ਲਾਹੌਰ ਵਿਚ 31 ਅਗਸਤ ਨੂੰ ਅਯੋਜਿਤ ਕੀਤਾ ਜਾਵੇਗਾ ਅੰਤਰਰਾਸ਼ਟਰੀ ਸਿੱਖ ਸੰਮੇਲਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਗਵਰਨਰ ਚੌਧਰੀ ਮੁਹੰਮਦ ਦੀ ਅਗਵਾਈ ਵਾਲੀ ਧਾਰਮਕ ਯਾਤਰਾ ਤੇ ਵਿਰਾਸਤ ਕਮੇਟੀ ਨੇ 31 ਅਗਸਤ ਨੂੰ ਲਾਹੌਰ ਵਿਖੇ ਅੰਤਰਰਾਸ਼ਟਰੀ ਸਿੱਖ ਸੰਮੇਲਨ ਅਯੋਜਿਤ ਕਰਨ ਬਾਰੇ ਐਲਾਨ ਕੀਤਾ ਹੈ।

International Sikh convention

ਲਾਹੌਰ: ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਅਗਵਾਈ ਵਾਲੀ ਧਾਰਮਕ ਯਾਤਰਾ ਅਤੇ ਵਿਰਾਸਤ ਕਮੇਟੀ ਨੇ 31 ਅਗਸਤ ਨੂੰ ਲਾਹੌਰ ਵਿਖੇ ਅੰਤਰਰਾਸ਼ਟਰੀ ਸਿੱਖ ਸੰਮੇਲਨ ਅਯੋਜਿਤ ਕਰਨ ਬਾਰੇ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਫੈਡਰਲ ਗ੍ਰਹਿ ਮੰਤਰੀ ਬ੍ਰਿਗੇਡੀਅਰ ਏਜਾਜ਼ ਸ਼ਾਹ ਨੂੰ ਕਮੇਟੀ ਦੇ ਸਥਾਈ ਮੈਬਰ ਬਣਾਇਆ ਗਿਆ ਹੈ। ਇਸ ਦਾ ਐਲਾਨ ਸੋਮਵਾਰ ਨੂੰ ਗਵਰਨਰ ਹਾਊਸ ਵਿਚ ਗਵਰਨਰ ਦੀ ਅਗਵਾਈ ਵਿਚ ਧਾਰਮਕ ਆਵਾਜਾਈ ਅਤੇ ਵਿਰਾਸਤ ਕਮੇਟੀ ਦੀ ਬੈਠਕ ਵਿਚ ਕੀਤਾ ਗਿਆ।

ਫੈਡਰਲ ਸਿੱਖਿਆ ਅਤੇ ਸੱਭਿਆਚਾਰ ਮੰਤਰੀ ਸਈਦ ਉਲ ਹਸਨ ਸ਼ਾਹ, ਲਹਿੰਦੇ ਪੰਜਾਬ ਦੇ ਆਵਾਜਾਈ ਮੰਤਰੀ ਰਾਜਾ ਯਾਸਿਤ ਹੁਮਾਯੂੰ, ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਲਾਹੌਰ ਡਿਵੀਜ਼ਨ ਕਮਿਸ਼ਨਰ ਅਤੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਦੇ ਸਬੰਧਤ ਅਧਕਾਰੀਆਂ ਨੇ ਬੈਠਕ ਵਿਚ ਹਿੱਸਾ ਲਿਆ। ਲਹਿੰਦੇ ਪੰਜਾਬ ਦੇ ਗਵਰਨਰ ਕਰਤਾਰਪੁਰ ਸਾਹਿਬ ਤੋਂ ਬਾਅਦ ਨਨਕਾਣਾ ਸਾਹਿਬ ਦਾ ਦੌਰਾ ਕਰਨਗੇ।

ਇਸ ਬੈਠਕ  ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘੇ ਸਬੰਧੀ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਅਤੇ ਭਾਰਤ ਸਮੇਤ ਦੁਨੀਆ ਭਰ ਦੇ ਸਿੱਖਾਂ ਦੀ ਹਿੱਸੇਦਾਰੀ ਤੈਅ ਕਰਨ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਬੈਠਕ ਨੇ ਫੈਸਲਾ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਵੀਜ਼ੇ ਜਾਰੀ ਕਰਾਉਣ ਲਈ ਗਵਰਨਰ ਫੈਡਰਲ ਗ੍ਰਹਿ ਮੰਤਰੀ ਏਜ਼ਾਜ਼ ਸ਼ਾਹ ਨਾਲ ਮੁਲਾਕਾਤ ਕਰਨਗੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਗਵਰਨਰ ਨੇ ਉਮੀਦ ਪ੍ਰਗਟਾਈ ਕਿ ਸਰਕਾਰ ਜਿਸ ਤਰ੍ਹਾਂ ਇਸ ‘ਤੇ ਕੰਮ ਕਰ ਰਹੀ ਹੈ, ਉਸ ਨਾਲ ਆਵਾਜਾਈ ਤੋਂ 4-5 ਬਿਲੀਅਨ ਡਾਲਰ ਦੀ ਆਮਦਨ ਹੋਵੇਗੀ। ਉਹਨਾਂ ਕਿਹਾ ਕਿ ਵੀਜ਼ਾ ਸੁਵਿਧਾਵਾਂ ਅਤੇ ਸਿੱਖ ਯਾਤਰੀਆਂ ਦੇ ਹੋਰ ਮਾਮਲਿਆਂ ਲਈ ਵੀ ਕਦਮ ਚੁੱਕੇ ਕੀਤੇ ਜਾਣਗੇ। ਉਹਨਾਂ ਨੇ ਕਰਤਾਪੁਰ ਲਾਂਘੇ ‘ਤੇ ਗੱਲਬਾਤ ਦੌਰਾਨ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਵੀ ਲਾਂਘੇ ਦਾ ਕੰਮ ਜਲਦ ਪੂਰਾ ਕਰੇ।