Indian won lottery in Dubai: ਦੁਬਈ ਵਿਚ ਚਮਕੀ ਭਾਰਤੀ ਦੀ ਕਿਸਮਤ; ਨਿਕਲੀ 45 ਕਰੋੜ ਰੁਪਏ ਦੀ ਲਾਟਰੀ
ਪਿਛਲੇ 11 ਸਾਲ ਤੋਂ ਦੁਬਈ ਵਿਚ ਰਹਿ ਰਿਹਾ 39 ਸਾਲਾ ਸਰੀਜੂ
Indian won lottery in Dubai: ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਹੇ ਘੱਟੋ-ਘੱਟ ਪੰਜ ਭਾਰਤੀਆਂ ਨੇ ਜਾਂ ਤਾਂ ਹਫ਼ਤਾਵਾਰੀ ਡਰਾਅ ਜਿੱਤਿਆ ਹੈ ਜਾਂ ਉਨ੍ਹਾਂ ਦੀ ਲਾਟਰੀ ਨਿਕਲੀ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਕੰਟਰੋਲ ਰੂਮ ਦਾ ‘ਆਪਰੇਟਰ’ ਹੈ ਜਿਸ ਨੇ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਵੱਡੀ ਗਿਣਤੀ ਵਿਚ ਭਾਰਤੀ ਯੂਏਈ ਵਿਚ ਲਾਟਰੀਆਂ ਵਿਚ ਪੈਸਾ ਨਿਵੇਸ਼ ਕਰਦੇ ਹਨ। ਇਨ੍ਹਾਂ ਵਿਚ ਮੱਧ ਵਰਗ ਜਾਂ ਹੇਠਲੇ ਮੱਧ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਹਨ। ਪਿਛਲੇ ਕੁੱਝ ਸਾਲਾਂ ਵਿਚ ਬਹੁਤ ਸਾਰੇ ਭਾਰਤੀਆਂ ਨੇ ਇਥੇ ਵੱਡੀ ਕਮਾਈ ਕੀਤੀ ਹੈ। ਬੁਧਵਾਰ ਨੂੰ 154ਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਮੁਤਾਬਕ ਤੇਲ ਅਤੇ ਗੈਸ ਉਦਯੋਗ 'ਚ ਕੰਟਰੋਲ ਰੂਮ ਆਪਰੇਟਰ ਦੇ ਤੌਰ 'ਤੇ ਕੰਮ ਕਰਨ ਵਾਲੀ ਸਰੀਜੂ ਨੇ 'ਮਹਜੂਜ਼ ਸ਼ਨੀਵਾਰ ਮਿਲੀਅਨਜ਼' 'ਚ ਕਰੀਬ 45 ਕਰੋੜ ਰੁਪਏ ਜਿੱਤੇ ਹਨ।
'ਗਲਫ ਨਿਊਜ਼' ਨੇ 39 ਸਾਲਾ ਸਰੀਜੂ ਦੇ ਹਵਾਲੇ ਨਾਲ ਕਿਹਾ, ''ਮੈਂ ਅਪਣੀ ਕਾਰ 'ਚ ਚੜ੍ਹਨ ਹੀ ਵਾਲਾ ਸੀ ਜਦੋਂ ਮੈਂ ਆਪਣੇ ਮਹਜੂਜ ਖਾਤੇ ਦੀ ਜਾਂਚ ਕੀਤੀ ਅਤੇ ਮੈਨੂੰ ਅਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਇਆ। ਜਦੋਂ ਮੈਂ ਅਪਣੀ ਜਿੱਤ ਨੂੰ ਦੇਖਿਆ, ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ।“। ਸਰੀਜੂ ਛੇ ਸਾਲ ਦੇ ਜੁੜਵਾਂ ਬੱਚਿਆਂ ਦਾ ਪਿਤਾ ਹੈ। ਹੁਣ ਉਹ ਬਿਨਾਂ ਕਿਸੇ ਵਿੱਤੀ ਦੇਣਦਾਰੀ ਦੇ ਭਾਰਤ ਵਿਚ ਘਰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ।