ਵੈਨੇਜ਼ੁਏਲਾ ਸੜਕ ਹਾਦਸੇ 'ਚ 16 ਲੋਕਾਂ ਦੀ ਮੌਤ
ਵੈਨੇਜ਼ੁਏਲਾ ਵਿਚ ਸੋਮਵਾਰ ਨੂੰ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ।
Road accident in venezuela
 		 		ਕਰਾਕਸ : ਵੈਨੇਜ਼ੁਏਲਾ ਵਿਚ ਸੋਮਵਾਰ ਨੂੰ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਬੱਸ ਸਨ ਕ੍ਰਿਸਟੋਬਲ ਸ਼ਹਿਰ ਤੋਂ ਮੈਕਾਕਾਇਬੋ ਵੱਲ ਜਾ ਰਹੀ ਸੀ ਕਿ ਰਸਤੇ ਵਿਚ ਇਸ ਦਾ ਪਹੀਆ ਫੱਟ ਗਿਆ।
ਇਸ ਮਗਰੋਂ ਡਰਾਈਵਰ ਦਾ ਬੱਸ 'ਤੇ ਕੰਟਰੋਲ ਨਾ ਰਿਹਾ ਅਤੇ ਇਹ ਪਲਟ ਗਈ। ਹਾਦਸੇ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।