ਕਾਂਗੋ ਗਣਰਾਜ ਦੀ ਚਰਚ 'ਚ ਧਮਾਕਾ: ਹੁਣ ਤੱਕ 17 ਦੀ ਮੌਤ ਤੇ 20 ਗੰਭੀਰ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ISIS ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

Several killed in DR Congo church bomb attack

 

ਕਾਂਗੋ: ਕਾਂਗੋ ਦੇ ਲੋਕਤੰਤਰੀ ਗਣਰਾਜ (ਡੀਆਰਸੀ) ਵਿਚ15 ਜਨਵਰੀ ਨੂੰ ਇਕ ਚਰਚ ਵਿਚ ਜ਼ੋਰਦਾਰ ਧਮਾਕਾ ਹੋਇਆ। ਇਸ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। 20 ਲੋਕ ਗੰਭੀਰ ਜ਼ਖਮੀ ਹਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ISI ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਰਕਾਰੀ ਬੁਲਾਰੇ ਪੈਟਰਿਕ ਮੁਈਆ ਨੇ ਇਸ ਧਮਾਕੇ ਪਿੱਛੇ ਆਈਐਸਆਈਐਸ ਦੇ ਸਹਿਯੋਗੀ ਸੰਗਠਨ ਅਲਾਇਡ ਡੈਮੋਕ੍ਰੇਟਿਕ ਫੋਰਸ (ਏਡੀਐਫ) ਦੇ ਹੱਥ ਹੋਣ ਦੀ ਸੰਭਾਵਨਾ ਜਤਾਈ ਸੀ।

 ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚਾ ਦੀ ਗੂੰਜ ਵਾਈਟ ਹਾਊਸ (ਅਮਰੀਕਾ) ਤਕ ਪਹੁੰਚਾਉਣ ਲਈ ਰੋਸ ਮੁਜ਼ਾਹਰਾ 

ਜਦੋਂ ਇਹ ਧਮਾਕਾ ਹੋਇਆ, ਉਸ ਸਮੇਂ ਕਸਿੰਡੀ ਟਾਊਨ ਦੇ ਇਕ ਚਰਚ ਵਿਚ ਪ੍ਰਾਰਥਨਾ ਲਈ ਲੋਕ ਇਕੱਠੇ ਹੋਏ ਸਨ। ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਦੇ ਰਾਸ਼ਟਰਪਤੀ ਫੇਲਿਕਸ ਐਂਟੋਇਨ ਨੇ ਕਿਹਾ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ। ਫੇਲਿਕਸ 2018 ਤੋਂ ਕਾਂਗੋ ਦੇ ਰਾਸ਼ਟਰਪਤੀ ਹਨ।

 ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ, ‘ਸਾਨੂੰ ਨਸੀਹਤ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ’

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ 2022 ਵਿਚ ਕਾਂਗੋ ਵਿਚ 370 ਤੋਂ ਵੱਧ ਲੋਕ ADF ਹਮਲਿਆਂ ਵਿਚ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੇ ਨਾਲ ਹੀ ਸੈਂਕੜੇ ਲੋਕ ਅਗਵਾ ਵੀ ਹੋਏ ਹਨ। ਅਫਰੀਕਾ ਮਹਾਂਦੀਪ ਦੇ ਇਸ ਦੇਸ਼ ਵਿਚ ਤਾਂਬਾ ਅਤੇ ਕੋਬਾਲਟ ਵਰਗੇ ਖਣਿਜਾਂ ਦੀ ਵੱਡੀ ਮਾਤਰਾ ਹੈ ਪਰ ਉਥੋਂ ਦੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਅਤੇ ਸਿਆਸੀ ਅਸਥਿਰਤਾ ਕਾਰਨ ਦੇਸ਼ ਸੰਕਟ ਵਿਚ ਘਿਰਿਆ ਹੋਇਆ ਹੈ। ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਜਰਤ ਕਰਨੀ ਪਈ ਹੈ। ਕਾਂਗੋ ਦੁਨੀਆ ਦੇ ਪੰਜ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਹੈ। ਇੱਥੋਂ ਦੇ 64 ਫੀਸਦੀ ਲੋਕ ਇਕ ਦਿਨ ਵਿਚ 200 ਰੁਪਏ ਵੀ ਕਮਾਉਣ ਦੇ ਅਸਮਰੱਥ ਹਨ।