ਕੋਰੋਨਾ ਵਾਇਰਸ : ਅਮਰੀਕਾ ਵਿਚ ਅੱਜ ਸ਼ੁਰੂ ਹੋਵੇਗਾ ਵੈਕਸੀਨ ਟੀਕੇ ਦਾ ਟ੍ਰਾਇਲ, ਪੜ੍ਹੋ ਪੂਰੀ ਖ਼ਬਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਖਿਲਾਫ਼ ਲੜਾਈ ਵਿਚ ਤਰ੍ਹਾਂ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਕੋਰੋਨਾ ਵਾਇਰਸ ਨੂੰ ਵੈਸ਼ਵਿਕ

File Photo

ਵਾਸ਼ਿੰਗਟਨ- ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਖਿਲਾਫ਼ ਲੜਾਈ ਵਿਚ ਤਰ੍ਹਾਂ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਕੋਰੋਨਾ ਵਾਇਰਸ ਨੂੰ ਵੈਸ਼ਵਿਕ ਮਹਾਂਮਾਰੀ ਐਲਾਨ ਕਰ ਰਹੇ ਹਨ। ਵਿਸ਼ਵ ਭਰ ਦੇ ਵਿਗਿਆਨਕ ਇਸ ਵਾਇਰਸ ਨਾਲ ਨਿਪਟਣ ਵਿਚ ਜੁਟੇ ਹੋਏ ਹਨ ਕਿਉਂਕਿ ਟੀਕਾ ਹੀ ਕੋਵਿਡ-19 ਦਾ ਅੰਤਿਮ ਇਲਾਜ ਹੈ।

ਅਜਿਹੇ ਵਿਚ ਅਮਰੀਕਾ ਤੋਂ ਇਕ ਚੰਗੀ ਖਬਰ ਵੀ ਹੈ ਜਿੱਥੇ ਟੀਕੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ ਹੈ। ਅਮਰੀਕਾ ਸਰਕਾਰ ਦੇ ਇਕ ਅਧਿਕਾਰੀ ਨੇ ਪਹਿਚਾਣ ਉਜਾਗਰ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਪ੍ਰੀਖਣ ਤੋਂ ਪਹਿਲਾਂ ਵਾਇਰਸ ਨਾਲ ਪੀੜਤ ਲੋਕਾਂ ਤੇ ਇਸ ਟੀਕੇ ਦਾ ਪ੍ਰਯੋਗ ਕੀਤਾ ਜਾਵੇਗਾ ਪਰ ਇਸ ਪ੍ਰੀਖਣ ਦੇ ਬਾਰੇ ਵਿਚ ਫਿਲਹਾਲ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

ਅਧਿਕਾਰੀਆਂ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਇਸ ਟ੍ਰਾਇਲ ਨੂੰ ਫੰਡ ਕਰ ਰਿਹਾ ਹੈ, ਜੋ ਕਿ ਸਿਏਟਲ ਦੇ ਕੈਂਸਰ ਪਰਮਾਨੈਂਟ ਵਾਸ਼ਿੰਗਟਨ ਹੈਲਥ ਰਿਸਰਚ ਇੰਸਟੀਚਿਊਟ ਵਿਚ ਹੋ ਰਿਹਾ ਹੈ। ਪਬਲਿਕ ਹੈਲਥ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਤ ਵੈਕਸੀਨ ਦਾ ਪੂਰੀ ਤਰ੍ਹਾਂ ਪ੍ਰੀਖਣ ਕਰਨ ਲਈ ਇਕ ਸਾਲ ਤੇ 18 ਮਹੀਨੇ ਲੱਗਣਗੇ। 

ਇਹ ਟ੍ਰਾਇਲ 45 ਯੁਵਾ ਵਾਲੰਟੀਅਰਜ਼ ਦੇ ਨਾਲ ਸ਼ੁਰੂ ਹੋਵੇਗਾ, ਹੁਣ ਐਨਆਈਐਚ ਅਤੇ ਮਾਡਰਨਾ ਇੰਕ ਦੇ ਸੰਯੁਕਤ ਪ੍ਰਬੰਧਾਂ ਤੋਂ ਵਿਕਸਿਤ ਟੀਕੇ ਲਗਾਏ ਜਾਣਗੇ। ਹਾਲਾਂਕਿ ਹਰ ਪ੍ਰਤੀਭਾਗੀ ਨੂੰ ਵੱਖ-ਵੱਖ ਮਾਤਰਾ ਵਿੱਚ ਸੂਈ ਲਗਾਈ ਜਾਵੇਗੀ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੋਈ ਵੀ ਪ੍ਰਤੀਭਾਗੀ ਇਸ ਨਾਲ ਪ੍ਰਭਾਵਿਤ ਹੋਵੇਗਾ ਕਿਉਂਕਿ ਇਸ ਟੀਕੇ ਵਿਚ ਵਇਰਸ ਨਹੀਂ ਹੈ। 

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿਊਯਾਰਕ ਵਿਚ ਸੋਮਵਾਰ ਤੋਂ ਸਾਰੇ ਸਕੂਲ ਬੰਦ ਰਹਿਣਗੇ, ਜਿਸ ਨਾਲ ਕਰੀਬ 11 ਲੱਖ ਬੱਚਿਆਂ ਨੂੰ ਘਰ ਬੈਠਣਾ ਪਵੇਗਾ। ਸ਼ਹਿਰ ਦੇ ਮੇਅਰ ਬਿਲ ਡੀ ਬਲੇਜਿਓ ਨੇ ਐਲਾਨ ਕੀਤਾ ਹੈ ਕਿ ਘੱਟੋ ਘੱਟ 20 ਅਪ੍ਰੈਲ ਤੱਕ ਸਕੂਲ ਬੰਦ ਰਹੇਗਾ। ਇਸ ਵਾਇਰਸ ਨਾਲ ਸ਼ਹਿਰ ਦੇ 1,900 ਨਿੱਜੀ ਸਕੂਲ ਪ੍ਰਭਾਵਿਤ ਹੋਣਗੇ। ਕਈ ਨਿੱਜੀ ਸਕੂਲ ਪਹਿਲਾਂ ਹੀ ਬੰਦ ਹਨ। 

ਇਸ ਵਿਚਕਾਰ ਮੇਅਰ ਬਿਲ ਡੀ ਬਿਲਜਿੋ ਨੇ ਸ਼ਹਿਰ ਦੇ ਸਾਰੇ ਰੈਸਟੋਰੈਂਟ ਅਤੇ ਬਾਰ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਹਨਾਂ ਵਿਚ ਸਿਰਫ਼ ਸਮਾਨ ਘਰ ਲੈ ਕੇ ਜਾਣ ਦੀ ਸੁਵਿਧਾ ਜਾਰੀ ਰਹੇਗੀ। ਲੋਕ ਰੈਸਟੋਰੈਂਟ ਜਾਂ ਬਾਰ ਵਿਚ ਨਹੀਂ ਬੈਠ ਸਕਣਗੇ।