ਰਾਜਨਾਇਕ ਵਿਵਾਦ ਦੇ ਕਾਰਨ ਸੰਕਟ ਵਿਚ ਕੈਨੇਡੀਅਨ ਹੱਜ ਯਾਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਅਤੇ ਸਾਊਦੀ ਅਰਬ ਦੇ ਵਿਚਕਾਰ ਜਾਰੀ ਰਾਜਨਾਇਕ ਵਿਵਾਦ ਦੇ ਕਾਰਨ ਹੱਜ ਯਾਤਰਾ ਕਰਨ ਜਾਣ ਵਾਲੇ ਕੈਨੇਡੀਅਨ ਮੁਸਲਿਮਾਂ ਅਤੇ ਸਾਊਦੀ ਅਰਬ............

Hajj Pilgrimage

ਟੋਰਾਂਟੋ : ਕੈਨੇਡਾ ਅਤੇ ਸਾਊਦੀ ਅਰਬ ਦੇ ਵਿਚਕਾਰ ਜਾਰੀ ਰਾਜਨਾਇਕ ਵਿਵਾਦ ਦੇ ਕਾਰਨ ਹੱਜ ਯਾਤਰਾ ਕਰਨ ਜਾਣ ਵਾਲੇ ਕੈਨੇਡੀਅਨ ਮੁਸਲਿਮਾਂ ਅਤੇ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡੀਅਨ ਵਿਦਿਆਰਥੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਵਾਦ ਦੇ ਕਾਰਨ ਸਾਊਦੀ ਅਰਬ ਵਿਚ ਰਹਿਣ ਵਾਲੇ ਕੈਨੇਡੀਅਨ ਵਿਦਿਆਰਥੀ ਅਪਣੇ ਸਮਾਨਾਂ ਨੂੰ ਵੇਚਣ ਲਈ ਮਜਬੂਰ ਹਨ ਕਿਉਂਕਿ ਸਾਊਦੀ ਸਰਕਾਰ ਨੇ ਉਨ੍ਹਾਂ ਨੂੰ ਇਕ ਮਹੀਨੇ ਵਿਚ ਵਾਪਸ ਅਪਣੇ ਦੇਸ਼ ਪਰਤਣ ਦਾ ਆਦੇਸ਼ ਦਿਤਾ ਹੈ। 

ਮਸਜਿਦ ਦੇ ਇਮਾਮ ਅਬਦੁੱਲਾ ਯੁਸਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁੱਝ ਵਿਦਿਆਰਥੀ ਇਕ ਹਫ਼ਤੇ ਪਹਿਲਾਂ ਹੀ ਆਏ ਸਨ ਅਤੇ ਉਹ ਲੋਕ ਜਾਣ ਦੇ ਲਈ ਤਿਆਰ ਹਨ, ਜਦਕਿ ਕੁੱਝ ਸਾਊਦੀ ਅਰਬ ਵਿਚ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਆਏ ਸਨ ਅਤੇ ਹੁਣ ਉਹ ਲੋਕ ਅਪਣਾ ਸਮਾਨ ਵੇਚ ਰਹੇ ਹਨ। ਕੈਨੇਡਾ ਦੇ ਬਹੁਤ ਸਾਰੇ ਮੁਸਲਿਮਾਂ ਨੇ ਸਾਊਦੀ ਅਰਬ ਦੇ ਸਰਕਾਰੀ ਜਹਾਜ਼ਾਂ ਵਿਚ 19 ਤੋਂ 24 ਅਗੱਸਤ ਦੀ ਯਾਤਰਾ ਪ੍ਰਭਾਵਤ ਨਹੀਂ ਹੋਈ ਸੀ।

ਜਾਵੇਦ ਚੌਧਰੀ, ਜਿਨ੍ਹਾਂ ਦੀ ਮਾਂ ਹੱਜ ਯਾਤਰਾ 'ਤੇ ਸਾਊਦੀ ਅਰਬ ਗਈ ਹੈ, ਨੇ ਕਿਹਾ ਕਿ ਅਸੀਂ ਲੋਕ ਇਕ ਪਰਵਾਰ ਦੇ ਤੌਰ 'ਤੇ ਪਰੇਸ਼ਾਨ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਹਵਾਈ ਅੱਡੇ 'ਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਿਛਲੇ ਦਿਨੀਂ ਕੈਨੇਡਾ ਦੇ ਨਾਲ ਸਾਰੇ ਨਵੇਂ ਵਪਾਰ ਅਤੇ ਨਿਵੇਸ਼ 'ਤੇ ਵੀ ਰੋਕ ਲਗਾ ਦਿਤੀ ਸੀ ਅਤੇ ਰਿਆਦ ਵਿਚ ਸਥਿਤ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਭੇਜ ਦਿਤਾ ਸੀ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਿੱਖਿਅਕ ਅਤੇ ਮੈਡੀਕਲ ਪ੍ਰੋਗਰਾਮਾਂ 'ਤੇ ਵੀ ਰੋਕ ਲਗਾ ਦਿਤੀ ਹੈ।

ਸਾਊਦੀ ਅਰਬ ਨੇ ਇਹ ਕਦਮ ਕੈਨੇਡਾ ਦੀ ਉਸ ਅਪੀਲ ਤੋਂ ਬਾਅਦ ਉਠਾਇਆ ਹੈ, ਜਿਸ ਵਿਚ ਰਿਆਦ ਵਿਚ ਗ੍ਰਿਫ਼ਤਾਰ ਕੀਤੇ ਗਏ ਨਾਗਰਿਕ ਅਧਿਕਾਰ ਵਰਕਰ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਸਿਆ ਹੈ। ਕੈਨੇਡਾ ਦੇ ਮੁਸਲਿਮ ਯਾਤਰੀਆਂ ਨੇ ਅਪਣੀ ਇਸ ਮੰਗ ਨੂੰ ਹੱਜ ਕਮੇਟੀ ਦੇ ਅੱਗੇ ਵੀ ਰਖਿਆ ਹੈ ਅਤੇ ਹੁਣ ਦੋਵਾਂ ਸਰਕਾਰਾਂ ਕੋਲ ਵੀ ਇਸ ਮੰਗ ਨੂੰ ਉਠਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੇਖਦੇ ਹਾਂ ਕਿ ਦੋਹੇ ਦੇਸ਼ਾਂ ਦੀਆਂ ਸਰਕਾਰਾਂ ਮੁਸਲਿਮਾਂ ਦੀ ਇਸ ਮੰਗ ਨੂੰ ਪੂਰਾ ਕਰਦੀਆਂ ਹਨ ਜਾਂ ਨਹੀਂ?