ਬ੍ਰਿਟਿਸ਼ ਸੰਸਦ ਮੈਂਬਰ ਕਲਾਉਡੀਆ ਦੇ ਟਵੀਟ ਤੋਂ ਬਾਅਦ, ਭਾਰਤੀ ਹਾਈ ਕਮਿਸ਼ਨ ਨੇ ਲਿਖਿਆ ਖੁੱਲ੍ਹਾ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਖੇਤੀਬਾੜੀ ਸੁਧਾਰ ਕਾਨੂੰਨਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਸਥਾਰ ਜਾਣਕਾਰੀ ਅਤੇ ਸਪਸ਼ਟੀਕਰਨ ਦਿੰਦੇ ਹਾਂ ।

British MP Claudia

ਲੰਡਨ, ਯੂਕੇ : ਬ੍ਰਿਟੇਨ ਦੇ ਸੰਸਦ ਮੈਂਬਰ ਕਲਾਉਡੀਆ ਵੈਬ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਬਾਅਦ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਉਨ੍ਹਾਂ ਨੂੰ ਇੱਕ ਖੁੱਲਾ ਪੱਤਰ ਲਿਖਿਆ । ਇਸ ਪੱਤਰ ਵਿਚ ਇਹ ਕਿਹਾ ਗਿਆ ਹੈ ਕਿ ਲੈਸਟਰ ਈਸਟ ਦੇ ਐਮਪੀ ਕਲਾਉਡੀਆ ਵੈਬ, ਉਹ ਜਿਸ ਕਮਿਊਨਿਟੀ ਦੀ ਨੁਮਾਇੰਦਗੀ ਕਰਦੀ ਹੈ ਉਸ ਬਾਰੇ ਕਿਸੇ ਵੀ ਸ਼ੰਕਾ ਬਾਰੇ ਗੱਲ ਕਰ ਸਕਦੀ ਹੈ । ਹਾਈ ਕਮਿਸ਼ਨ ਨੇ ਕਿਹਾ ਕਿ 'ਅਸੀਂ ਤੁਹਾਡੇ ਸੰਸਦੀ ਹਲਕੇ ਵਿਚ ਭਾਰਤ ਦੇ ਖੇਤੀਬਾੜੀ ਸੁਧਾਰ ਕਾਨੂੰਨਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਸਥਾਰ ਜਾਣਕਾਰੀ ਅਤੇ ਸਪਸ਼ਟੀਕਰਨ ਦਿੰਦੇ ਹਾਂ ਜਿਸ ਵਿਰੁੱਧ ਭਾਰਤ ਵਿਚ ਖੇਤੀਬਾੜੀ ਭਾਈਚਾਰੇ ਦਾ ਇਕ ਹਿੱਸਾ ਅੰਦੋਲਨ ਕਰ ਰਿਹਾ ਹੈ ।