Iran announces visa-free travel: ਭਾਰਤੀਆਂ ਨੂੰ ਹੁਣ ਈਰਾਨ ਜਾਣ ਲਈ ਵੀਜ਼ੇ ਦੀ ਨਹੀਂ ਲੋੜ, 32 ਹੋਰ ਦੇਸ਼ਾਂ ਨੂੰ ਵੀ ਮਿਲੀ ਰਾਹਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਫ਼ੈਸਲੇ ਦਾ ਉਦੇਸ਼ ਸੈਲਾਨੀਆਂ ਦੀ ਆਮਦ ਨੂੰ ਹੁਲਾਰਾ ਦੇਣਾ ਅਤੇ ਦੁਨੀਆਂ ਭਰ ਦੇ ਦੇਸ਼ਾਂ ਤੋਂ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।

Iran announces visa-free travel for indians

Iran announces visa-free travel : ਈਰਾਨ ਭਾਰਤ ਸਮੇਤ 33 ਨਵੇਂ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ ਲੋੜਾਂ ਨੂੰ ਮੁਆਫ਼ ਕਰੇਗਾ। ਇਸ ਦਾ ਮਤਲਬ ਹੈ ਕਿ ਹੁਣ ਭਾਰਤੀ ਨਾਗਰਿਕਾਂ ਨੂੰ ਈਰਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਈਰਾਨ ਦੇ ਸਭਿਆਚਾਰਕ ਵਿਰਾਸਤ, ਸੈਰ-ਸਪਾਟਾ ਅਤੇ ਹੈਂਡੀਕ੍ਰਾਫ਼ਟ ਮੰਤਰੀ, ਏਜ਼ਾਤੁੱਲਾ ਜ਼ਰਗਾਮੀ ਨੇ ਕਿਹਾ ਕਿ ਇਸ ਫ਼ੈਸਲੇ ਦਾ ਉਦੇਸ਼ ਸੈਲਾਨੀਆਂ ਦੀ ਆਮਦ ਨੂੰ ਹੁਲਾਰਾ ਦੇਣਾ ਅਤੇ ਦੁਨੀਆਂ ਭਰ ਦੇ ਦੇਸ਼ਾਂ ਤੋਂ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।

ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਜ਼ਰਗਾਮੀ ਨੇ ਕਿਹਾ ਕਿ ਇਸ ਫ਼ੈਸਲੇ ਦਾ ਉਦੇਸ਼ ਸੈਲਾਨੀਆਂ ਦੀ ਆਮਦ ਨੂੰ ਵਧਾਉਣਾ ਅਤੇ ਦੁਨੀਆਂ ਭਰ ਦੇ ਦੇਸ਼ਾਂ ਤੋਂ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਉਸ ਨੇ ਇਹ ਵੀ ਕਿਹਾ ਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਈਰਾਨੋਫ਼ੋਬੀਆ ਮੁਹਿੰਮਾਂ ਨੂੰ ਬੇਅਸਰ ਕਰ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮਲੇਸ਼ੀਆ, ਸ੍ਰੀਲੰਕਾ ਅਤੇ ਵੀਅਤਨਾਮ ਨੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਨੂੰ ਮਾਫ਼ ਕਰ ਦਿਤਾ ਹੈ। ਭਾਰਤ ਆਊਟਬਾਊਂਡ ਸੈਰ-ਸਪਾਟੇ ਲਈ ਸੱਭ ਤੋਂ ਤੇਜ਼ੀ ਨਾਲ ਵਧਣ ਵਾਲੇ ਬਾਜ਼ਾਰਾਂ ਵਿਚੋਂ ਇਕ ਹੈ, ਮੈਕਿੰਸੀ ਦੇ ਇਕ ਤਾਜ਼ਾ ਵਿਸ਼ਲੇਸ਼ਣ ਨਾਲ 2022 ਵਿਚ 13 ਮਿਲੀਅਨ ਬਾਹਰੀ ਭਾਰਤੀ ਸੈਲਾਨੀਆਂ ਦੀ ਆਮਦ ਦੀ ਭਵਿੱਖਬਾਣੀ ਕੀਤੀ ਗਈ ਹੈ।

ਈਰਾਨ ਦੇ ਨਵੇਂ ਵੀਜ਼ਾ-ਮੁਆਫ਼ੀ ਪ੍ਰੋਗਰਾਮ ਲਈ ਪ੍ਰਵਾਨਿਤ 33 ਦੇਸ਼ ਇਸ ਪ੍ਰਕਾਰ ਹਨ : ਭਾਰਤ, ਰੂਸੀ, ਯੂ.ਏ.ਈ., ਬਹਿਰੀਨ, ਸਾਊਦੀ ਅਰਬ, ਕਤਰ, ਕੁਵੈਤ, ਲੇਬਨਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਟਿਊਨੀਸ਼ੀਆ, ਮੌਰੀਤਾਨੀਆ, ਤਨਜ਼ਾਨੀਆ, ਜ਼ਿੰਬਾਬਵੇ, ਮਾਰੀਸ਼ਸ, ਸੇਸ਼ੇਲਸ, ਇੰਡੋਨੇਸ਼ੀਆ, ਦਾਰੂਸਲਮ, ਜਾਪਾਨ, ਸਿੰਗਾਪੁਰ, ਕੰਬੋਡੀਆ, ਮਲੇਸ਼ੀਆ, ਵਿਜੇਨਮ, ਬੀ. , ਪੇਰੂ, ਕਿਊਬਾ, ਮੈਕਸੀਕੋ, ਵੈਨੇਜ਼ੁਏਲਾ, ਬੋਸਨੀਆ ਅਤੇ ਹਰਜ਼ੇਗੋਵਿਨਾ, ਸਰਬੀਆ, ਕਰੋਸ਼ੀਆ ਅਤੇ ਬੇਲਾਰੂਸ।

ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਈਰਾਨੀ ਸਾਲ (21 ਮਾਰਚ ਨੂੰ ਸ਼ੁਰੂ ਹੋਇਆ) ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਈਰਾਨ ਵਿਚ ਵਿਦੇਸ਼ੀ ਆਮਦ ਦੀ ਗਿਣਤੀ 4.4 ਮਿਲੀਅਨ ਤਕ ਪਹੁੰਚ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 48.5 ਫ਼ੀ ਸਦੀ ਵੱਧ ਹੈ। 

 (For more news apart from Iran announces visa-free travel for Indian citizens, stay tuned to Rozana Spokesman)