ਟਾਈਫ਼ਾਈਡ ਰੋਕੂ ਨਵਾਂ ਟੀਕਾ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣਿਆ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੇਸ਼ ਦਾ ਸਿੰਧ ਸੂਬਾ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ

Pakistan Becomes First Country to Launch New WHO-approved Typhoid Vaccine

ਇਸਲਾਮਾਬਾਦ  : ਪਾਕਿਸਤਾਨ ਸ਼ੁਕਰਵਾਰ ਨੂੰ ਟਾਇਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿਤੀਆਂ। ਪਾਕਿਸਤਾਨ ਦੇ ਮੈਡੀਕਲ ਅਧਿਕਾਰੀਆਂ ਨੂੰ ਦੇਸ਼ 'ਚ ਵੱਡੇ ਪੈਮਾਨੇ 'ਤੇ ਦਵਾਈ ਰੋਕੂ ਟਾਇਫਾਈਡ ਦੇ ਫੈਲਣ ਦੀ ਜਾਣਕਾਰੀ ਮਿਲੀ ਸੀ। ਸੇਲਮੋਨੇਲਾ ਟਾਇਫੀ ਬੈਕਟੀਰੀਆ ਦੀ ਇਕ ਅਜਿਹੀ ਕਿਸਮ ਆਈ ਸੀ, ਜਿਸ ਦੀ ਲਪੇਟ 'ਚ ਦੇਸ਼ 'ਚ ਨਵੰਬਰ 2016 ਤੋਂ ਕਰੀਬ 11 ਹਜ਼ਾਰ ਲੋਕ ਆ ਗਏ ਸਨ।

ਦੇਸ਼ ਦਾ ਸਿੰਧ ਸੂਬਾ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਕਰਾਚੀ 'ਚ ਇਕ ਪ੍ਰੋਗਰਾਮ 'ਚ 'ਟਾਇਫਾਈਡ ਕਾਂਜੁਗੇਟ ਵੈਕਸੀਨ' (ਟੀ. ਸੀ. ਵੀ.) ਟੀਕੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਮੈਡੀਕਲ ਸਬੰਧੀ ਮਾਮਲਿਆਂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਅਤੇ ਸੂਬਾਈ ਸਿਹਤ ਮੰਤਰੀ ਅਜ਼ਰਾ ਫਜ਼ਲ ਪੇਚੂਹੋ ਮੌਜੂਦ ਸਨ। ਮਿਰਜ਼ਾ ਨੇ ਆਖਿਆ ਕਿ ਪਾਕਿਸਤਾਨ ਟੀ. ਵੀ. ਸੀ. ਨੂੰ ਅਪਣੇ ਨਿਯਮਤ ਟੀਕਾਕਰਣ ਪ੍ਰੋਗਰਾਮ 'ਚ ਸ਼ਾਮਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।