ਮੈਲਬੋਰਨ ‘ਚ ਭਾਰਤੀ ਦੂਤਾਵਾਸ ਵਿਚ ਮਨਾਇਆ ਗਿਆ ਅਜ਼ਾਦੀ ਦਿਹਾੜਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਦੀ ਅਜ਼ਾਦੀ ਦਾ ਦਿਹਾੜਾ ਭਾਰਤ ਦੇ ਨਾਲ ਨਾਲ ਆਲਮੀ ਪੱਧਰ ਤੇ ਵੱਖ ਵੱਖ ਦੇਸ਼ਾਂ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ।

Independence day celebrated at Indian Embassy

ਮੈਲਬੋਰਨ (ਪਰਮਵੀਰ ਸਿੰਘ ਆਹਲੂਵਾਲੀਆ)  ਭਾਰਤ ਦੀ ਅਜ਼ਾਦੀ ਦਾ ਦਿਹਾੜਾ ਭਾਰਤ ਦੇ ਨਾਲ ਨਾਲ ਆਲਮੀ ਪੱਧਰ ਤੇ ਵੱਖ ਵੱਖ ਦੇਸ਼ਾਂ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਇਸੇ ਹੀ ਲੜੀ ਤਹਿਤ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਵੀ ਵੱਖ ਵੱਖ ਸਮਾਗਮਾਂ ਦੋਰਾਨ ਇਹ ਦਿਨ ਮਨਾਇਆ ਗਿਆ। ਮੈਲਬੋਰਨ ਵਿਚ ਸਥਿਤ ਭਾਰਤੀ ਦੂਤਾਵਾਸ ‘ਚ ਵੱਡੀ ਗਿਣਤੀ ‘ਚ ਭਾਰਤੀ ਲੋਕਾਂ ਨੇ ਇਕੱਠੇ ਹੋ ਕੇ ਇਹ ਦਿਨ ਮਨਾਇਆ। ਇਸ ਦੋਰਾਨ ਝੰਡਾ ਝੜਾਉਣ ਦੀ ਰਸਮ ਵੀ ਅਦਾ ਕੀਤੀ ਗਈ। ਦੱਸ ਦਈਏ ਕਿ ਬੀਤੇ ਦਿਨ ਭਾਰਤ ਵਿਚ 73ਵਾਂ ਅਜ਼ਾਦੀ ਦਿਹਾੜਾ ਕਈ ਥਾਵਾਂ ‘ਤੇ ਮਨਾਇਆ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ। ਲਾਲ ਕਿਲ੍ਹੇ ਤੋਂ ਛੇਵੀਂ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦਿੱਤਾ ਹੈ, ਉਹਨਾਂ ਨੂੰ ਉਹ ਨਮਨ ਕਰਦੇ ਹਨ। ਇਸ ਮੌਕੇ ਚਿੱਟੇ ਰੰਗ ਦਾ ਕੁੜਤਾ ਅਤੇ ਚੂੜੀਦਾਰ ਪਜਾਮਾ ਅਤੇ ਤਿੰਨ ਰੰਗਾਂ ਵਾਲਾ ਸਾਫ਼ਾ ਬੰਨ੍ਹ ਕੇ ਮੋਦੀ ਜਦੋਂ ਸਮਾਗਮ ਵਿਚ ਪਹੁੰਚੇ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ।  ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਲਾਮੀ ਗਾਰਡ ਦਾ ਨਿਰੀਖਣ ਕੀਤਾ।

ਦੇਖੋ ਵੀਡੀਓ: