ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਨਵੀਂ ਸੀਐਫ਼ਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੀ ਅਮਰੀਕੀ ਔਰਤ ਦਿਵਿਆ ਸੂਰਿਆਦੇਵਰਾ ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਜਨਰਲ ਮੋਟਰਜ਼ 

Dhivya Suryadevara

ਨਵੀਂ ਦਿੱਲੀ (ਏਜੰਸੀ), ਭਾਰਤੀ ਮੂਲ ਦੀ ਅਮਰੀਕੀ ਔਰਤ ਦਿਵਿਆ ਸੂਰਿਆਦੇਵਰਾ ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਜਨਰਲ ਮੋਟਰਜ਼ (ਜੀਏਮ) ਦੀ ਮੁਖ ਵਿੱਤੀ ਅਧਿਕਾਰੀ (ਸੀਐਫ਼ਓ) ਦੇ ਪਦ ਉੱਤੇ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਹੈ। ਉਹ ਇਸ ਸਾਲ ਪਹਿਲੀ ਸਤੰਬਰ ਨੂੰ ਅਪਣੀ ਇਸ ਅਹੁਦੇ ਦੀ ਜਿੰਮੇਵਾਰੀ ਨੂੰ ਸੰਭਾਲੇਗੀ ਅਤੇ ਜਨਰਲ ਮੋਟਰਜ਼ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੈਰੀ ਬੱਰਾ ਨੂੰ ਰਿਪੋਰਟ ਕਰੇਗੀ।  

 ਸੂਰਿਆਦੇਵਰਾ ਨੂੰ 2016 ਵਿਚ ਆਟੋਮੋਟਿਵ ਖੇਤਰ ਦੀ ‘ਰਾਇਜ਼ਿੰਗ ਸਟਾਰ’ ਦਾ ਖਿਤਾਬ ਵੀ ਮਿਲਿਆ ਸੀ। ਪਿਛਲੇ ਸਾਲ 40 ਸਾਲ ਤੋਂ ਘੱਟ ਉਮਰ ਦੀ ਸ਼੍ਰੇਣੀ ਵਿਚ ਸੂਰਿਆਦੇਵਰਾ ਨੂੰ ਡੇਟਰਾਇਟ ਬਿਜ਼ਨੇਸ-40 ਵਿਚ ਨਾਮਜ਼ਦ ਕੀਤਾ ਗਿਆ। ਜਨਰਲ ਮੋਟਰਸ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਕੰਪਨੀ ਦੀ ਮੌਜੂਦਾ ਵਾਇਸ ਪ੍ਰੇਸਿਡੇਂਟ (ਕਾਰਪੋਰੇਟ ਫਾਇਨੇਂਸ) ਸੂਰਿਆਦੇਵਰਾ ਪਹਿਲੀ ਸਤੰਬਰ ਨੂੰ ਚਕ ਸਟੀਵੰਸ ਦੀ ਜਗ੍ਹਾ ਲਵੇਗੀ। ਬੱਰਾ ਅਤੇ ਸੂਰਿਆਦੇਵਰਾ ਵਾਹਨ ਉਦਯੋਗ ਵਿਚ ਸਿਖਰ ਪਦਾਂ ਉੱਤੇ ਪੁੱਜਣ ਵਾਲੀਆਂ ਪਹਿਲੀਆਂ ਔਰਤਾਂ ਵਿਚ ਸ਼ਾਮਲ ਹਨ।

ਸੂਰਿਆਦੇਵਰਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਜਪਾਨ ਦੇ ਸਾਫਟਬੈਂਕ ਗਰੁਪ ਕਾਰਪ ਦੁਆਰਾ ਜਨਰਲ ਮੋਟਰਜ਼ ਕਰੂਜ਼ ਵਿਚ 2.25 ਅਰਬ ਡਾਲਰ ਦੇ ਨਿਵੇਸ਼ ਨੂੰ ਸੁਰੱਖਿਅਤ ਰੱਖਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੈਲਫ਼ ਡਰਾਇਵਿੰਗ ਵਾਹਨ ਸਟਾਰਟ ਅਪ ਕਰੂਜ਼ ਦੀ ਪ੍ਰਾਪਤੀ ਸਮੇਤ ਕਈ ਮਹੱਤਵਪੂਰਣ ਸੌਦਿਆਂ ਵਿਚ ਵੱਡੀ ਭੂਮਿਕਾ ਨਿਭਾਈ। 

ਜਨਰਲ ਮੋਟਰਜ਼ ਦੀ ਸੀਈਓ ਮੈਰੀ ਬੱਰਾ ਨੇ ਕਿਹਾ ਕਿ ਸਾਡੇ ਵਿੱਤੀ ਓਪਰੇਸ਼ਨ ਵਿਚ ਸੂਰਿਆਦੇਵਰਾ ਨੇ ਕਈ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਅਨੁਭਵ ਅਤੇ ਅਗਵਾਈ ਨੇ ਪਿਛਲੇ ਕਈ ਸਾਲਾਂ ਜਨਰਲ ਮੋਟਰਜ਼ ਨੂੰ ਮਜ਼ਬੂਤ ਵਪਾਰਕ ਨਤੀਜੇ ਦਿੱਤੇ ਹਨ।