ਇਕੋ ਨੰਬਰ ਤੇ ਦੋ ਵਾਰ ਜਿੱਤੀ ਲਾਟਰੀ, ਪਹਿਲੀ ਵਾਰ 37 ਲੱਖ ਤੇ ਦੂਜੀ ਵਾਰ 15 ਕਰੋੜ ਜਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਨ੍ਹਾਂ ਪੈਸਿਆਂ ਵਿਚੋਂ ਆਪਣੇ ਬੇਟੇ ਲਈ ਇਕ ਕਾਰ ਖ੍ਰੀਦੇਗੀ।

Photo

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪੜ-ਪਾੜ ਕੇ ਦਿੰਦਾ ਹੈ। ਇਸ ਤਰ੍ਹਾਂ ਦਾ ਇਕ ਮਾਮਲੇ ਸਾਹਮਣੇ ਆਇਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਪਹਿਲੀ ਲਾਟਰੀ ਵਿਚ ਇਕ ਔਰਤ ਨੇ 37  ਲੱਖ ਰੁਪਏ ਜਿੱਤੇ। ਉਸ ਤੋਂ ਬਾਅਦ ਉਸੇ ਨੰਬਰ ਤੇ 15 ਕਰੋੜ ਰੁਪਏ ਦੁਬਾਰਾ ਜਿੱਤੇ। ਇਕੋ ਨੰਬਰ ਤੇ ਦੋ ਵਾਰ ਲਾਟਰੀ ਜਿੱਤ ਇਸ ਔਰਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਾਰਥ ਕੈਰੋਲਿਨਾ ਦੀ ਇਕ ਔਰਤ ਨੇ ਪਾਵਰਬਾਲ ਪ੍ਰਾਈਜ਼ ਲਾਟਰੀ ਵਿਚ 20 ਲੱਖ ਡਾਲਰ (ਤਕਰੀਬਨ 15 ਕਰੋੜ) ਦੀ ਰਾਸ਼ੀ ਜਿੱਤੀ।

ਲਾਟਰੀ ਦਾ ਨੰਬਰ ਉਹੋ ਸੀ ਜਿਸ ਉਤੇ ਇਸ ਮਹਿਲਾ ਨੇ 3 ਸਾਲ ਪਹਿਲਾਂ 37 ਲੱਖ ਰੁਪਏ ਜਿੱਤੇ ਸਨ। ਡਰਹਮ ਦੀ ਰਹਿਣ ਵਾਲੀ ਲਾਟਰੀ ਜੇਤੂ ਸ਼ਨਿਕਾ ਮਿਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਨਾਰਥ ਕੈਰੋਲੀਨਾ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਸ ਨੇ ਪਾਵਰਬਾਲ ਲਾਟਰੀ ਦੀ ਟਿਕਟ ਆਨਲਾਈਨ ਖਰੀਦੀ ਹੈ। ਉਸ ਨੇ ਉਸੇ ਨੰਬਰ ਦੀ ਲਾਟਰੀ ਖਰੀਦੀ, ਜੋ ਉਸ ਨੇ ਪਹਿਲਾਂ ਖਰੀਦ ਕੀਤੀ ਸੀ।

ਉਹ ਨੰਬਰ ਉਸ ਦੇ ਬੱਚੇ ਦਾ ਜਨਮਦਿਨ ਨੰਬਰ ਹੈ। ਮਿਲਰ ਨੇ ਕਿਹਾ ਹੈ ਕਿ ਉਹ ਹਮੇਸ਼ਾਂ ਇਕੋ ਨੰਬਰ ਦੀ ਲਾਟਰੀ ਖਰੀਦਦੀ ਸੀ। ਜਿਸ ਕਾਰਨ ਮਿਲਰ ਦੀ ਕਿਸਮਤ ਇਕ ਵਾਪ ਮੁੜ ਖੁੱਲ੍ਹ ਗਈ। ਮਿਲਰ ਨੇ ਦੱਸਿਆ ਹੈ ਕਿ ਉਹ ਸਵੇਰੇ 6 ਵਜੇ ਉੱਠੀ, ਜਿਵੇਂ ਹੀ ਉਸ ਨੇ ਲਾਟਰੀ ਦੇ ਡਰਾਅ ਦਾ ਨਤੀਜਾ ਵੇਖਿਆ, ਉਹ ਰੋਣ ਲੱਗੀ। ਉਸ ਨੇ ਦੱਸਿਆ ਕਿ ਪਹਿਲਾਂ ਮੈਂ ਸੋਚਿਆ ਇਹ ਸੱਚ ਨਹੀਂ ਹੋ ਸਕਦਾ।

ਇਸ ਲਈ ਉਸ ਨੇ ਵਾਰ ਵਾਰ ਨੰਬਰਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਕਈ ਵਾਰ ਜਾਂਚ ਤੋਂ ਬਾਅਦ, ਉਸਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਨੇ 2 ਮਿਲੀਅਨ ਡਾਲਰ ਜਿੱਤੇ ਸਨ। ਦੱਸ ਦੱਈਏ ਕਿ 2017 ਦੇ ਡਰਾਅ ਵਿਚ, ਇਸ ਗਿਣਤੀ ਨੇ 50 ਹਜ਼ਾਰ ਡਾਲਰ ਦੀ ਰਕਮ ਜਿੱਤੀ ਸੀ। ਉਸ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਪੈਸਿਆਂ ਵਿਚੋਂ ਆਪਣੇ ਬੇਟੇ ਲਈ ਇਕ ਕਾਰ ਖ੍ਰੀਦੇਗੀ। ਇਸ ਦੇ ਨਾਲ ਹੀ ਉਹ ਇਕ ਘਰ ਦੀ ਖ੍ਰੀਦ ਦੇ ਨਾਲ-ਨਾਲ ਆਪਣੇ ਸਾਰੇ ਬਿੱਲਾਂ ਦਾ ਭੁਗਤਾਨ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।