ਗੁਆਚੇ ਹੋਏ ਸਮਾਰਟਫੋਨ ਨੂੰ ਲੱਭਣ ਲਈ ਗੂਗਲ ਲੈ ਕੇ ਆਇਆ ਨਵਾਂ ਫ਼ੀਚਰ
ਹੁਣ ਖੋਏ ਹੋਏ ਸਮਾਰਟਫੋਨ ਫੋਨ ਨੂੰ ਲੱਭਣਾ ਹੋਰ ਵੀ ਆਸਾਨ ਹੋ ਜਾਵੇਗਾ। ਗੂਗਲ ਅਪਣੇ 'ਫਾਈਂਡ ਮਾਈ ਡਿਵਾਈਸ ਐਪ ਵਿਚ ਇੰਡੋਰ ਮੈਪ ਫੀਚਰ ਲਿਆਇਆ ਹੈ, ਇਸ ਦੇ ਨਾਲ ਯੂਜਰਸ ...
ਸੈਨ ਫਰਾਂਸਿਸਕੋ :- ਹੁਣ ਖੋਏ ਹੋਏ ਸਮਾਰਟਫੋਨ ਫੋਨ ਨੂੰ ਲੱਭਣਾ ਹੋਰ ਵੀ ਆਸਾਨ ਹੋ ਜਾਵੇਗਾ। ਗੂਗਲ ਅਪਣੇ 'ਫਾਈਂਡ ਮਾਈ ਡਿਵਾਈਸ ਐਪ ਵਿਚ ਇੰਡੋਰ ਮੈਪ ਫੀਚਰ ਲਿਆਇਆ ਹੈ, ਇਸ ਦੇ ਨਾਲ ਯੂਜਰਸ ਨੂੰ ਅਪਣੇ ਖੋਏ ਹੋਏ ਸਮਾਰਟਫੋਨ ਦੀ ਲੋਕੇਸ਼ਨ ਪਤਾ ਲੱਗ ਸਕੇਗੀ। ਫਾਈਂਡ ਮਾਈ ਡਿਵਾਈਸ ਹਵਾਈ ਅੱਡਿਆਂ, ਮਾਲ ਜਾਂ ਹੋਰ ਵੱਡੀ ਇਮਾਰਤਾਂ ਵਿਚ ਐਂਡਰਾਈਡ ਡਿਵਾਈਸ ਲੱਭਣ ਵਿਚ ਮਦਦ ਕਰਦਾ ਹੈ ਅਤੇ ਇਸ ਨੂੰ ਤੱਦ ਤੱਕ ਲੌਕ ਰੱਖਦਾ ਹੈ ਜਦੋਂ ਤੱਕ ਤੁਸੀਂ ਅਪਣੇ ਆਪ ਇਸ ਨੂੰ ਨਹੀਂ ਲੱਭ ਲੈਂਦੇ।
ਹਾਲਾਂਕਿ ਗੂਗਲ ਨੇ ਇਹ ਨਹੀਂ ਦੱਸਿਆ ਕਿ ਇਹ ਨਵਾਂ ਫੀਚਰ ਕਿਹੜੀਆਂ ਇਮਾਰਤਾਂ 'ਤੇ ਲਾਗੂ ਹੋਵੇਗਾ। ਫਾਈਂਡ ਮਾਈ ਡਿਵਾਈਸ ਐਪ ਯੂਜਰ ਨੂੰ ਉਨ੍ਹਾਂ ਦੀ ਡਿਵਾਇਸਜ ਦੀ ਵਰਤਮਾਨ ਜਾਂ ਅੰਤਮ ਲੋਕੇਸ਼ਨ ਦੇ ਆਧਾਰ ਉੱਤੇ ਮੈਪ ਉੱਤੇ ਦੇਖਣ, ਗੂਗਲ ਮੈਪ ਉੱਤੇ ਉਨ੍ਹਾਂ ਦੀ ਡਿਵਾਇਸਜ ਦੀ ਨਿਗਰਾਨੀ ਕਰਨ, ਸਾਈਲੈਂਟ ਮੋਡ ਜਾਂ ਲੌਕ ਹੋਣ ਦੇ ਬਾਵਜੂਦ ਪੂਰੀ ਅਵਾਜ਼ ਵਿਚ ਸਾਉਂਡ ਵਧਾਉਣ ਅਤੇ ਲੌਕ ਸਕਰੀਨ ਉੱਤੇ ਕਾਂਟੇਕਟ ਨੰਬਰ ਦੇਖਣ ਦੀ ਸਹੂਲਤ ਦਿੰਦਾ ਹੈ।
