ਚੀਨ ਦੇ 'ਲਿਟਲ ਮੱਕਾ' ਵਿਚ ਮੁਸਲਮਾਨਾਂ ਨੂੰ ਇਸਲਾਮ ਖ਼ਤਮ ਹੋ ਦਾ ਡਰ
ਹਰੇ ਰੰਗ ਵਿਚ ਰੰਗੇ ਮਸਜਿਦਾਂ ਦੇ ਗੁੰਬਦ ਚੀਨ ਦੇ ਲਿਟਲ ਮੱਕਾ ਦੀ ਵੱਖ ਪਹਿਚਾਣ ਹਨ।
Islamic region fear eradication of their faith
ਲਿੰਗਸ਼ਿਆ, (ਚੀਨ), ਹਰੇ ਰੰਗ ਵਿਚ ਰੰਗੇ ਮਸਜਿਦਾਂ ਦੇ ਗੁੰਬਦ ਚੀਨ ਦੇ ਲਿਟਲ ਮੱਕਾ ਦੀ ਵੱਖ ਪਹਿਚਾਣ ਹਨ। ਹਾਲਾਂਕਿ ਇੱਕ ਬਹੁਤ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਹੁਣ ਇੱਥੇ ਲੜਕੇ ਪੜ੍ਹਨ ਨਹੀਂ ਆਉਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਇਸਲਾਮ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਦਰਅਸਲ , ਲਿੰਗਸ਼ਿਆ ਵਿਚ ਨਾਸਤਿਕ ਸੱਤਾਰੂਢ਼ ਕੰਮਿਉਨਿਸਟ ਪਾਰਟੀ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਧਾਰਮਿਕ ਗਤੀਵਿਧੀਆਂ ਜਾਂ ਪੜ੍ਹਾਈ ਉੱਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਹੈ।