ਭਾਰਤੀ ਮੂਲ ਦੇ ਮੰਤਰੀ ਨੇ ਦਿਤਾ ਅਹੁਦੇ ਤੋਂ ਅਸਤੀਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੁਸ਼ਕਲਾਂ ਨਾਲ ਘਿਰੀ ਬ੍ਰੀਟੇਨ ਦੀ ਪ੍ਰਧਾਨ ਮੰਤਰੀ ਟਰੀਜਾ ਮੇ ਦੇ ਸਾਹਮਣੇ ਵੀਰਵਾਰ ਨੂੰ ਸੰਭਾਵਕ ਤਖਤਾਪਲਟ ਦੀ ਸਥਿਤੀ ਪੈਦਾ ਹੋ ਗਈ। ਦਰਅਸਲ, ਭਾਰਤੀ...

Shailesh Vara quits over Brexit deal

ਲੰਡਨ : (ਭਾਸ਼ਾ) ਮੁਸ਼ਕਲਾਂ ਨਾਲ ਘਿਰੀ ਬ੍ਰੀਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਦੇ ਸਾਹਮਣੇ ਵੀਰਵਾਰ ਨੂੰ ਸੰਭਾਵਕ ਤਖਤਾਪਲਟ ਦੀ ਸਥਿਤੀ ਪੈਦਾ ਹੋ ਗਈ। ਦਰਅਸਲ, ਭਾਰਤੀ ਮੂਲ ਦੇ ਮੰਤਰੀ ਸ਼ੈਲੇਸ਼ ਵਾਰਾ, ਬ੍ਰੇਗਜਿਟ ਸਕੱਤਰ ਡੋਮਨਿਕ ਰਾਬ ਅਤੇ ਦੋ ਹੋਰ ਮੰਤਰੀਆਂ ਨੇ ਯੂਰੋਪੀ ਸੰਘ (ਈਯੂ) ਤੋਂ ਵੱਖ ਹੋਣ ਲਈ ਪ੍ਰਸਤਾਵਿਤ ‘ਅੱਧਪੱਕੇ’ ਸਮਝੌਤੇ ਨੂੰ ਲੈ ਕੇ ਵੰਡੇ ਹੋਏ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿਤਾ।  

ਉਤਰੀ ਆਇਰਲੈਂਡ ਦੇ ਮੰਤਰੀ ਅਹੁਦੇ ਤੋਂ ਵਾਰਾ ਦੇ ਅਸਤੀਫਾ ਦੇਣ ਦੇ ਕੁੱਝ ਹੀ ਮਿੰਟ ਬਾਅਦ ਪ੍ਰਧਾਨ ਮੰਤਰੀ ਥੇਰੇਸਾ ਨੂੰ ਵੱਡਾ ਝੱਟਕਾ ਲਗਿਆ ਜਦੋਂ ਉਨ੍ਹਾਂ ਦੇ ਬ੍ਰੇਗਜਿਟ ਸਕੱਤਰ ਡੋਮਨਿਕ ਰਾਬ ਨੇ ਕਿਹਾ ਕਿ ਉਹ 28 ਮੈਂਬਰੀ ਦੇਸ਼ਾਂ ਦੇ ਸੰਘ ਤੋਂ ਹੱਟਣ ਦੇ ਸਮਝੌਤੇ ਦੇ ਡਰਾਫਟ ਦਾ ‘ਜ਼ਮੀਰ ਰਹਿੰਦੇ’ ਸਮਰਥਨ ਨਹੀਂ ਕਰ ਸਕਦੇ। ਅਸਤੀਫਿਆਂ 'ਚ ਬ੍ਰੇਗਜਿਟ ਸਮਰਥਕ ਜੈਕਬ ਰੀਸ ਮੋਗ ਨੇ ਹਾਉਸ ਆਫ ਕਾਮਰਸ ਵਿਚ 62 ਸਾਲ ਦੀ ਥੇਰੇਸਾ ਨੂੰ ਸਿੱਧੀ ਚੁਣੋਤੀ ਦੇ ਸਕੀ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਵਿਚ ਥੇਰੇਸਾ ਦੇ ਅਗਵਾਈ ਦੇ ਵਿਰੁਧ ਅਵਿਸ਼ਵਾਸ ਪ੍ਰਸਤਾਵ ਦਾ ਪੱਤਰ ਸੌਂਪਿਆ।  

ਥੇਰੇਸਾ ਦੇ ਵਿਰੋਧੀਆਂ ਨੂੰ ਅਵਿਸ਼ਵਾਸ ਮਤ ਲਈ ਪਾਰਟੀ ਦੇ ਸਾਂਸਦਾਂ ਵਲੋਂ 48 ਪੱਤਰਾਂ ਦੀ ਜ਼ਰੂਰਤ ਹੈ। ਰੀਸ ਮੋਗ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਤਖਤਾਪਲਟ’ ਇਕ ਗਲਤ ਸ਼ਬਦ ਹੈ ਕਿਉਂਕਿ ਉਹ ਪ੍ਰਧਾਨ ਮੰਤਰੀ ਨੂੰ ਹਟਾਉਣ ਦੇ ਵੈਧ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੂਰੋਪੀ ਸੰਘ ਛੱਡਣਾ ਬ੍ਰੀਟੇਨ ਲਈ ਸ਼ਾਨਦਾਰ ਮੌਕਾ ਹੈ।

ਇਸ ਦਾ ਮਤਲਬ ਹੈ ਕਿ ਸਾਡੇ ਕੋਲ ਘੱਟ ਫੀਸ ਤੈਅ ਕਰਨ, ਸਸਤੇ ਭੋਜਨ, ਕਪੜੇ, ਜੁਤੇ ਤੈਅ ਕਰਨ ਦਾ ਮੌਕਾ ਹੋ ਸਕਦਾ ਹੈ ਜਿਸ ਦੇ ਨਾਲ ਸਮਾਜ ਦੇ ਗਰੀਬ ਤਬਕੇ ਨੂੰ ਸੱਭ ਤੋਂ ਜ਼ਿਆਦਾ ਮਦਦ ਮਿਲੇਗੀ। ਇਸ ਮੌਕੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਰਾਬ ਦੇ ਅਸਤੀਫੇ ਨੇ ਪ੍ਰਧਾਨ ਮੰਤਰੀ ਥੇਰੇਸਾ ਦੀ ਅਗਵਾਈ ਨੂੰ ਅਡੋਲਤਾ ਵਿਚ ਪਾ ਦਿਤਾ ਹੈ।