ਸ੍ਰੀਲੰਕਾ: ਸੜਕ ਹਾਦਸੇ ’ਚ ਭਾਰਤੀ ਮੂਲ ਦੀ ਆਸਟ੍ਰੇਲੀਆਈ ਮਹਿਲਾ ਦੀ ਮੌਤ, ਧੀ ਸਣੇ 2 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੇਜ਼ ਰਫਤਾਰ ਕਾਰਨ ਡਰਾਈਵਰ ਕਾਰ 'ਤੇ ਕਾਬੂ ਨਹੀਂ ਪਾ ਸਕਿਆ

Accident



ਕੋਲੰਬੋ: ਭਾਰਤੀ ਮੂਲ ਦੀ ਇਕ ਆਸਟ੍ਰੇਲੀਆਈ ਮਹਿਲਾ ਦੀ ਸੋਮਵਾਰ ਨੂੰ ਇੱਥੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਅਤੇ ਉਸ ਦੀ ਧੀ ਸਣੇ ਦੋ ਲੋਕ ਇਸ ਘਟਨਾ ਵਿਚ ਜ਼ਖਮੀ ਹੋ ਗਏ। ਇਕ ਨਿਊਜ਼ ਪੋਰਟਲ ਅਨੁਸਾਰ ਪ੍ਰਕਾਸ਼ ਸਰਿਤਾ ਦੇਵੀ (67) ਦੋ ਲੋਕਾਂ ਨਾਲ ਕਾਰ ਵਿਚ ਜਾ ਰਹੀ ਸੀ, ਇਸੇ ਦੌਰਾਨ ਹੇਮਥਗਾਮਾ ਦੇ ਦਾਰਾ ਵਾਂਗੁਵਾ 'ਚ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ : 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰੇ ਨਾਮਜ਼ਦਗੀ ਕਾਗ਼ਜ਼

ਪੁਲਿਸ ਨੇ ਦੱਸਿਆ ਕਿ ਵਟਾਲਾ ਨਿਵਾਸੀ ਕਾਰ ਚਾਲਕ ਅਤੇ ਦੇਵੀ ਦੀ 30 ਸਾਲਾ ਬੇਟੀ ਦੋਵੇਂ ਹਾਦਸੇ 'ਚ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੇਵੀ ਦੀ ਪਛਾਣ ਆਸਟ੍ਰੇਲੀਆ ਦੇ ਸਿਡਨੀ ਦੀ ਨਾਗਰਿਕ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੇਜ਼ ਰਫਤਾਰ ਕਾਰਨ ਡਰਾਈਵਰ ਕਾਰ 'ਤੇ ਕਾਬੂ ਨਹੀਂ ਪਾ ਸਕਿਆ ਅਤੇ ਗੱਡੀ ਸੜਕ ਤੋਂ ਫਿਸਲ ਕੇ ਢਲਾਣ ਤੋਂ ਹੇਠਾਂ ਜਾ ਡਿੱਗੀ।