ਦੁਬਈ ਦੇ ਕ੍ਰਾਊਨ ਪ੍ਰਿੰਸ ਦੀ ਮੈਟਰੋ 'ਚ ਸਫ਼ਰ ਕਰਦਿਆਂ ਦੀ ਤਸਵੀਰ ਵਾਇਰਲ, ਆਲੇ-ਦੁਆਲੇ ਦੇ ਲੋਕ ਵੀ ਨਹੀਂ ਪਛਾਣ ਸਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਇਰਲ ਪੋਸਟ 'ਚ ਉਹ ਆਪਣੇ ਦੋਸਤ ਨਾਲ ਨਜ਼ਰ ਆ ਰਹੇ ਹਨ। ਇਸ 'ਚ ਉਹ ਲੰਡਨ ਅੰਡਰਗ੍ਰਾਊਂਡ 'ਚ ਨਜ਼ਰ ਆ ਰਹੇ ਹਨ।

Dubai Crown Prince goes unnoticed while travelling in London metro



ਲੰਡਨ: ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਦੀ ਇਕ ਪੋਸਟ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਇਸ ਸਮੇਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਲੰਡਨ ਵਿਚ ਛੁੱਟੀਆਂ ਮਨਾ ਰਹੇ ਹਨ। ਉਹ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲੰਡਨ 'ਚ ਮਸਤੀ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇੰਸਟਾਗ੍ਰਾਮ 'ਤੇ ਉਹਨਾਂ ਦੇ 14.5 ਮਿਲੀਅਨ ਫਾਲੋਅਰਜ਼ ਹਨ। ਅਜਿਹੇ 'ਚ ਉਹਨਾਂ ਵੱਲੋਂ ਸ਼ੇਅਰ ਕੀਤੀ ਗਈ ਇਕ ਪੋਸਟ ਵਾਇਰਲ ਹੋ ਰਹੀ ਹੈ।  


Dubai Crown Prince goes unnoticed while travelling in London metro

ਵਾਇਰਲ ਪੋਸਟ 'ਚ ਉਹ ਆਪਣੇ ਦੋਸਤ ਨਾਲ ਨਜ਼ਰ ਆ ਰਹੇ ਹਨ। ਇਸ 'ਚ ਉਹ ਲੰਡਨ ਅੰਡਰਗ੍ਰਾਊਂਡ 'ਚ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਉਹਨਾਂ ਨੇ ਇਸ ਵਿਚ ਆਮ ਯਾਤਰੀਆਂ ਦੀ ਤਰ੍ਹਾਂ ਸਫਰ ਕੀਤਾ। ਉਹਨਾਂ ਦੀ ਸਾਦਗੀ ਦਾ ਅੰਦਾਜ਼ਾ ਉਹਨਾਂ ਨੂੰ ਲੰਡਨ ਅੰਡਰਗਰਾਊਂਡ ਵਿਚ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਮੈਟਰੋ ਦੀ ਤਰ੍ਹਾਂ ਲੰਡਨ ਅੰਡਰਗਰਾਊਂਡ, ਰੈਪਿਡ ਟਰਾਂਜ਼ਿਟ ਸਿਸਟਮ ਕੰਮ ਕਰਦਾ ਹੈ। ਇਹ ਗ੍ਰੇਟਰ ਲੰਡਨ ਅਤੇ ਇੰਗਲੈਂਡ ਵਿਚ ਬਕਿੰਘਮਸ਼ਾਇਰ, ਐਸੈਕਸ ਅਤੇ ਹਰਟਫੋਰਡਸ਼ਾਇਰ ਦੇ ਨਾਲ ਲੱਗਦੀਆਂ ਕਾਉਂਟੀਆਂ ਦੇ ਕੁਝ ਹਿੱਸਿਆਂ ਵਿਚ ਹੈ।

Dubai Crown Prince goes unnoticed while travelling in London metro

ਇਸ ਤਸਵੀਰ 'ਚ ਸ਼ੇਖ ਹਮਦਾਨ ਆਪਣੇ ਦੋਸਤ ਨਾਲ ਲੰਡਨ ਅੰਡਰਗਰਾਊਂਡ ਦੇ ਕੰਪਾਰਟਮੈਂਟ ਦੇ ਵਿਚਕਾਰ ਖੜ੍ਹੇ ਨਜ਼ਰ ਆ ਰਹੇ ਹਨ। ਉਹਨਾਂ ਦੇ ਦੋਸਤ ਦਾ ਨਾਂ ਬਦਰ ਅਤੀਜ਼ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਟਰੇਨ 'ਚ ਸਫਰ ਕਰ ਰਹੇ ਯਾਤਰੀਆਂ ਨੇ ਦੋਹਾਂ ਨੂੰ ਪਛਾਣਿਆ ਹੀ ਨਹੀਂ। ਦੁਬਈ ਦੇ ਪ੍ਰਿੰਸ ਨੇ ਇਕ ਹਫ਼ਤਾ ਪਹਿਲਾਂ ਇਹ ਪੋਸਟ ਕੀਤਾ ਸੀ। ਇਸ ਦੇ ਕੈਪਸ਼ਨ ਵਿਚ ਉਹਨਾਂ ਨੇ ਲਿਖਿਆ, "ਅਸੀਂ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਅਤੇ ਬਦਰ ਪਹਿਲਾਂ ਹੀ ਬੋਰ ਹੋ ਚੁੱਕੇ ਹਨ”। ਮੈਟਰੋ ਵਿਚ ਉਹਨਾਂ ਨੂੰ ਭਾਵੇਂ ਕਿਸੇ ਨੇ ਪਛਾਣਿਆ ਨਾ ਹੋਵੇ ਪਰ ਪਿਛਲੇ ਮਹੀਨੇ ਉਹਨਾਂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿਚ ਦੁਬਈ ਦੇ ਲੋਕ ਲੰਡਨ ਵਿਚ ਉਹਨਾਂ ਨਾਲ  ਸੈਲਫੀ ਲੈਂਦੇ ਨਜ਼ਰ ਆਏ ਸਨ।