ਮਹੂਆ ਮੋਇਤਰਾ ਜਦੋਂ ਭਾਰਤ ਵਿਚ ਸੀ ਤਾਂ ਉਨ੍ਹਾਂ ਦੀ ਸੰਸਦੀ ID ਦੀ ਦੁਬਈ ਵਿਚ ਵਰਤੋਂ ਹੋਈ: ਭਾਜਪਾ MP ਨਿਸ਼ੀਕਾਂਤ ਦੂਬੇ

ਏਜੰਸੀ

ਖ਼ਬਰਾਂ, ਰਾਜਨੀਤੀ

ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.) ਨੇ ਜਾਂਚ ਏਜੰਸੀਆਂ ਨੂੰ ਇਹ ਖੁਲਾਸਾ ਕੀਤਾ ਹੈ।

Mahua Moitra’s parliamentary login ID used in Dubai when she was in India, alleges BJP’s Nishikant Dubey

 

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਜਦੋਂ ਉਹ (ਮੋਇਤਰਾ) ਭਾਰਤ 'ਚ ਸੀ, ਉਸ ਸਮੇਂ ਦੁਬਈ 'ਚ ਉਨ੍ਹਾਂ ਦੀ ਸੰਸਦੀ ਲੌਗਇਨ ਆਈਡੀ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.) ਨੇ ਜਾਂਚ ਏਜੰਸੀਆਂ ਨੂੰ ਇਹ ਖੁਲਾਸਾ ਕੀਤਾ ਹੈ। ਭਾਜਪਾ ਆਗੂ ਨੇ 'ਐਕਸ' 'ਤੇ ਪੋਸਟ ਕੀਤਾ, "ਕੁੱਝ ਪੈਸਿਆਂ ਲਈ ਇਕ ਸੰਸਦ ਮੈਂਬਰ ਨੇ ਦੇਸ਼ ਦੀ ਸੁਰੱਖਿਆ ਗਿਰਵੀ ਰੱਖੀ। ਦੁਬਈ ਤੋਂ ਪਾਰਲੀਮੈਂਟ ਆਈਡੀ ਖੋਲ੍ਹੀ ਗਈ ਸੀ, ਉਸ ਸਮੇਂ ਕਥਿਤ ਸੰਸਦ ਮੈਂਬਰ ਭਾਰਤ ਵਿਚ ਸਨ। ਸਮੁੱਚੀ ਭਾਰਤ ਸਰਕਾਰ, ਦੇਸ਼ ਦੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ), ਵਿੱਤ ਵਿਭਾਗ, ਕੇਂਦਰੀ ਏਜੰਸੀਆਂ ਇਸ ਐਨ.ਆਈ.ਸੀ. ਦੀ ਵਰਤੋਂ ਕਰਦੇ ਹਨ”।

ਇਹ ਵੀ ਪੜ੍ਹੋ: ਕਪੂਰਥਲਾ ਮਾਡਰਨ ਜੇਲ 'ਚ 3 ਮੋਬਾਈਲ, 4 ਸਿਮ ਕਾਰਡ, 2 ਈਅਰਫੋਨ ਅਤੇ ਚਾਰਜਰ ਸਮੇਤ ਡਾਟਾ ਕੇਬਲ ਬਰਾਮਦ

ਏਜੰਸੀ ਦਾ ਨਾਂਅ ਲਏ ਬਿਨਾਂ ਦੂਬੇ ਨੇ ਪੋਸਟ 'ਚ ਲਿਖਿਆ, ''ਕੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਅਜੇ ਵੀ ਰਾਜਨੀਤੀ ਕਰਨੀ ਹੈ? ਫੈਸਲਾ ਜਨਤਾ ਕਰੇਗੀ। ਐਨ.ਆਈ.ਸੀ. ਨੇ ਇਹ ਜਾਣਕਾਰੀ ਜਾਂਚ ਏਜੰਸੀ ਨੂੰ ਦਿਤੀ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਆਉਣ ਵਾਲਾ ਨੈਸ਼ਨਲ ਇਨਫੋਰਮੈਟਿਕਸ ਸੈਂਟਰ (NIC) ਕੇਂਦਰ ਸਰਕਾਰ, ਸੂਬਾ ਸਰਕਾਰਾਂ, ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ, ਜ਼ਿਲ੍ਹਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਹੱਲ ਅਪਨਾਉਣ ਅਤੇ ਈ-ਗਵਰਨੈਂਸ ਸਹਾਇਤਾ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਹ ਵੀ ਪੜ੍ਹੋ: ਨੋਇਡਾ 'ਚ ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਮਾਰੀ ਟੱਕਰ, ਇਕੋ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ

ਅਪਣੀ ਪੋਸਟ ਵਿਚ, ਦੂਬੇ ਨੇ ਸਿੱਧੇ ਤੌਰ 'ਤੇ ਮੋਇਤਰਾ ਦਾ ਨਾਮ ਨਹੀਂ ਲਿਆ, ਜਿਸ 'ਤੇ ਉਸ ਨੇ ਰਿਸ਼ਵਤਖੋਰੀ ਨੂੰ ਲੈ ਕੇ ਅਡਾਨੀ ਸਮੂਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਲਈ ਉਦਯੋਗਪਤੀ ਦਰਸ਼ਨ ਹੀਰਾਨੰਦਾਨੀ ਦੇ ਇਸ਼ਾਰੇ 'ਤੇ ਲੋਕ ਸਭਾ ਵਿਚ ਸਵਾਲ ਪੁੱਛਣ ਦਾ ਦੋਸ਼ ਲਗਾਇਆ ਸੀ। ਲੋਕ ਸਭਾ ਦੀ ਨੈਤਿਕਤਾ ਕਮੇਟੀ ਦੂਬੇ ਦੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੂੰ 26 ਅਕਤੂਬਰ ਨੂੰ ਅਪਣਾ "ਮੌਖਿਕ ਬਿਆਨ" ਦਰਜ ਕਰਨ ਲਈ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।

ਇਹ ਵੀ ਪੜ੍ਹੋ: Fact Check: ਮਲਬੇ 'ਚ ਫਸੇ ਨਵਜਾਤ ਦਾ ਇਹ ਵੀਡੀਓ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਸਬੰਧਿਤ ਨਹੀਂ ਹੈ

ਕਮੇਟੀ ਨੂੰ ਸੌਂਪੇ ਗਏ ਇਕ ਹਸਤਾਖਰਤ ਹਲਫ਼ਨਾਮੇ ਵਿਚ, ਹੀਰਾਨੰਦਾਨੀ ਨੇ ਮੰਨਿਆ ਕਿ ਉਸ ਨੇ ਸਰਕਾਰੀ ਮਾਲਕੀ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੁਆਰਾ ਉਸ ਦੀ ਕੰਪਨੀ ਦੇ ਐਲਐਨਜੀ ਟਰਮੀਨਲ ਦੀ ਬਜਾਏ  ਓਡੀਸ਼ਾ ਵਿਚ ਧਮਰਾ ਐਲਐਨਜੀ ਆਯਾਤ ਸਹੂਲਤ ਨੂੰ ਚੁਣੇ ਜਾਣ ਤੋਂ ਬਾਅਦ ਅਡਾਨੀ ਨੂੰ ਨਿਸ਼ਾਨਾ ਬਣਾਉਣ ਲਈ  ਮੋਇਤਰਾ ਦੇ ਸੰਸਦੀ ਲੌਗਇਨ ਦੀ ਵਰਤੋਂ ਕਰਦਿਆਂ ਸਵਾਲ ਪੁੱਛੇ ਸਨ। ਮੋਇਤਰਾ ਦੀ ਪਾਰਟੀ ਨੇ ਇਸ ਮੁੱਦੇ 'ਤੇ ਚੁੱਪੀ ਧਾਰੀ ਹੋਈ ਹੈ, ਪਰ ਸੰਸਦ ਮੈਂਬਰ ਇਸ 'ਤੇ ਹਮਲਾਵਰ ਰਹੇ ਹਨ ਅਤੇ ਅਪਣੇ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਅਡਾਨੀ ਸਮੂਹ ਅਤੇ ਦੂਬੇ 'ਤੇ ਹਮਲੇ ਕਰ ਰਹੇ ਹਨ।

ਇਹ ਵੀ ਪੜ੍ਹੋ: ਸੁਰਜੀਤ ਹਾਕੀ ਟੂਰਨਾਮੈਂਟ' ਨਹੀਂ ਖੇਡ ਸਕੇਗਾ ਪਾਕਿਸਤਾਨ, ਮਹਿਲਾ-ਪੁਰਸ਼ ਦੋਹਾਂ ਟੀਮਾਂ ਨੂੰ ਨਹੀਂ ਮਿਲਿਆ ਵੀਜ਼ਾ

15 ਅਕਤੂਬਰ ਨੂੰ, ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ, ਉਸ ਨੇ ਕਿਹਾ ਸੀ, "ਅਡਾਨੀ ਮੁਕਾਬਲੇਬਾਜ਼ਾ ਨੂੰ ਹਰਾਉਣ ਅਤੇ ਹਵਾਈ ਅੱਡੇ ਖਰੀਦਣ ਲਈ ਭਾਜਪਾ ਏਜੰਸੀਆਂ ਦੀ ਵਰਤੋਂ ਕਰ ਸਕਦਾ ਹੈ, ਪਰ ਮੇਰੇ ਨਾਲ ਅਜਿਹਾ ਕਰ ਕੇ ਤਾਂ ਦੇਖੋ।" ਮੋਇਤਰਾ ਨੇ ਸ਼ੁਕਰਵਾਰ ਨੂੰ ਕਿਹਾ, “ਜੇਕਰ ਸੀਬੀਆਈ (ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ) ਅਤੇ ਐਥਿਕਸ ਕਮੇਟੀ (ਜਿਸ ਵਿਚ ਭਾਜਪਾ ਦੇ ਮੈਂਬਰਾਂ ਦਾ ਪੂਰਾ ਬਹੁਮਤ ਹੈ) ਮੈਨੂੰ ਬੁਲਾਉਂਦੇ ਹਨ, ਤਾਂ ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਮੇਰੇ ਕੋਲ ਅਡਾਨੀ ਦੁਆਰਾ ਨਿਰਦੇਸ਼ਤ 'ਮੀਡੀਆ ਸਰਕਸ ਟ੍ਰਾਇਲ' ਨੂੰ ਅੱਗੇ ਵਧਾਉਣ ਜਾਂ ਭਾਜਪਾ ਦੇ ਟ੍ਰੋਲਾਂ ਨੂੰ ਜਵਾਬ ਦੇਣ ਲਈ ਨਾ ਤਾਂ ਸਮਾਂ ਹੈ ਅਤੇ ਨਾ ਹੀ ਦਿਲਚਸਪੀ ਹੈ। ਮੈਂ ਨਾਦੀਆ ਵਿਚ ਦੁਰਗਾ ਪੂਜਾ ਦਾ ਆਨੰਦ ਲੈ ਰਹੀ ਹਾਂ।”