'UNSC' ਨੇ ਵੀ ਪਾਕਿਸਤਾਨ ਨੂੰ ਮਾਰਿਆ ਮੁੱਧੇ ਮੂੰਹ, ਚੀਨ ਨੂੰ ਛੱਡ ਭਾਰਤ ਦੇ ਹੱਕ ‘ਚ ਉਤਰੇ ਸਾਰੇ ਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਮੀਰ ਮੁੱਦਾ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਪਹੁੰਚ ਗਿਆ...

Unce Meeting

ਸੰਯੁਕਤ ਰਾਸ਼ਟਰ: ਕਸ਼ਮੀਰ ਮੁੱਦਾ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਪਹੁੰਚ ਗਿਆ, ਪਰ ਇਥੋਂ ਵੀ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ। ਪਾਕਿਸਤਾਨ ਨਾਲ ਦੋਸਤੀ ਨਿਭਾਉਣ ਲਈ ਚੀਨ ਨੇ ਇਹ ਮੁੱਦਾ ਚੁੱਕ ਤਾਂ ਦਿੱਤਾ, ਬੰਦ ਕਮਰੇ ਵਿਚ 5 ਸਥਾਈ ਤੇ 10 ਅਸਥਾਈ ਮੈਂਬਰਾਂ ਦੀ ਬੈਠਕ ਹੋਈ, ਪਰ ਇਥੇ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਭਾਰਤ ਨਾਲ ਖੜ੍ਹੇ ਨਜ਼ਰ ਆਏ।

ਬੈਠਕ ਵਿਚ ਭਾਰਤ ਦੇ ਹੱਕ ਵਿਚ ਅਮਰੀਕਾ, ਬ੍ਰਿਟੇਨ, ਰੂਸ ਖੜ੍ਹੇ ਹੋਏ। ਰੂਸ ਨੇ ਤਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ। ਉੱਧਰ ਕਸ਼ਮੀਰ ਦੇ ਮੁੱਦੇ 'ਤੇ ਚੀਨ ਨੇ ਕਿਹਾ ਕਿ ਉਹ ਕਸ਼ਮੀਰ ਦੇ ਮਸਲੇ 'ਤੇ ਚਿੰਤਤ ਹੈ। ਕਸ਼ਮੀਰ ਦੇ ਹਾਲਾਤ ਤਣਾਅਪੂਰਨ ਤੇ ਖਤਰਨਾਕ ਹਨ। ਕਸ਼ਮੀਰ ਮੁੱਦੇ 'ਤੇ ਚੀਨ ਨੇ ਇਕਤਰਫਾ ਕਾਰਵਾਈ ਤੋਂ ਬਚਣ ਦੀ ਸਲਾਹ ਦਿੱਤੀ।

ਭਾਰਤ ਦੀ ਦੋ ਟੁੱਕ-ਸਾਨੂੰ ਪਤਾ ਹੈ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਿਵੇਂ ਕਰਨੀ ਹੈ?

ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪ੍ਰਤੀਨਿਧ ਅਕਬਰੂੱਦੀਨ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਜੰਮੂ-ਕਸ਼ਮੀਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਹਰ ਦੇ ਲੋਕਾਂ ਨੂੰ ਇਸ ਫ਼ੈਸਲੇ ਨਾਲ ਕੋਈ ਮਤਲਬ ਨਹੀਂ ਹੈ। ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਪਾਕਿਸਤਾਨ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਦੇਸ਼ ਜੱਹਾਦ ਤੇ ਹਿੰਸਾ ਦੀ ਗੱਲ ਕਰ ਰਿਹਾ ਹੈ ਜਦਕਿ ਹਿੰਸਾ ਨਾਲ ਕੋਈ ਹੱਲ ਨਹੀਂ ਨਿਕਲ ਸਕਦਾ ਹੈ। ਅਕਬਰੂੱਦੀਨ ਨੇ ਪਹਿਲੇ ਪਾਕਿਸਤਾਨ ਦੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ।

ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਪਹਿਲਾਂ ਪਾਕਿਸਤਾਨ ਨੂੰ ਅੱਤਵਾਦ 'ਤੇ ਰੋਕ ਲਗਾਉਣੀ ਚਾਹੀਦੀ ਹੈ। ਬੀਤੇ 10 ਦਿਨਾਂ ਵਿਚ ਕਸ਼ਮੀਰ ਵਿਚ ਕੋਈ ਮਾੜੀ ਘਟਨਾ ਨਹੀਂ ਹੋਈ। ਅਸੀਂ ਕੋਸ਼ਿਸ਼ ਕੀਤੀ ਕਿ ਕਸ਼ਮੀਰ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਅਕਬਰੂੱਦੀਨ ਨੇ ਕਿਹਾ ਕਿ ਭਾਰਤ ਲੋਕਤੰਤਰਿਕ ਤਰੀਕੇ ਨਾਲ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕਿਸੇ ਵੀ ਅੰਤਰਰਾਸ਼ਟਰੀ ਸੰਸਥਾ ਨੇ ਨਹੀਂ ਕਿਹਾ ਕਿ ਭਾਰਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਸਾਡਾ ਸੰਵਿਧਾਨ ਇਕ ਖੁੱਲ੍ਹੀ ਕਿਤਾਬ ਹੈ। ਲੋਕਤੰਤਰ ਬਾਰੇ ਵਿਚ ਸਾਡਾ ਅਨੁਭਵ ਕਈ ਦੇਸ਼ਾਂ ਤੋਂ ਜ਼ਿਆਦਾ ਹੈ। ਯੂਐੱਨ ਵਿਚ ਭਾਰਤ ਦੇ ਸਥਾਈ ਦੂਤ ਅਕਬਰੂੱਦੀਨ ਨੇ ਚੀਨ ਨੂੰ ਵੀ ਆਈਨਾ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਿਵੇਂ ਕਰਨੀ ਹੈ?

ਇਮਰਾਨ ਨੇ ਕੀਤੀ ਟਰੰਪ ਨੂੰ ਵਿਸ਼ਵਾਸ 'ਚ ਲੈਣ ਦੀ ਕੋਸ਼ਿਸ਼

ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਐਮਰਜੈਂਸੀ ਬੈਠਕ ਤੋਂ ਠੀਕ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟੈਲੀਫੋਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਠੀਕ ਪਹਿਲੇ ਇਮਰਾਨ ਖ਼ਾਨ ਨੇ ਅਮਰੀਕੀ ਰਾਸ਼ਟਰਪਤੀ ਨੂੰ ''ਆਪਣੇ ਵਿਸ਼ਵਾਸ ਵਿਚ' ਲਿਆ ਕਿਉਂਕਿ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਰੱਦ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਪੀਐੱਮ ਨੇ ਟਰੰਪ ਨੂੰ ਕਸ਼ਮੀਰ ਵਿਚ ਹੁਣੇ ਜਿਹੇ ਵਾਪਰੇ ਘਟਨਾਕ੍ਰਮ ਤੇ ਖੇਤਰੀ ਸ਼ਾਂਤੀ ਲਈ ਖ਼ਤਰਾ ਪੈਦਾ ਹੋਣ ਵਾਲੀ ਪਾਕਿਸਤਾਨ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ।