ਯੂਕਰੇਨ ਦੀ ਸੁਰੱਖਿਆ ਤੋਂ ਜ਼ਿਆਦਾ ਆਪਣੀ ਆਰਥਿਕਤਾ ਨੂੰ ਤਰਜੀਹ ਦੇ ਰਿਹਾ ਜਰਮਨੀ: ਵੋਲੋਦੀਮੀਰ ਜ਼ੇਲੇਂਸਕੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਜਰਮਨੀ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੀ ਸੁਰੱਖਿਆ ਨਾਲੋਂ ਆਪਣੀ ਆਰਥਿਕਤਾ ਨੂੰ ਤਰਜੀਹ ਦੇ ਰਿਹਾ ਹੈ।

Germany prioritizing its economy over Ukraine's security: Zelensky

 

ਬਰਲਿਨ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਜਰਮਨੀ  ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੀ ਸੁਰੱਖਿਆ ਨਾਲੋਂ ਆਪਣੀ ਆਰਥਿਕਤਾ ਨੂੰ ਤਰਜੀਹ ਦੇ ਰਿਹਾ ਹੈ। ਵੀਰਵਾਰ ਨੂੰ ਜਰਮਨ ਸੰਸਦ ਨੂੰ ਸੰਬੋਧਨ ਕਰਦਿਆਂ ਜ਼ੇਲੇਂਸਕੀ ਨੇ ਰੂਸ ਤੋਂ ਕੁਦਰਤੀ ਗੈਸ ਲਿਆਉਣ ਲਈ ਨੋਰਡ ਸਟ੍ਰੀਮ-2 ਪਾਈਪਲਾਈਨ ਲਈ ਜਰਮਨ ਸਰਕਾਰ ਦੇ ਸਮਰਥਨ ਦੀ ਆਲੋਚਨਾ ਕੀਤੀ।

Ukraine President

ਯੂਕਰੇਨ ਅਤੇ ਹੋਰ ਦੇਸ਼ਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਇਹ ਕੀਵ ਅਤੇ ਯੂਰਪ ਦੀ ਸੁਰੱਖਿਆ ਨੂੰ ਖ਼ਤਰਾ ਹੈ। ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਜਰਮਨੀ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਉਣ ਤੋਂ ਪਰਹੇਜ਼ ਕਰ ਰਿਹਾ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਇਸ ਨਾਲ ਉਸ ਦੀ ਆਰਥਿਕਤਾ ਨੂੰ ਨੁਕਸਾਨ ਹੋ ਸਕਦਾ ਹੈ।

Volodymyr Zelenskyy

ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ (ਯੂਕਰੇਨ) ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਜਰਮਨੀ ਨੂੰ ਯੂਰਪ ਨੂੰ ਵੰਡਣ ਵਾਲੀ ਨਵੀਂ ਕੰਧ ਨਾ ਬਣਾਉਣ ਦੀ ਅਪੀਲ ਕੀਤੀ।