ਬ੍ਰਿਟਿਸ਼ PM ਨੇ ਚਲਾਈ 'ਮੇਡ ਇਨ ਇੰਡੀਆ' ਸਾਇਕਲ,ਮੋਟਾਪੇ ਦੇ ਖਿਲਾਫ਼ ਯੋਜਨਾ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਮੇਡ ਇਨ ਇੰਡੀਆ’ ਜਾਨੀ  ਭਾਰਤ ਕੰਪਨੀ ਦੀ ਸਾਇਕਲ ਚਲਾਉਂਦੇ ਨਜ਼ਰ ਆਏ।

Boris Johnson

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਮੇਡ ਇਨ ਇੰਡੀਆ’ ਜਾਨੀ  ਭਾਰਤ ਕੰਪਨੀ ਦੀ ਸਾਇਕਲ ਚਲਾਉਂਦੇ ਨਜ਼ਰ ਆਏ। ਜਾਨਸਨ ਨੇ ਕੋਵਿਡ -19 ਨਾਲ ਲੜਨ ਲਈ ਮੋਟਾਪਾ ਵਿਰੁੱਧ ਸਾਈਕਲ ਚਲਾਉਣਾ ਅਤੇ ਤੁਰਨਾ ਸ਼ੁਰੂ ਕੀਤਾ ਹੈ।

 

 

ਇਹ ਯੋਜਨਾ 2 ਬਿਲੀਅਨ ਪੌਂਡ ਯਾਨੀ 19,397 ਕਰੋੜ ਰੁਪਏ ਦੀ ਹੈ। ਜਿਸ ਵਿਚ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰਰਿਤ  ਕੀਤਾ ਜਾਵੇਗਾ ਅਤੇ ਰੂਟ ਬਣਾਏ ਜਾਣਗੇ। 

ਕੋਵਿਡ -19 ਅਤੇ ਮੋਟਾਪਾ ਦੇ ਵਿਰੁੱਧ ਬ੍ਰਿਟਿਸ਼ ਪ੍ਰਧਾਨਮੰਤਰੀ ਨੇ ਜੋ ਸਾਇਕਲ ਚਲਾਉਣ ਦੀ ਯੋਜਨਾ ਸ਼ੁਰੂ ਕੀਤੀ  ਉਹ  ਸਾਇਕਲ ਭਾਰਤੀ ਕੰਪਨੀ ਹੀਰੋ ਬਣਾਉਂਦੀ ਹੈ। ਜਾਨਸਨ ਹੀਰੋ ਵਾਈਕਿੰਗ ਪ੍ਰੋ ਬਾਈਕ ਵਿੱਚ ਦਿਖਾਈ ਦਿੱਤੇ।

ਬੌਰਿਸ ਜੌਹਨਸਨ ਨੇ ਕੇਂਦਰੀ ਇੰਗਲੈਂਡ ਦੇ ਨਾਟਿੰਘਮ ਵਿੱਚ ਨਹਿਰ ਦੇ ਕੰਢੇ ਹੈਰੀਟੇਜ ਸੈਂਟਰ ਦੇ ਦੁਆਲੇ ਸਾਇਕਲ ਚਲਾਈ। ਬੋਰਿਸ ਨੇ ਕਿਹਾ ਕਿ ਇਸ ਸਕੀਮ ਤਹਿਤ ਹਜ਼ਾਰਾਂ ਕਿਲੋਮੀਟਰ ਸਾਈਕਲ ਲੇਨ ਬਣਾਏ ਗਏ ਹਨ।

ਜਿਸ 'ਤੇ ਲੋਕ ਸਾਈਕਲ ਚਲਾ ਕੇ ਜਾਂ ਤੁਰ ਕੇ ਆਪਣਾ ਮੋਟਾਪਾ ਘੱਟ ਕਰ ਸਕਦੇ ਹਨ। ਇਹ ਕੋਵਿਡ -19 ਅਤੇ ਹੋਰ ਬਿਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰੇਗਾ।

ਬੋਰਿਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਲੋਕ ਸਾਈਕਲਿੰਗ ‘ਤੇ ਆਉਣਗੇ। ਕਿਉਂਕਿ ਇਹ ਦੋ ਪਹੀਏ ਤੁਹਾਡੀ ਸਿਹਤ ਨੂੰ ਸੁਧਾਰ ਸਕਦੇ ਹਨ। ਅਸੀਂ ਇਸਦੇ ਲਈ ਲੋਕਾਂ ਨੂੰ ਸਿਖਲਾਈ ਅਤੇ ਸਾਇਕਲ ਵੀ ਦੇਵਾਂਗੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।