ਜੰਗ ਖ਼ਤਮ ਕਰਨ ਲਈ ਜ਼ੇਲੇਂਸਕੀ ਨੇ ਰੂਸ ਨਾਲ ਸਮਝੌਤੇ ਦਾ ਦਿੱਤਾ ਸੰਕੇਤ
ਜੈਲੇਂਸਕੀ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਕੀਵ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ 'ਤੇ ਸਮਝੌਤਾ ਕਰਨ ਲਈ ਤਿਆਰ ਹੋ ਸਕਦਾ ਹੈ।
ਕੀਵ - ਰੂਸ-ਯੂਕਰੇਨ ਵਿਚ ਜੰਗ ਅਜੇ ਵੀ ਜਾਰੀ ਹੈ। ਇਸ ਵਿਚਕਾਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਸੁਰੱਖਿਆ ਗਾਰੰਟੀ ਨੂੰ ਸਵੀਕਾਰ ਕਰਨ ਲਈ ਤਿਆਰ ਸੀ ਜੋ ਨਾਟੋ ਗੱਠਜੋੜ ਦੀ ਮੈਂਬਰਸ਼ਿਪ ਦੇ ਉਦੇਸ਼ ਤੇ ਲੰਬੇ ਸਮੇਂ ਤੋ ਕੰਮ ਕਰ ਰਿਹਾ ਸੀ ਪਰ ਜਿਸ ਦਾ ਮਾਸਕੋ ਵਿਰੋਧ ਕਰ ਰਿਹਾ ਸੀ।
ਆਪਣੀ ਲੀਡਰਸ਼ਿਪ ਲਈ ਪ੍ਰਸ਼ੰਸਾ ਖੱਟਣ ਵਾਲੇ ਜ਼ੇਲੇਂਸਕੀ ਨੇ ਰੂਸੀ ਸੈਨਿਕਾਂ ਨੂੰ ਆਤਮ ਸਮਰਪਣ ਲਈ ਵੀ ਕਿਹਾ। ਜ਼ੇਲੇਂਸਕੀ ਨੇ ਵੀਡੀਓ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਕਿ “ਤੁਸੀਂ ਯੂਕਰੇਨ ਵਿਚੋਂ ਕੁਝ ਨਹੀਂ ਲਿਜਾ ਸਕਦੇ, ਤੁਸੀਂ ਸਿਰਫ਼ ਜਾਨਾਂ ਲਵੋਗੇ।” “ਪਰ ਤੁਹਾਨੂੰ ਕਿਉਂ ਮਰਨਾ ਚਾਹੀਦਾ? ਕਿਸ ਲਈ? ਮੈਨੂੰ ਪਤਾ ਹੈ ਤੁਸੀਂ ਜਿਉਣਾ ਚਾਹੁੰਦੇ ਹੋ?
ਜੈਲੇਂਸਕੀ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਕੀਵ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ 'ਤੇ ਸਮਝੌਤਾ ਕਰਨ ਲਈ ਤਿਆਰ ਹੋ ਸਕਦਾ ਹੈ। ਜਿਸ ਉਦੇਸ਼ ਕਾਰਨ ਮਾਸਕੋ ਯੂਕਰੇਨ ਤੋਂ ਨਰਾਜ਼ ਸੀ। “ਜੇ ਅਸੀਂ ਖੁਲ੍ਹੇ ਦਰਵਾਜ਼ਿਆਂ ਵਿਚੋਂ ਨਹੀਂ ਨਿਕਲ ਸਕਦੇ ਤਾਂ ਅਸੀਂ ਉਹਨਾਂ ਸੰਘਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਜੋ ਸਾਡੀ ਮਦਦ ਕਰਨਗੇ। ਜੋ ਸਾਡੀ ਰੱਖਿਆ ਕਰਨਗੇ ਅਤੇ ਅਲੱਗ ਤੋਂ ਸਾਨੂੰ ਵਿਸ਼ਵਾਸ ਦਿਵਾਉਣਗੀਆਂ।
ਰੂਸੀ ਬੰਬਾਰੀ ਦੇ ਵਿਚ ਨਾਗਰਿਕਾਂ ਦਾ ਕਾਫਲਾ ਰੂਸੀ ਸੈਨਿਕਾਂ ਨਾਲ ਘਿਰੇ ਬੰਦਰਗਾਹ ਸ਼ਹਿਰ ਮਾਰਿਓਪਾਲ ਤੋਂ ਬਾਹਰ ਸੁਰੱਖਿਅਤ ਥਾਵਾਂ 'ਤੇ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਰੂਸੀ ਹਮਲੇ ਦੇ 20ਵੇਂ ਦਿਨ ਕੀਵ ਸ਼ਹੀਰ ਵਿਚ ਘੱਟੋ ਘੱਟ ਪੰਜ ਲੋਕ ਮਾਰੇ ਗਏ। ਰੂਸੀ ਸੈਨਾ ਦੇ ਹਮਲੇ ਕਾਰਨ ਸ਼ਹਿਰਾਂ ਦੇ ਨਾਗਰਿਕਾਂ ਵੱਲੋਂ ਲਗਾਤਾਰ ਸ਼ਹਿਰ ਛੱਡ ਕੇ ਜਾ ਰਹੇ ਹਨ। ਸਥਾਨਿਕ ਅਧਿਕਾਰੀ ਨੇ ਕਿਹਾ ਹੈ ਕਿ ਲਗਭਗ 2000 ਕਾਰਾਂ ਬੰਦਰਗਾਹ ਸ਼ਹਿਰ ਮਾਰਿਓਪਾਲ ਨੂੰ ਛੱਡਣ ਵਿਚ ਕਾਮਯਾਬ ਹੋਈਆਂ ਹਨ ਅਤੇ ਅਜੇ ਇੰਨਾ ਆਂਕੜਿਆਂ ਦਾ ਹਿਸਾਬ ਕੀਤਾ ਜਾ ਰਿਹਾ ਹੈ।
ਰੂਸ ਅਤੇ ਯੂਕਰੇਨ ਦੇ ਵਫ਼ਦ ਵਿਚਕਾਰ ਵੀਡੀਓ ਲਿੰਕ ਦੇ ਜ਼ਰੀਏ ਚਰਚਾ ਮੰਗਲਵਾਰ ਨੂੰ ਫਿਰ ਸ਼ੁਰੂ ਹੋਵੇਗੀ। ਯੂਕਰੇਨ ਦੇ ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਯੁੱਧ ਜਲਦੀ ਹੀ ਖ਼ਤਮ ਹੋ ਸਕਦਾ ਹੈ।ਨਾਟੋ ਦੇ ਮੁਖੀ ਜੈਨਸ ਸਟੋਲਨਬਰਗ ਨੇ ਇਹ ਐਲਾਨ ਕੀਤਾ ਹੈ ਕਿ ਨਾਟੋ ਦੇ ਮੈਂਬਰ 24 ਮਾਰਚ ਨੂੰ ਬਰੂਸਲ ਵਿਖੇ ਜੰਗ ਅਤੇ ਯੂਕਰੇਨ ਲਈ ਸਮਰਥਨ ਦਿਖਾਉਣ ਲਈ ਮਿਲਣਗੇ। ਸਟੋਲਨਬਰਗ ਨੇ ਕਿਹਾ ਹੈ ਕਿ “ਇਸ ਨਾਜ਼ੁਕ ਸਥਿਤੀ ਵਿਚ ਉੱਤਰੀ ਅਮਰੀਕਾ ਅਤੇ ਯੂਰੋਪ ਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਾ ਚਾਹੀਦਾ ਹੈ।”