ਇਹ ਐਪ ਪਿਛਲੇ ਸਾਲ ਮਈ ਵਿਚ ਸਰਚ ਇੰਜਨ ਦੇ ਐਂਡਰਾਈਡ ਵਿਚ ਮੈਲਵੇਅਰ ਸੁਰੱਖਿਆ ਗੂਗਲ ਪਲੇ ਪ੍ਰੋਟੇਕਟ ਲਈ ਲਾਂਚ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਫਾਈਂਡ ਮਾਈ ਡਿਵਾਈਸ ਐਪ ਇੰਸਟਾਲ ਕਰੋ। ਐਪ ਤੁਹਾਨੂੰ ਤੁਹਾਡੀ ਲੋਕੇਸ਼ਨ ਨੂੰ ਐਕਸੈਸ ਕਰਨ ਦੀ ਪਰਮਿਸ਼ਨ ਮੰਗੇਗਾ। ਤੁਹਾਨੂੰ ਲੋਕੇਸ਼ਨ ਹਮੇਸ਼ਾ ਆਨ ਰੱਖਣੀ ਹੋਵੇਗੀ ਤਾਂਕਿ ਗੁਆਚਣੇ ਉੱਤੇ ਫੋਨ ਦੀ ਲੋਕੇਸ਼ਨ ਦਾ ਪਤਾ ਲੱਗ ਸਕੇ। ਫੋਨ ਦਾ ਗੂਗਲ ਪਲੇ ਉੱਤੇ ਵੀ ਵਿਖਾਈ ਦੇਣਾ ਜਰੂਰੀ ਹੈ।
ਸਮਾਰਟਫੋਨ ਖੋ ਜਾਣ 'ਤੇ ਇੰਟਰਨੈਟ ਬਰਾਉਜਰ ਉੱਤੇ ਜਾ ਕੇ ਤੁਹਾਨੂੰ android.com/find ਲਿਖਣਾ ਹੋਵੇਗਾ। ਗੂਗਲ ਅਕਾਉਂਟ ਤੋਂ ਸਾਈਨ - ਇਨ ਕਰਨਾ ਹੋਵੇਗਾ। ਜੇਕਰ ਤੁਹਾਨੂੰ ਡਿਵਾਈਸ ਨਜ਼ਰ ਆਏ ਤਾਂ ਉਸ ਉੱਤੇ ਕਲਿਕ ਕਰੋ। ਇਸ ਤੋਂ ਬਾਅਦ ਗੁੰਮ ਹੋਏ ਫੋਨ ਉਤੇ ਇਕ ਅਲਰਟ ਮੈਸੇਜ ਭੇਜਿਆ ਜਾਂਦਾ ਹੈ ਅਤੇ ਉਹ ਡਿਵਾਈਸ ਫਿਰ ਉਸ ਦੀ ਹਾਲ ਜਾਂ ਆਖਰੀ ਲੋਕੇਸ਼ਨ ਦੇ ਆਧਾਰ ਉੱਤੇ ਗੂਗਲ ਮੈਪ ਉੱਤੇ ਵਿਖਾਈ ਦੇਣ ਲੱਗਦੀ ਹੈ। ਯੂਜਰਸ ਮੈਪ ਉੱਤੇ ਦੇਖ ਕੇ ਅਪਣਾ ਖੋਇਆ ਹੋਇਆ ਮੋਬਾਈਲ ਲੱਭ ਸਕਦੇ ਹੋ। ਕਿਸੇ ਦੂਜੇ ਐਂਡਡਰਾਈਡ ਫੋਨ ਵਿਚ ਮੌਜੂਦ ਫਾਈਂਡ ਮਾਈ ਡਿਵਾਈਸ ਐਪ ਦੀ ਮਦਦ ਨਾਲ ਵੀ ਮੋਬਾਈਲ ਲੱਭ ਸਕਦੇ ਹੋ।