ਯਮਨ ਦੇ ਰਾਸ਼ਰਪਤੀ ਨੇ ਪ੍ਰਧਾਨਮੰਤਰੀ ਨੂੰ ਕੀਤਾ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਮਵਾਰ ਦਰ ਰਾਤ ਹਾਦੀ ਦੇ ਦਫਤਰ ਵੱਲੋਂ ਕਿਹਾ ਗਿਆ ਕਿ ਡਾਘਰ ਆਰਥਿਕ ਮੋਰਚੇ ਤੇ ਖਰਾਬ ਪ੍ਰਦਰਸ਼ਨ ਦੇ ਦੋਸ਼ੀ ਹਨ। ਉਹ ਮੁਦਰਾ ਨੂੰ ਹੇਠਾਂ ਜਾਣ ਤੋਂ ਰੋਕਣ ਵਿਚ ਨਾਕਾਮਯਾਬ ਰਹੇ।

Yemen's President Abed Rabbo Mansour Hadi

ਸਨਾ, ( ਭਾਸ਼ਾ) : ਯਮਨ ਦੇ ਰਾਸ਼ਟਰਪਤੀ ਆਬਿਦ ਰੱਬੋ ਮੰਸੂਹ ਹਾਦੀ ਨੇ ਦੇਸ਼ ਦੇ ਪ੍ਰਧਾਨਮੰਤਰੀ ਅਹਿਮਦ ਬਿਨ ਡਾਘਰ ਨੂੰ ਬਰਖ਼ਾਸਤ ਕਰ ਦਿਤਾ ਹੈ। ਹਾਦੀ ਨੇ ਡਾਘਰ ਤੇ ਦੇਸ਼ ਦਾ ਸ਼ਾਸਨ ਚਲਾਉਣ ਵਿਚ ਲਾਪਰਵਾਹੀ ਵਰਤਨ ਦਾ ਦੋਸ਼ ਲਗਾਇਆ। ਸੋਮਵਾਰ ਦਰ ਰਾਤ ਹਾਦੀ ਦੇ ਦਫਤਰ ਵੱਲੋਂ ਕਿਹਾ ਗਿਆ ਕਿ ਡਾਘਰ ਆਰਥਿਕ ਮੋਰਚੇ ਤੇ ਖਰਾਬ ਪ੍ਰਦਰਸ਼ਨ ਦੇ ਦੋਸ਼ੀ ਹਨ। ਉਹ ਮੁਦਰਾ ਨੂੰ ਹੇਠਾਂ ਜਾਣ ਤੋਂ ਰੋਕਣ ਵਿਚ ਨਾਕਾਮਯਾਬ ਰਹੇ।

ਰਾਸ਼ਟਰਪਤੀ ਦਫਤਰ ਦੇ ਬਿਆਨ ਵਿਚ ਮੁਈਨ ਅਬਦੁਲ ਮਲਿਕ ਸਈਦ ਨੂੰ ਨਵਾਂ ਪ੍ਰਧਾਨਮੰਤਰੀ ਨਾਮਜ਼ਦ ਕੀਤਾ ਗਿਆ ਹੈ। ਪਹਿਲਾਂ ਉਹ ਜਨਤਕ ਕੰਮ ਅਤੇ ਸੜਕ ਮੰਤਰੀ ਸਨ। ਦਸ ਦਈਏ ਕਿ ਯਮਨ ਇਕ ਯੁਧ ਪ੍ਰਭਾਵਿਤ ਦੇਸ਼ ਹੈ, ਜਿਥੇ ਸਊਦੀ ਅਰਬ ਦੀ ਅਗਵਾਈ ਵਾਲਾ ਗਠਬੰਧਨ ਮਾਰਚ 2015 ਤੋਂ ਹੀ ਸ਼ੀਆ ਹੂਥੀ ਬਾਗੀਆ ਵਿਰੁਧ ਹਾਦੀ ਸਰਕਾਰ ਦਾ ਸਮਰਥਨ ਕਰ ਰਿਹਾ ਹੈ।

ਯਮਨ ਦੀ ਸਰਕਾਰ ਮੁਖ ਤੌਰ ਤੇ ਸਊਦੀ ਅਰਬ ਤੋਂ ਹੀ ਕੰਮ ਕਰ ਰਹੀ ਹੈ। ਕਿਉਂਕਿ ਰਾਜਧਾਨੀ ਸਨਾ ਤੇ ਬਾਗੀਆਂ ਦਾ ਕਬਜ਼ਾ ਹੋ ਚੁੱਕਾ ਹੈ।  ਹਾਦੀ ਨੇ ਦਸਿਆ ਕਿ ਡਾਘਰ ਨੂੰ ਬਦਲਣ ਦਾ ਫੈਸਲਾ ਲਾਪਰਵਾਹੀ ਦੇ ਨਤੀਜੇ ਵਜੋਂ ਆਇਆ ਹੈ ਜੋ ਆਰਥਿਕ ਅਤੇ ਸੇਵਾ ਖੇਤਰਾਂ ਵਿਚ ਸਰਕਾਰ ਦੇ ਮੌਜੂਦਾ ਪ੍ਰਦਰਸ਼ਨ ਤੋਂ ਨਜ਼ਰ ਆ ਰਿਹਾ ਹੈ।