ਨਿਊਜ਼ੀਲੈਂਡ ਆਮ ਚੋਣਾਂ 'ਚ ਜੈਸਿੰਡਾ ਆਡਰਨ ਨੂੰ ਮਿਲੀ ਸ਼ਾਨਦਾਰ ਜਿੱਤ, ਲਗਾਤਾਰ ਦੂਜੀ ਵਾਰ ਬਣੀ ਪੀਐਮ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਿਚ ਪੀਐਮ ਜੈਸਿੰਡਾ ਨੇ ਨਿਭਾਈ ਸੀ ਅਹਿਮ ਭੂਮਿਕਾ

Jacinda Ardern wins New Zealand election in landmark victory

ਵੈਲਿੰਗਟਨ: ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਲਗਾਤਾਰ ਦੂਜੀ ਵਾਰ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਉਹ ਦੂਜੀ ਵਾਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬਣ ਗਈ। 

ਨਿਊਜ਼ੀਲੈਂਡ ਵਿਚ 24 ਸਾਲ ਬਾਅਦ ਕਿਸੇ ਇਕ ਪਾਰਟੀ ਨੂੰ ਬਹੁਮਤ ਹਾਸਲ ਹੋਈ ਹੈ। ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿਚ ਵੋਟਿੰਗ ਹੋਈ। ਵੋਟਿੰਗ ਪ੍ਰਕਿਰਿਆ ਖਤਮ ਹੋਣ ਤੋਂ 90 ਮਿੰਟ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਲੇਬਰ ਪਾਰਟੀ ਨੂੰ 48.9 ਫੀਸਦੀ ਵੋਟ ਅਤੇ ਕੁੱਲ 64 ਸੀਟਾਂ ਮਿਲੀਆਂ।

120 ਵਾਲੀ ਸੰਸਦ ਵਿਚ ਬਹੁਮਤ ਦਾ ਅੰਕੜਾ 61 ਹੈ। ਜਿੱਤ ਤੋਂ ਬਾਅਦ ਜੈਸਿੰਡਾ ਆਡਰਨ ਨੇ ਕਿਹਾ ਕਿ ਉਹ ਨਤੀਜਿਆਂ ਤੋਂ ਬਹੁਤ ਖੁਸ਼ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਨਤੀਜਿਆਂ ਤੋਂ ਇਹੀ ਉਮੀਦ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਵਰਕਰਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਉਹ ਅਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕਰਨਗੇ।

ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜੈਸਿੰਡਾ ਆਡਰਨ ਕਾਫ਼ੀ ਚਰਚਾ ਵਿਚ ਰਹੀ। ਜੈਸਿੰਡਾ ਦੀ ਅਗਵਾਈ ਵਾਲੀ ਨਿਊਜ਼ੀਲੈਂਡ ਸਰਕਾਰ ਨੇ ਮਹਾਂਮਾਰੀ ਨਾਲ ਨਜਿੱਠਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਇਸ ਦੇ ਚਲਦਿਆਂ ਪੂਰੀ ਦੁਨੀਆਂ ਵਿਚ ਜੈਸਿੰਡਾ ਦੀ ਚਰਚਾ ਰਹੀ।