ਬੀਤੇ ਸਾਲ ਅਮਰੀਕੀ ਅਰਥਵਿਵਸਥਾ ਵਿਚ ਭਾਰਤੀ ਵਿਦਿਆਰਥੀਆਂ ਨੇ ਦਿੱਤਾ 7.6 ਅਰਬ ਡਾਲਰ ਦਾ ਯੋਗਦਾਨ
2019 ਵਿਚ ਅਮਰੀਕਾ ਦੀ ਅਰਥਵਿਵਸਥਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਿੱਤਾ 44 ਅਰਬ ਡਾਲਰ ਦਾ ਯੋਗਦਾਨ
ਨਵੀਂ ਦਿੱਲੀ: ਭਾਰਤੀ ਵਿਦਿਆਰਥੀਆਂ ਨੇ ਸਾਲ 2019-20 ਅਕਾਦਮਿਕ ਵਰ੍ਹੇ ਵਿਚ ਅਮਰੀਕਾ ਦੀ ਅਰਥਵਿਵਸਥਾ ਵਿਚ 7.6ਅਰਬ ਡਾਲਰ ਦਾ ਯੋਗਦਾਨ ਦਿੱਤਾ ਹੈ ਹਾਲਾਂਕਿ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਵਿਚ 4.4 ਫੀਸਦੀ ਦੀ ਗਿਵਾਵਟ ਆਈ ਹੈ।
ਓਪਨ ਡੋਰਸ 2020 (Opens Doors 2020) ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਆਉਣ ਵਾਲੇ ਅੰਤਰਰਾਸ਼ਟਵੀ ਵਿਦਿਆਰਥੀਆਂ ਵਿਚ ਸਭ ਤੋਂ ਜ਼ਿਆਦਾ ਵਿਦਿਆਰਥੀ ਚੀਨ ਤੋਂ ਆਉਂਦੇ ਹਨ ਅਤੇ ਲਗਾਤਾਰ 16 ਸਾਲਾਂ ਤੋਂ ਇਹਨਾਂ ਦੀ ਗਿਣਤੀ ਵਧ ਰਹੀ ਹੈ। ਸਾਲ 2019-20 ਵਿਚ ਅਮਰੀਕਾ ਵਿਚ 3,72,000 ਤੋਂ ਜ਼ਿਆਦਾ ਚੀਨੀ ਵਿਦਿਆਰਥੀ ਆਏ ਸਨ।
ਇਸ ਮਾਮਲੇ ਵਿਚ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ ਹੈ। ਹਾਲਾਂਕਿ ਬੀਤੇ ਅਕਾਦਮਿਕ ਵਰ੍ਹੇ ਦੌਰਾਨ ਇਹਨਾਂ ਦੀ ਗਿਣਤੀ 4.4 ਫੀਸਦੀ ਘਟ ਕੇ 1,93,124 ਰਹਿ ਗਈ। ਅਮਰੀਕਾ ਦੇ ਸਟੇਟਸ ਬਿਊਰੋ ਆਫ ਐਜੂਕੇਸ਼ਨ ਐਂਡ ਕਲਚਰਲ ਅਫੇਰਸ ਮੰਤਰਾਲੇ ਅਤੇ ਅੰਤਰਰਾਸ਼ਟਰੀ ਸਿੱਖਿਆ ਸੰਸਥਾ ਵੱਲੋਂ ਜਾਰੀ ਰਿਪੋਰਟ ਅਨੁਸਾਰ ਅਮਰੀਕਾ ਵਿਚ ਲਗਾਤਾਰ ਪੰਜਵੇਂ ਸਾਲ ਇਕ ਅਕਾਦਮਿਕ ਸਾਲ ਵਿਚ 10 ਲੱਖ ਤੋਂ ਜ਼ਿਆਦਾ (10,75,496) ਅੰਤਰਰਾਸ਼ਟਰੀ ਵਿਦਿਆਰਥੀ ਆਏ।
ਹਾਲਾਂਕਿ ਇਸ ਦੌਰਾਨ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਮਾਮੂਲੀ ਗਿਰਾਵਟ (1.8) ਆਈ ਹੈ, ਇਸ ਸਮੇਂ ਇਹ ਵਿਦਿਆਰਥੀ ਅਮਰੀਕੀ ਉਚ ਸਿੱਖਿਆ ਪ੍ਰਣਾਲੀ ਵਿਚ ਸਾਰੇ ਵਿਦਿਆਰਥੀਆਂ ਦਾ 5.5 ਫੀਸਦੀ ਹਿੱਸਾ ਹਨ।
ਅਮਰੀਕਾ ਦੇ ਵਣਜ ਮੰਤਰਾਲੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2019 ਵਿਚ ਅਮਰੀਕਾ ਦੀ ਅਰਥਵਿਵਸਥਾ ਵਿਚ 44 ਅਰਬ ਡਾਲਰ ਦਾ ਯੋਗਦਾਨ ਦਿੱਤਾ, ਜਿਨ੍ਹਾਂ ਵਿਚੋਂ ਭਾਰਤੀ ਵਿਦਿਆਰਥੀਆਂ ਨੇ 7.69 ਅਰਬ ਡਾਲਰ ਦਾ ਯੋਗਦਾਨ ਦਿੱਤਾ ਹੈ।