ਇਜ਼ਰਾਈਲ ਤੋਂ ਬਾਅਦ ਹੁਣ ਇਹ ਦੇਸ਼ ਵੀ ਹੋਇਆ 'ਮਾਸਕ ਫ੍ਰੀ'

ਏਜੰਸੀ

ਖ਼ਬਰਾਂ, ਕੌਮਾਂਤਰੀ

ਫਰਾਂਸ 'ਚ ਤੇਜ਼ੀ ਨਾਲ ਹੋ ਰਹੇ ਟੀਕਾਕਰਨ ਅਤੇ ਇਸ ਦੇ ਨਜੀਤੇ ਵਜੋਂ ਕੋਰੋਨਾ ਦੇ ਮਾਮਲਿਆਂ 'ਚ ਆਈ ਗਿਰਾਵਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ

Mask Free

ਪੈਰਿਸ-ਕੋਰੋਨਾ ਕਾਲ 'ਚ ਇਜ਼ਰਾਈਲ 'ਚ ਆਊਟਡੋਰ 'ਚ ਮਾਸਕ ਛੋਟ ਤੋਂ ਬਾਅਦ ਇਨਡੋਰ 'ਚ ਵੀ ਮਾਸਕ ਦੀ ਛੋਟ ਦੇ ਦਿੱਤੀ ਗਈ ਹੈ। ਇਹ ਦੁਨੀਆ ਦਾ ਪਹਿਲਾਂ ਅਜਿਹਾ ਦੇਸ਼ ਹੈ ਜਿਥੇ ਬੰਦ ਥਾਵਾਂ 'ਤੇ ਵੀ ਮਾਸਕ ਲਾਉਣ ਦੀ ਲੋੜ ਨਹੀਂ ਹੋਵੇਗੀ। ਸਿਹਤ ਮੰਤਰਾਲਾ ਨੇ ਮੰਗਲਵਾਰ ਤੋਂ ਇਸ ਤੋਂ ਪਾਬੰਦੀ ਹਟਾ ਲਈ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦੀ ਘੱਟ ਹੁੰਦੀ ਗਿਣਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਕੋਰੋਨਾ ਵੈਕਸੀਨ ਨਾ ਲਵਾਉਣ ਵਾਲੇ ਕਰਮਚਾਰੀਆਂ ਨੂੰ ਹੀ ਮਾਸਕ ਲਾਜ਼ਮੀ ਹੈ।

ਇਹ ਵੀ ਪੜ੍ਹੋ-ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ਨੂੰ 2 ਲੱਖ ਕਰੋੜ ਰੁਪਏ ਦਾ ਨੁਕਸਾਨ : RBI ਦੀ ਰਿਪੋਰਟ

ਇਸ ਦੇ ਨਾਲ ਹੀ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਜ਼ਰਾਈਲ ਤੋਂ ਬਾਅਦ ਫਰਾਂਸ ਅਜਿਹਾ ਦੂਜਾ ਦੇਸ਼ ਬਣ ਗਿਆ ਹੈ ਜਿਥੇ ਮਾਸਕ ਲਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਨਾਲ ਹੀ ਦੇਸ਼ 'ਚ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਲਾਗੂ ਕੀਤੇ ਗਏ ਨਾਈਟ ਕਰਫਿਊ ਨੂੰ ਵੀ ਹਟਾਇਆ ਜਾਵੇਗਾ। ਫਰਾਂਸ 'ਚ ਤੇਜ਼ੀ ਨਾਲ ਹੋ ਰਹੇ ਟੀਕਾਕਰਨ ਅਤੇ ਇਸ ਦੇ ਨਜੀਤੇ ਵਜੋਂ ਕੋਰੋਨਾ ਦੇ ਮਾਮਲਿਆਂ 'ਚ ਆਈ ਗਿਰਾਵਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ-ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਕੀਤੀ ਖਾਰਜ, ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ

ਪ੍ਰਧਾਨ ਮੰਤਰੀ ਜੀਨ ਕਾਸਟੇਕਸ ਨੇ ਕਿਹਾ ਕਿ ਵੀਰਵਾਰ ਤੋਂ ਲੋਕਾਂ ਨੂੰ ਬਾਹਰ ਮਾਸਕ ਲਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਨਾਈਟ ਕਰਫਿਉ ਨੂੰ 20 ਜੂਨ ਨੂੰ ਹਟਾ ਦਿੱਤਾ ਜਾਵੇਗਾ।ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਦੇਸ਼ 'ਚ ਸਿਹਤ ਸਥਿਤੀ ਅਨੁਮਾਨ ਦੇ ਮੁਕਾਬਲੇ ਤੇਜ਼ੀ ਨਾਲ ਸੁਧਰ ਰਹੀ ਹੈ। ਹਾਲਾਂਕਿ, ਜਨਤਕ ਆਵਾਜਾਈ, ਸਟੇਡੀਅਮ ਅਤੇ ਹੋਰ ਭੀੜ ਵਾਲੀ ਥਾਵਾਂ 'ਚੇ ਮਾਸਕ ਲਾਉਣ ਦੀ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ

ਜਨਤਕ ਅਤੇ ਬਾਹਰ ਨਿਕਲਣ 'ਤੇ ਮਾਸਕ ਲਾਉਣਾ ਅਤੇ ਕਰਫਿਊ ਦਾ ਐਲਾਨ ਪਿਛਲੇ ਸਾਲ 30 ਅਕਤੂਬਰ ਨੂੰ ਕੀਤਾ ਗਿਆ ਸੀ। ਉਥੇ, ਦੂਜੇ ਪਾਸੇ ਜਦ ਗਰਮੀਆਂ ਵਧੀਆ ਤਾਂ ਫਰਾਂਸ ਦੇ ਲੋਕਾਂ ਨੂੰ  ਸਰਕਾਰ ਦੇ ਪ੍ਰਤੀ ਇਸ ਨਿਯਮ ਨੂੰ ਲੈ ਕੇ ਗੁੱਸਾ ਆਉਣ ਲੱਗਿਆ ਸੀ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਫਰਾਂਸ ਨੇ ਟੀਕਾਕਰਨ ਦੇ ਮਾਮਲੇ 'ਚ ਬ੍ਰਿਟੇਨ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਦੇਸ਼ ਲਗਾਤਾਰ ਜਿੰਨਾ ਹੋ ਸਕੇ ਉਨ੍ਹੀਂ ਜ਼ਿਆਦਾ ਤੇਜ਼ੀ ਨਾਲ ਗਿਣਤੀ 'ਚ ਲੋਕਾਂ ਨੂੰ ਵੈਕਸੀਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਦੇਸ਼ 'ਚ ਕਿਸੇ ਨਵੇਂ ਵੈਰੀਐਂਟ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਵਾਇਰਸ 'ਤੇ ਕਾਬੂ ਪਾਇਆ ਜਾ ਸਕੇ।

ਇਹ ਵੀ ਪੜ੍ਹੋ-ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ : ਬਲਬੀਰ ਸਿੱਧੂ