ਆਸਮਾਨੋਂ ਆਈ ਮੌਤ ਨੇ ਲਗਾਏ ਲਾਸ਼ਾਂ ਦੇ ਢੇਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਭਾਰੀ ਮੀਂਹ ਦੇ ਨਾਲ ਆਸਮਾਨ ਤੋਂ ਗਿਰੀ ਆਫਤ ਨੇ 20 ਲੋਕਾਂ ਦੀ ਜਾਨ ਲੈ ਲਈ ਤੇ 30 ਦੇ ਲਗਭਗ ਲੋਕ ਜ਼ਖਮੀ ਹੋ ਗਏ ਤੇ ਕੁਝ ..

Pakistan

ਇਸਲਾਮਾਬਾਦ: ਪਾਕਿਸਤਾਨ 'ਚ ਭਾਰੀ ਮੀਂਹ ਦੇ ਨਾਲ ਆਸਮਾਨ ਤੋਂ ਗਿਰੀ ਆਫਤ ਨੇ 20 ਲੋਕਾਂ ਦੀ ਜਾਨ ਲੈ ਲਈ ਤੇ 30 ਦੇ ਲਗਭਗ ਲੋਕ ਜ਼ਖਮੀ ਹੋ ਗਏ ਤੇ ਕੁਝ ਹਾਲੇ ਵੀ ਲਾਪਤਾ ਹਨ। ਇਹ ਘਟਨਾ ਥਰਪਾਕਰ ਜਿਲ੍ਹੇ ਦੀ ਹੈ ਹਾਲਾਤ ਇਹ ਹਨ ਕਿ ਹਸਪਤਾਲਾਂ ‘ਚ ਅਗਲੇ 24 ਘੰਟੇ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪਾਕਿਸਤਾਨ ਦੇ ਕਈ ਜ਼ਿਲਿਆਂ ‘ਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਨਾਲ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇੱਥੇ ਭਾਰੀ ਵਰਖਾ ਦੇ ਨਾਲ ਗੜੇਮਾਰੀ ਵੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ਦੇ ਮਿੱਠੀ, ਛੱਛੀ ਤੇ ਰਾਮ ਸਿੰਘ ਸੋਢੋ ਪਿੰਡ ਵਿੱਚ ਬੁੱਧਵਾਰ ਦੇਰ ਰਾਤ ਭਾਰੀ ਮੀਂਹ ਸ਼ੁਰੂ ਹੋਇਆ ਜਿਸ ਤੋਂ ਬਾਅਦ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ।

ਇਹ ਸਿਲਸਿਲਾ ਵੀਰਵਾਰ ਨੂੰ ਵੀ ਜਾਰੀ ਰਿਹਾ ਇਨ੍ਹਾਂ ਘਟਨਾਵਾਂ ਵਿੱਚ 10 ਔਰਤਾਂ ਸਣੇ 20 ਲੋਕਾਂ ਦੀ ਮੌਤ ਹੋ ਗਈ। ਇਸ ਆਫਤ ‘ਚ ਅਣਗਿਣਤ ਪਸ਼ੂਆਂ ਦੀ ਵੀ ਮੌਤ ਹੋਈ ਹੈ। ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ ਲਗਭਗ 30 ਲੋਕ ਜਖ਼ਮੀ ਹੋਏ ਹਨ ਜਿਨ੍ਹਾਂ ਵੱਖ-ਵੱਖ ਹਸ‍ਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਰਾਹਤ ਕਾਰਜ ‘ਚ ਲੱਗੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।