ਪੀਐਮ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ, ਗਰਮਜੋਸ਼ੀ ਨਾਲ ਇਕ ਦੂਜੇ ਨੂੰ ਪਾਈ ਜੱਫ਼ੀ
ਪਹਿਲੇ ਸੈਸ਼ਨ 'ਚ ਜੀ-20 ਨੇਤਾਵਾਂ ਨੇ ਭੋਜਨ ਅਤੇ ਊਰਜਾ ਸੁਰੱਖਿਆ 'ਤੇ ਚਰਚਾ ਕੀਤੀ।
ਬਾਲੀ: ਇੰਡੋਨੇਸ਼ੀਆ ਦੇ ਬਾਲੀ ਵਿਚ ਜੀ-20 ਸੰਮੇਲਨ ਚ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 17ਵੇਂ ਜੀ-20 ਨੇਤਾ ਸੰਮੇਲਨ ਦੇ ਖੁਰਾਕ ਅਤੇ ਊਰਜਾ ਸੁਰੱਖਿਆ ਸੈਸ਼ਨ ਵਿਚ ਹਿੱਸਾ ਲਿਆ। ਇਸ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸਮਾਗਮ ਵਾਲੀ ਥਾਂ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਪਹਿਲੇ ਸੈਸ਼ਨ 'ਚ ਜੀ-20 ਨੇਤਾਵਾਂ ਨੇ ਭੋਜਨ ਅਤੇ ਊਰਜਾ ਸੁਰੱਖਿਆ 'ਤੇ ਚਰਚਾ ਕੀਤੀ।
ਇਸ ਵਿਚ ਪੀਐਮ ਮੋਦੀ ਨੇ ਕਿਹਾ- ਕੋਰੋਨਾ, ਯੂਕਰੇਨ ਸੰਕਟ ਨੇ ਦੁਨੀਆ ਵਿਚ ਤਬਾਹੀ ਮਚਾਈ ਹੈ। ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਇਹਨਾਂ ਮੁੱਦਿਆਂ 'ਤੇ ਅਸਫਲ ਰਹੀਆਂ ਹਨ। ਯੂਕਰੇਨ-ਰੂਸ ਜੰਗ ਨੂੰ ਰੋਕਣ ਲਈ ਕੋਈ ਰਾਹ ਲੱਭਣਾ ਪਵੇਗਾ। ਜੰਗ ਨਾਲ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨਾਲ ਹੱਥ ਮਿਲਾਇਆ ਅਤੇ ਗੱਲਬਾਤ ਕੀਤੀ। ਪੀਐਮ ਮੋਦੀ ਅਤੇ ਬਾਈਡਨ ਦੀ ਇਸ ਮੁਲਾਕਾਤ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਬਾਈਡਨ ਅਤੇ ਮੋਦੀ ਦੀ ਦੋਸਤੀ ਸਾਫ ਦਿਖਾਈ ਦਿੰਦੀ ਹੈ।
PM Modi interacts with French President Emmanuel Macron
ਇਸ ਤੋਂ ਇਲਾਵਾ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਮੁਤਾਬਕ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਕਰੀਬ 20 ਮੀਟਿੰਗਾਂ ਹੋਣੀਆਂ ਹਨ। ਸੋਮਵਾਰ ਸ਼ਾਮ ਨੂੰ ਪੀਐਮ ਨਰਿੰਦਰ ਮੋਦੀ ਨੇ ਬਾਲੀ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਹੈ। ਬਾਲੀ ਵਿਚ ਹੋ ਰਿਹਾ ਜੀ-20 ਸਿਖਰ ਸੰਮੇਲਨ ਭਾਰਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਭਾਰਤ ਅਗਲੇ ਸਾਲ ਹੋਣ ਵਾਲੇ ਸਿਖਰ ਸੰਮੇਲਨ ਦਾ ਮੇਜ਼ਬਾਨ ਹੈ।