ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਜਾਰੀ, ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਟੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਵਿਚਾਲੇ ਸ੍ਰੀਨਗਰ-ਜੰਮੂ ਰਾਜਮਾਰਗ ਬੰਦ ਹੋਣ ਕਾਰਨ ਸਨਿਚਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਕਸ਼ਮੀਰ ਘਾਟੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ

Snowfall In Kashmir

ਸ੍ਰੀਨਗਰ : ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਵਿਚਾਲੇ ਸ੍ਰੀਨਗਰ-ਜੰਮੂ ਰਾਜਮਾਰਗ ਬੰਦ ਹੋਣ ਕਾਰਨ ਸਨਿਚਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਕਸ਼ਮੀਰ ਘਾਟੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਟੁਟਿਆ ਰਿਹਾ ਅਤੇ ਹਵਾਈ ਆਵਾਜਾਈ ਵੀ ਰੁਕੀ ਰਹੀ।

ਆਵਾਜਾਈ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਸਨਿਚਰਵਾਰ ਨੂੰ ਲਗਾਤਾਰ ਤੀਜੇ ਦਿਨ ਆਵਾਜਾਈ ਲਈ ਬੰਦ ਰਿਹਾ। ਉਨ੍ਹਾਂ ਦਸਿਆ ਕਿ ਕਸ਼ਮੀਰ ਘਾਟੀ ਦਾ ਪ੍ਰਵੇਸ਼ ਦੁਆਰ ਮੰਨੀ ਜਾਣ ਵਾਲੀ ਜਵਾਹਰ ਸੁਰੰਗ ਦੇ ਆਲੇ ਦੁਆਲੇ ਭਾਰੀ ਬਰਫ਼ਬਾਰੀ ਮਗਰੋਂ ਵੀਰਵਾਰ ਸ਼ਾਮ ਨੂੰ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਸੀ।

ਅਧਿਕਾਰੀ ਨੇ ਦਸਿਆ ਕਿ ਆਵਾਜਾਈ ਬਹਾਲ ਕਰਨ ਲਈ ਰਾਜਮਾਰਗ ਨੂੰ ਸਾਫ਼ ਕਰਨ ਦੇ ਯਤਨ ਜਾਰੀ ਹਨ। ਅਧਿਕਾਰੀਆਂ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਘਾਟੀ ਵਿਚ ਹਵਾਈ ਆਵਾਜਾਈ ਸਨਿਚਰਵਾਰ ਨੂੰ ਲਗਾਤਾਰ ਅਠਵੇਂ ਦਿਨ ਵੀ ਪ੍ਰਭਾਵਤ ਰਹੀ। ਉਨ੍ਹਾਂ ਦਸਿਆ ਕਿ ਮੌਸਮ ਵਿਚ ਸੁਧਾਰ ਹੋਣ 'ਤੇ ਹਵਾਈ ਬਹਾਲ ਕੀਤੀ ਜਾਵੇਗੀ।