਸ਼ੋਅ ਰਾਹੀਂ ਨਵੀਂ ਸੰਕੇਤ ਭਾਸ਼ਾ ਸਿੱਖੀ।'' ਗੁਪਤਾ ਨੇ ਕਿਹਾ ਕਿ ਡੀਡੀਐਸ ਵਿਦਿਆਰਥੀਆਂ ਨੇ 15 ਹੋਰ ਦਿਵਯਾਂਗ ਵਿਦਿਆਰਥੀਆਂ ਦੇ ਨਾਲ ਪਾਣੀ ਦੀ ਹਰੇਕ ਬੂੰਦ ਦੀ ਮਹੱਤਤਾ ਬਾਰੇ ਸਿਖਿਆ।

ਡੀਡੀਐਸ ਦੀ ਸਕੱਤਰ ਮਨਪ੍ਰੀਤ ਕੌਰ ਕਾਲੜਾ ਨੇ ਕਿਹਾ, “ਅਸੀਂ ਸਿੰਗਾਪੁਰ ਵਿਚ ਜੋ ਕੁਝ ਵੀ ਸਿਖਿਆ ਹੈ ਉਸਨੂੰ ਡੀਡੀਐਸ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਜੋ ਅਸੀਂ ਬੱਚਿਆਂ ਵਿਚ ਹੁਨਰ ਪੈਦਾ ਕਰ ਸਕੀਏ। ਇਹ ਉਹ ਬੱਚੇ ਹਨ ਜਿਨ੍ਹਾਂ ਨੇ ਕਦੇ ਇਕ ਸ਼ਬਦ ਨਹੀਂ ਬੋਲਿਆ, ਪਰ ਉਨ੍ਹਾਂ ਵਿਚ ਕੁਝ ਖ਼ਾਸ ਗੱਲ ਹੈ ਜਿਸ ਨੂੰ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ।'' ਡੀਡੀਐਸ ਨੂੰ”ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਰਾਜਪਾਲ ਸਨਮਾਨਤ ਕਰ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।