ਇਕ ਲੱਖ ਡਾਲਰ ਦਾ ਈਨਾਮ : ਇਕ ਸਾਲ ਤੱਕ ਬਿਨਾਂ ਸਮਾਰਟਫੋਨ ਦੇ ਰਹਿਣ ਵਾਲੇ ਆਦਮੀ ਨੂੰ ਮਿਲੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜ਼ਰਾ ਸੋਚ ਕੇ ਵੇਖੋ ਕਿ ਕੀ ਤੁਸੀਂ ਬਿਨਾਂ ਸਮਾਰਟਫੋਨ ਦੇ ਰਹਿ ਸਕਦੇ ਹੋ। ਇਕ - ਦੋ ਹਫਤੇ ਨਹੀਂ, ਪੂਰੇ ਇਕ ਸਾਲ ਤੱਕ ਬਿਨਾਂ ਫੋਨ ਦੇ ਰਹਿਣ ਦੀ ਸ਼ਰਤ ਹੈ। ਇਸ ਦੌਰਾਨ ...

Mobile

ਲੰਡਨ (ਭਾਸ਼ਾ) :- ਜ਼ਰਾ ਸੋਚ ਕੇ ਵੇਖੋ ਕਿ ਕੀ ਤੁਸੀਂ ਬਿਨਾਂ ਸਮਾਰਟਫੋਨ ਦੇ ਰਹਿ ਸਕਦੇ ਹੋ। ਇਕ - ਦੋ ਹਫਤੇ ਨਹੀਂ, ਪੂਰੇ ਇਕ ਸਾਲ ਤੱਕ ਬਿਨਾਂ ਫੋਨ ਦੇ ਰਹਿਣ ਦੀ ਸ਼ਰਤ ਹੈ। ਇਸ ਦੌਰਾਨ ਸਮਾਰਟਫੋਨ ਮੰਗ ਕੇ ਵੀ ਨਹੀਂ ਛੂਹਣਾ ਹੋਵੇਗਾ। ਜੇਕਰ ਤੁਸੀਂ ਇਸ ਚਣੌਤੀ ਨੂੰ ਸਵੀਕਾਰ ਕਰਦੇ ਹੋ ਤਾਂ ਇਕ ਲੱਖ ਡਾਲਰ (ਕਰੀਬ 71.82 ਲੱਖ ਰੁਪਏ) ਦਾ ਈਨਾਮ ਜਿੱਤ ਸਕਦੇ ਹੋ। ਸਿਰਫ ਕਹਿ ਦੇਣ ਨਾਲ ਕੰਮ ਨਹੀਂ ਚੱਲੇਗਾ, ਪੂਰੇ ਸਾਲ ਇਸ ਚਣੌਤੀ ਉੱਤੇ ਖਰਾ ਉਤਰਨਾ ਹੋਵੇਗਾ। ਇਕ ਸਾਲ ਪੂਰਾ ਹੋਣ ਤੋਂ ਬਾਅਦ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਆਦਮੀ ਦਾ ਲਾਈ - ਡੀਟੈਕਟਰ ਟੈਸਟ ਵੀ ਹੋਵੇਗਾ।

