ਜਾਣੋ ਕਿਉਂ ਵਾਇਰਲ ਹੋ ਰਿਹਾ ਹੈ ਜਖ਼ਮੀ ਸੋਨੀਆ ਗਾਂਧੀ ਦਾ ਇਹ ਪੋਸਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਟਲੀ ਦੇ ਮਿਲਾਨ ਸ਼ਹਿਰ ਦੀਆਂ ਦੀਵਾਰਾਂ 'ਤੇ ਔਰਤਾਂ ਖਿਲਾਫ ਹੋ ਰਹੀ ਬੇਰਹਿਮੀ ਦੇ ਵਿਰੋਧ ਲਈ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ 'ਚ ਦੁਨੀਆ ਦੀਆਂ ਕਈ ਸ਼ਕਤੀਸ਼ਾਲੀ

File Photo

ਯੂਰਪ- ਇਟਲੀ ਦੇ ਮਿਲਾਨ ਸ਼ਹਿਰ ਦੀਆਂ ਦੀਵਾਰਾਂ 'ਤੇ ਔਰਤਾਂ ਖਿਲਾਫ ਹੋ ਰਹੀ ਬੇਰਹਿਮੀ ਦੇ ਵਿਰੋਧ ਲਈ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ 'ਚ ਦੁਨੀਆ ਦੀਆਂ ਕਈ ਸ਼ਕਤੀਸ਼ਾਲੀ ਔਰਤਾਂ ਦੀਆਂ ਤਸਵੀਰਾਂ ਹਨ, ਜਿਨ੍ਹਾਂ ਦੇ ਚਿਹਰੇ' ਤੇ ਸੱਟ ਲੱਗੀ ਹੋਈ ਹੈ। ਇਨ੍ਹਾਂ ਚਿਹਰਿਆਂ ਵਿਚ ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ, ਮਿਸ਼ੇਲ ਓਬਾਮਾ, ਹਿਲੇਰੀ ਕਲਿੰਟਨ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸ਼ਾਮਲ ਹਨ।

ਇਹ ਸਾਰੀਆਂ ਤਸਵੀਰਾਂ ਇਟਲੀ ਦੇ ਸਟ੍ਰੀਟ ਆਰਟਿਸਟ ਅਲੇਗਜ਼ੈਂਡਰੋ ਪਾਲੋਮਬੋ ਨੇ ਬਣਾਈਆਂ ਹਨ ਅਤੇ ਉਸਨੇ ਇਸ ਲੜੀ ਦਾ ਨਾਮ 'Just Because I am a Woman' ਦਿੱਤਾ ਹੈ। ਪੋਸਟਰਾਂ ਵਿਚ ਸੋਨੀਆ ਗਾਂਧੀ, ਐਂਜੇਲਾ ਮਾਰਕੇਲ, ਮਿਆਂਮਾਰ ਦੀ ਨੋਬਲ ਪੁਰਸਕਾਰ ਜੇਤੂ ਓਂਗ ਸੈਨ ਸੂ ਕੀ ਵਰਗੀਆਂ ਸ਼ਕਤੀਸ਼ਾਲੀ ਔਰਤਾਂ ਦੇ ਜ਼ਖਮੀ ਚਿਹਰਿਆਂ ਨਾਲ ਸੰਦੇਸ਼ ਲਿਖੇ ਗਏ ਹਨ। 

'ਮੈਨੂੰ ਘੱਟ ਮਿਹਨਤਾਨਾ ਮਿਲਦਾ ਹੈ'
'ਮੈਂ ਉਹ ਕੱਪੜੇ ਨਹੀਂ ਪਾ ਸਕਦੀ ਜੋ ਮੈਂ ਚਾਹੁੰਦੀ ਹਾਂ'
'ਮੈਂ ਫੈਸਲਾ ਨਹੀਂ ਕਰ ਸਕਦੀ ਕਿ ਕਿਸ ਨਾਲ ਵਿਆਹ ਕਰਾਂ'
'ਮੇਰੇ ਨਾਲ ਬਲਾਤਕਾਰ ਹੁੰਦਾ ਹੈ'

ਵਿਸ਼ਵ ਭਰ ਵਿਚ ਔਰਤਾਂ ਦੇ ਅਪਰਾਧ ਨਾਲ ਜੁੜੇ ਅਜਿਹੇ ਵਾਕ ਇਨ੍ਹਾਂ ਤਸਵੀਰਾਂ ਨਾਲ ਲਿਖੇ ਗਏ ਹਨ। ਪਾਲੋਮਬੋ ਦਾ ਕਹਿਣਾ ਹੈ ਕਿ ਉਸਨੇ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਤਰ੍ਹਾਂ ਦੇ ਪਿਛੋਕੜ ਤੋਂ ਆ ਰਹੀਆਂ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਸਨੇ ਆਪਣੀ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, ਔਰਤਾਂ ਖ਼ਿਲਾਫ਼ ਅਪਰਾਧ ਇਕ ਵਿਸ਼ਵਵਿਆਪੀ ਸਮੱਸਿਆ ਹੈ

ਜੋ ਹਰ ਕਿਸੇ ਨੂੰ ਉਨ੍ਹਾਂ ਦੇ ਧਰਮ ਜਾਂ ਪੱਧਰ ਦੇ ਬਾਵਜੂਦ ਪ੍ਰਭਾਵਤ ਕਰਦੀ ਹੈ।’ ਪਾਲੋਮਬੋ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਦੀਆਂ ਮਿਸਾਲਾਂ ਦੇਣ ਦਾ ਉਦੇਸ਼ ਦੁਨੀਆ ਨੂੰ ਜਗਾਉਣਾ ਅਤੇ ਸੰਦੇਸ਼ ਦੇਣਾ ਹੈ। ਸੰਸਥਾਵਾਂ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਇਸ ਦਿਸ਼ਾ ਵੱਲ ਧਿਆਨ ਦੇਣਾ ਪਵੇਗਾ।