23 ਭਾਰਤੀ ਸਿੱਖਾਂ ਦੇ ਪਾਕਿਸਤਾਨ ਹਾਈ ਕਮਿਸ਼ਨ 'ਚੋਂ ਪਾਸਪੋਰਟ ਗੁੰਮ
ਪਾਕਿਸਤਾਨ ‘ਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ 23 ਭਾਰਤੀ ਸਿੱਖਾਂ ਦੇ....
ਪਾਕਿਸਤਾਨ ਹਾਈ ਕਮਿਸ਼ਨ
ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ‘ਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ 23 ਭਾਰਤੀ ਸਿੱਖਾਂ ਦੇ ਪਾਕਿਸਤਾਨ ਹਾਈ ਕਮਿਸ਼ਨ ‘ਚੋਂ ਕਥਿਤ ਤੌਰ ‘ਤੇ ਪਾਸਪੋਰਟ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆਹੈ। ਇਹ ਸਾਰੇ ਪਾਸਪੋਰਟ ਸਿੱਖ ਸ਼ਰਧਾਲੂਆਂ ਦੇ ਨੇ ਜੋ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ‘ਚ ਮੱਥਾ ਟੇਕਣ ਜਾਣ ਵਾਲੇ ਸਨ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਾਸਪੋਰਟ ਗੁੰਮ ਹੋਣ ਸਬੰਧੀ ਕੁਝ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੁਲਿਸ ਕੋਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਮਾਮਲਾ ਵਿਦੇਸ਼ ਮੰਤਰਾਲੇ ਤੱਕ ਪਹੁੰਚ ਗਿਆ। ਇਸ ਸਬੰਧੀ ਪਤਾ ਲੱਗਣ ‘ਤੇ ਮੰਤਰਾਲਾ ਵੀ ਸਰਗਰਮ ਹੋ ਗਿਆ, ਤੇ ਹੁਣ ਪਾਸਪੋਰਟ ਨੂੰ ਰਦ ਕਰਨ ਦੀ ਤਿਆਰੀ ‘ਚ ਹੈ। ਮੰਤਰਾਲੇ ਵੱਲੋਂ ਇਹ ਮਾਮਲਾ ਪਾਕਿਸਤਾਨ ਹਾਈ ਕਮਿਸ਼ਨ ਕੋਲ ਵੀ ਚੁੱਕਿਆ ਜਾਵੇਗਾ।