ਇਹ ਸਭ ਰੁਕਾਵਟਾਂ ਪੂਰੀ ਕਰਨ ਤੋਂ ਬਾਅਦ ਈਨਾਮ ਮਿਲੇਗਾ। ਡੇਲੀਮੇਲ ਆਨਲਾਈਨ ਤੋਂ ਜਾਰੀ ਕੀਤੀ ਗਈ ਖ਼ਬਰ ਦੇ ਮੁਤਾਬਕ ਇਕ ਨਿਜੀ ਕੰਪਨੀ ਵਿਟਾਮਿਨਵਾਟਰ ਵਲੋਂ ਇਹ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੁਕਾਬਲੇ ਦੇ ਨਿਯਮਾਂ ਦੇ ਤਹਿਤ ਇਸ ਵਿਚ ਸ਼ਾਮਿਲ ਹੋਣ ਵਾਲੇ ਭਾਗੀਦਾਰ ਨੂੰ 365 ਦਿਨ ਬਿਨਾਂ ਸਮਾਰਟਫੋਨ ਦੇ ਰਹਿਣਾ ਹੋਵੇਗਾ। 8 ਜਨਵਰੀ ਤੱਕ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹੋ। ਹਿੱਸਾ ਲੈਣ ਵਾਲੇ ਆਦਮੀ ਨੂੰ ਹੈਸ਼ਟੈਗਨੋਫੋਨਫਾਰਈਅਰ ਜਾਂ ਹੈਸ਼ਟੈਗਕਾਂਟੈਸਟ ਦੇ ਨਾਲ ਟਵਿੱਟਰ ਜਾਂ ਇੰਸਟਾਗਰਾਮ 'ਤੇ ਅਪਣੀ ਇਕ ਫੋਟੋ ਪਾਉਣੀ ਹੋਵੇਗੀ।

ਇਸ ਦੇ ਨਾਲ ਇਹ ਲਿਖਣਾ ਹੋਵੇਗਾ ਕਿ ਉਹ ਇਕ ਸਮਾਰਟਫੋਨ ਤੋਂ ਬਿਨਾਂ ਕਿਉਂ ਰਹਿਣਾ ਚਾਹੁੰਦੇ ਹੈ ? ਪ੍ਰਤੀਯੋਗੀ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਕੰਪਨੀ ਦੇ ਵੱਲੋਂ ਨੋਕੀਆ ਦਾ ਇਕ 3310 ਫੋਨ ਵੀ ਦਿਤਾ ਜਾਵੇਗਾ। ਪ੍ਰਤੀਯੋਗੀ ਪੂਰੀ ਦੁਨੀਆਂ ਤੋਂ ਕਿਤੇ ਕਟ ਨਾ ਜਾਣ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਇਕ ਰਾਹਤ ਵੀ ਦੇ ਰਹੀ ਹੈ। 

ਇਕ ਖਾਸ ਗੱਲ ਹੋਰ ਹੈ ਕਿ ਮੁਕਾਬਲੇ ਵਿਚ ਪ੍ਰਤੀਯੋਗੀ ਕਰਨ ਤੋਂ ਬਾਅਦ ਜੇਕਰ ਪ੍ਰਤੀਯੋਗੀ ਛੇ ਮਹੀਨੇ ਵੀ ਪੂਰੀ ਸੱਚਾਈ ਦੇ ਨਾਲ ਸਮਾਰਟਫੋਨ ਤੋਂ ਬਿਨਾਂ ਰਹਿ ਸਕੇਗਾ ਤਾਂ ਉਸ ਨੂੰ 10 ਹਜ਼ਾਰ ਡਾਲਰ (ਕਰੀਬ 718.15 ਰੁਪਏ ) ਈਨਾਮ ਮਿਲੇਗਾ। ਮੁਕਾਬਲਾ ਥੋੜ੍ਹਾ ਮੁਸ਼ਕਲ ਹੈ ਪਰ ਤੁਹਾਨੂੰ ਸਮਾਰਟ ਡਿਵਾਈਸ ਤੋਂ ਬਿਨਾਂ ਰਹਿਣਾ ਸਿਖਾ ਦੇਵੇਗਾ, ਜੋ ਕਿ ਤੁਹਾਡੀ ਜਿੰਦਗੀ ਵਿਚ ਵੱਡੀ ਰਾਹਤ ਦੀ ਚੀਜ ਹੋਵੇਗੀ। ਇਸ ਨਾਲ ਤੁਸੀਂ ਨਾ ਕੇਵਲ ਕਈ ਸਰੀਰਕ ਸਗੋਂ ਕਈ ਮਾਨਸਿਕ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕੋਗੇ।