ਭਾਰਤ 'ਚ ਪਾਏ ਗਏ ਕੋਰੋਨਾ ਦੇ ਇਸ ਵੈਰੀਐਂਟ ਨੂੰ ਅਮਰੀਕਾ ਨੇ ਦੱਸਿਆ ਬੇਹਦ 'ਚਿੰਤਾਜਨਕ'

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਨੇ ਡੈਲਟਾ ਨੂੰ ਚਿੰਤਾਜਨਕ ਦੱਸਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ

Corona Test

ਵਾਸ਼ਿੰਗਟਨ-ਅਮਰੀਕਾ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਫੈਲਦਾ ਦੇਖ ਸਾਵਧਾਨ ਹੋ ਗਿਆ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਨੇ ਡੈਲਟਾ ਨੂੰ ਚਿੰਤਾਜਨਕ ਦੱਸਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ 'ਚ ਹੁਣ ਤੱਕ ਕੋਈ ਅਜਿਹਾ ਵੈਰੀਐਂਟ ਨਹੀਂ ਮਿਲਿਆ ਹੈ ਜਿਸ ਦਾ ਪ੍ਰਭਾਵ ਕਾਫੀ ਜ਼ਿਆਦਾ ਹੋਵੇ। ਬ੍ਰਿਟੇਨ ਨੇ ਵੀ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਕਹਿਰ ਨੂੰ ਦੇਖਦੇ ਹੋਏ 21 ਜੂਨ ਤੋਂ ਰਾਹਤ ਦੋਣ ਦੇ ਫੈਸਲੇ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਪਿੰਗਲਵਾੜਾ ਮਾਂਨਾਵਾਲਾ ਵਿਖੇ ਲਗਾਇਆ ਗਿਆ ਇਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ 

ਭਾਰਤ 'ਚ ਸਭ ਤੋਂ ਪਹਿਲਾਂ ਪਾਏ ਗਏ ਕੋਰੋਨਾ ਦੇ ਬੇਹਦ ਇਨਫੈਕਸ਼ਨ ਡੈਲਟਾ ਵੈਰੀਐਂਟ ਨੂੰ ਲੈ ਕੇ ਅਮਰੀਕਾ ਹੁਣ ਬੇਹਦ ਚਿੰਤਿਤ ਹੈ। ਦੱਸ ਦਈਏ ਕਿ ਅਮਰੀਕਾ 'ਚ ਪਾਏ ਗਾਏ ਵਾਇਰਸ ਦੇ ਤਮਾਤ ਵੈਰੀਐਂਟ ਚਿੰਤਾ ਦੇ ਵਿਸ਼ਾ ਰਹੇ ਹਨ ਪਰ ਡੈਲਟਾ ਵੈਰੀਐਂਟ ਇਨ੍ਹਾਂ 'ਚੋਂ ਸਭ ਤੋਂ ਖਤਰਨਾਕ ਹੈ। ਸੀ.ਡੀ.ਸੀ. ਨੇ ਕਿਹਾ ਕਿ ਡੈਲਟਾ ਵੈਰੀਐਂਟ 'ਚ ਕਹਿਰ ਦੀ ਸਮੱਰਥਾ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ-'ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸ਼ਚਿਤ'

ਸੀ.ਡੀ.ਸੀ. ਦੇ ਬੁਲਾਰੇ ਨੇ ਕੋਰੋਨਾ ਦੇ B.1.1.7 (ਅਲਫਾ), B.1.351 (ਬੀਟਾ), P.1 (ਗਾਮਾ), B.1.427 (ਏਪਸੀਲਨ) ਅਤੇ N.1.617.2 (ਡੈਲਟਾ) ਵੈਰੀਐਂਟ ਦੀ ਗੱਲ ਕੀਤੀ।  ਵਿਸ਼ਵ ਸਿਹਤ ਸੰਗਠਨ ਭਾਵ ਡਬਲਯੂ.ਐੱਚ.ਓ. ਨੇ 10 ਮਈ ਨੂੰ ਡੈਲਟਾ ਵੈਰੀਐਂਟ ਨੂੰ ਚਿੰਤਾਜਨਤਕ ਦੱਸਿਆ ਸੀ। ਸੀ.ਡੀ.ਸੀ. ਮੁਤਾਬਕ ਪੰਜ ਜੂਨ ਤੱਕ ਅਮਰੀਕਾ 'ਚ ਇਨਫੈਕਸ਼ਨ ਦੇ ਮਾਮਲੇ 9.9 ਫੀਸਦੀ ਸਨ ਜਿਸ ਦਾ ਮੁੱਖ ਕਾਰਨ ਡੈਲਟਾ ਵੈਰੀਐਂਟ ਸੀ।

ਇਹ ਵੀ ਪੜ੍ਹੋ-ਨੋਵਾਵੈਕਸ ਦੇ ਟੀਕੇ ਦਾ ਜੁਲਾਈ ਤੋਂ ਬੱਚਿਆਂ 'ਤੇ ਟਰਾਇਲ ਸ਼ੁਰੂ ਕਰ ਸਕਦੀ ਹੈ ਸੀਰਮ ਇੰਸਟੀਚਿਊਟ

ਪਿਛਲੇ ਹਫਤੇ ਅਮਰੀਕੀ ਰਾਸ਼ਟਰੀ ਜੋ ਬਾਈਡੇਨ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਡਾ. ਐਂਥਨੀ ਫਾਊਚੀ ਨੇ ਕਿਹਾ ਸੀ ਕਿ ਨੋਵੇਲ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਬਹੁਤ ਜ਼ਿਆਦਾ ਖਤਰਨਾਕ ਹੈ। ਇਹ ਬ੍ਰਿਟੇਨ 'ਚ 12 ਤੋਂ 40 ਸਾਲ ਦੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ।