ਸਿੱਖ ਲੜਕੀ Anmol Kaur Narang ਨੇ America 'ਚ ਰਚਿਆ ਇਤਿਹਾਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਐੱਸ ਮਿਲਟਰੀ ਅਕੈਡਮੀ ਤੋਂ ਕੀਤੀ ਗ੍ਰੈਜੂਏਸ਼ਨ ਦੀ ਡਿਗਰੀ

Sikh Girl Anmol Kaur Narang Made History America

ਵਾਸ਼ਿੰਗਟਨ: ਸਿੱਖ ਪਰਿਵਾਰ ਦੀ ਧੀ ਅਨਮੋਲ ਕੌਰ ਨਾਰੰਗ ਨੇ ਵੈਸਟ ਪੁਆਇੰਟ ਵਿਖੇ ਯੂਐੱਸ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਅਨਮੋਲ ਕੌਰ ਨਾਰੰਗ ਅਜਿਹਾ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ।

ਸੈਕੰਡ ਲੈਫਟੀਨੈਂਟ ਅਨਮੋਲ ਕੌਰ ਨੂੰ ਹੁਣ ਯੂਐੱਸ ਫ਼ੌਜ ਵਿਚ ਏਅਰ ਡਿਫੈਂਸ ਤੋਪਖਾਨੇ ਵਿਚ ਨਿਯੁਕਤ ਕੀਤਾ ਗਿਆ ਹੈ ਜੋ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਹਵਾਈ ਰੱਖਿਆ ਪ੍ਰਣਾਲੀ ਵਿਚ ਅਪਣਾ ਕਰੀਅਰ ਬਣਾਉਣ ਵਾਲੀ ਅਨਮੋਲ ਨੇ ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੌਜੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਵੈਸਟ ਪੁਆਇੰਟ ਅਮਰੀਕਾ ਵਿਖੇ ਚਲੀ ਗਈ ਸੀ, ਜਿੱਥੇ ਉਸ ਨੂੰ ਹੁਣ ਪਰਮਾਣੂ ਇੰਜੀਨਿਅਰਿੰਗ ਵਿਚ ਬੈਚਲਰ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਧਾਨਗੀ ਵਾਲੇ ਸਮਾਗਮ ਵਿਚ ਅਨਮੋਲ ਨੂੰ ਇਸ ਉਪਾਧੀ ਨਾਲ ਨਿਵਾਜ਼ਿਆ ਗਿਆ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਣਮੱਤੀ ਪ੍ਰਾਪਤੀ 'ਤੇ ਅਨਮੋਲ ਕੌਰ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਅਨਮੋਲ ਕੌਰ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਅੱਜ ਦੇਸ਼ ਦੁਨੀਆਂ ਅੰਦਰ ਸਿੱਖਾਂ ਵੱਲੋਂ ਮਿਸਾਲੀ ਮੱਲਾਂ ਮਾਰੀਆਂ ਜਾ ਰਹੀਆਂ ਹਨ, ਜਿਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਦੁਨੀਆਂ ਅੰਦਰ ਹੋਰ ਵੀ ਪੁਖਤਾ ਹੋ ਰਹੀ ਹੈ।

ਦੱਸ ਦਈਏ ਕਿ 23 ਸਾਲਾਂ ਦੀ ਅਨਮੋਲ ਦਾ ਜਨਮ ਅਮਰੀਕਾ ਵਿਚ ਹੋਇਆ ਸੀ ਜਦਕਿ ਉਸ ਦਾ ਪਾਲਣ ਪੋਸ਼ਣ ਜਾਰਜੀਆ ਦੇ ਰੋਜ਼ਵੈੱਲ ਵਿਚ ਹੋਇਆ। ਅਨਮੋਲ ਦੀ ਇਸ ਪ੍ਰਾਪਤੀ 'ਤੇ ਸਿੱਖ ਜਗਤ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਕਹਿੰਦੇ ਹਨ ਕਿ ਅਮਰੀਕਾ ਦੇ ਇਤਿਹਾਸ ਵਿਚ 100 ਸਾਲ ਬਾਅਦ ਕਿਸੇ ਗ਼ੈਰ ਅਮਰੀਕਨ ਮੂਲ ਨੂ ਇਹ ਰੁਤਬਾ ਹਾਸਿਲ ਹੋਇਆ ਹੈ। ਸਿਖ ਕੋਮ ਅਤੇ ਅਮਰੀਕਾ ਲਈ ਇਹ ਵਿਲਖਣ ਇਤਿਹਾਸ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।