The deer entered the restaurant : ਰੈਸਟੋਰੈਂਟ 'ਚ ਖਾਣਾ ਖਾ ਰਹੇ ਸਨ ਲੋਕ ਕਿ ਅਚਾਨਕ ਸ਼ੀਸ਼ਾ ਤੋੜ ਕੇ ਅੰਦਰ ਵੜ ਗਿਆ ਹਿਰਨ, ਫਿਰ ਜੋ ਉਹ..
The deer entered the restaurant: CCTV ਵਿਚ ਕੈਦ ਹੋਈ ਘਟਨਾ
The deer entered the restaurant: ਅਮਰੀਕਾ ਦੇ ਮਾਰਟਿਨ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇਕ ਹਿਰਨ ਸ਼ਹਿਰ ਵਿੱਚ ਵੜ ਗਿਆ। ਇਧਰ-ਉਧਰ ਘੁੰਮਦੇ ਹੋਏ ਉਹ ਅਚਾਨਕ ਰਿਹਾਇਸ਼ੀ ਇਲਾਕੇ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਉਹ ਲੋਕਾਂ ਤੋਂ ਡਰ ਕੇ ਸੜਕਾਂ 'ਤੇ ਭੱਜਣ ਲੱਗਾ। ਇਸ ਦੌਰਾਨ ਅਚਾਨਕ ਉਹ ਖਿੜਕੀ ਤੋੜ ਕੇ ਸੜਕ ਕਿਨਾਰੇ ਬਣੇ ਰੈਸਟੋਰੈਂਟ ਵਿੱਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ: Ludhiana News: 12 ਦਿਨ ਪਹਿਲਾਂ ਵਿਆਹੀ ਕੁੜੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਇਕ ਪਰਿਵਾਰ ਖਿੜਕੀ ਦੇ ਕੋਲ ਮੇਜ਼ 'ਤੇ ਰਾਤ ਦਾ ਖਾਣਾ ਖਾ ਰਿਹਾ ਸੀ, ਜੋ ਹਿਰਨ ਨੂੰ ਦੇਖ ਕੇ ਡਰ ਗਿਆ। ਉਨ੍ਹਾਂ ਵਿਚਕਾਰ ਭਗਦੜ ਮੱਚ ਗਈ। ਉਹ ਡਰ ਕੇ ਇੱਕ ਕੋਨੇ ਵਿੱਚ ਚਲੇ ਜਾਂਦੇ ਹਨ। ਜਦੋਂ ਹਿਰਨ ਸ਼ੀਸ਼ਾ ਤੋੜ ਕੇ ਅੰਦਰ ਵੜਿਆ ਤਾਂ ਰਾਤ ਦਾ ਖਾਣਾ ਖਾ ਰਹੀ 13 ਸਾਲਾ ਲੜਕੀ 'ਤੇ ਸ਼ੀਸ਼ੇ ਵੱਜ ਗਿਆ। ਜਿਸ ਕਾਰਨ ਉਹ ਜ਼ਖਮੀ ਹੋ ਗਈ। ਇਹ ਘਟਨਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ: Uttarakhand News: ਉਤਰਾਖ਼ੰਡ ਦੇ ਨੈਨੀਤਾਲ ਵਿਖੇ ਖੱਡ ਵਿਚ ਡਿੱਗੀ ਪਿਕਅੱਪ ਗੱਡੀ, 8 ਲੋਕਾਂ ਦੀ ਹੋਈ ਮੌਤ
ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਰੈਸਟੋਰੈਂਟ ਵਿਚ ਹਿਰਨ ਦੇ ਦਾਖਲ ਹੋਣ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਕਰੀਬ 50 ਸੈਕਿੰਡ ਦੀ ਹੈ। ਦੇਖਿਆ ਜਾ ਸਕਦਾ ਹੈ ਕਿ ਲੋਕ ਆਰਾਮ ਨਾਲ ਬੈਠ ਕੇ ਰਾਤ ਦਾ ਖਾਣਾ ਖਾ ਰਹੇ ਹਨ। ਫਿਰ ਇਕ ਹਿਰਨ ਸੜਕ 'ਤੇ ਦੌੜਦਾ ਦਿਖਾਈ ਦਿੰਦਾ ਹੈ ਅਤੇ ਅਚਾਨਕ ਸ਼ੀਸ਼ਾ ਤੋੜ ਕੇ ਰੈਸਟੋਰੈਂਟ ਵਿਚ ਦਾਖਲ ਹੁੰਦਾ ਹੈ। ਕੱਚ ਦੇ ਟੁਕੜੇ ਕੁੜੀ ਨੂੰ ਚੁਭ ਗਏ। ਲੋਕ ਡਰ ਦੇ ਮਾਰੇ ਚੀਕਣ ਲੱਗੇ।
ਲੋਕਾਂ ਨੂੰ ਦੇਖ ਕੇ ਹਿਰਨ ਵੀ ਡਰ ਜਾਂਦਾ ਹੈ। ਉਹ ਰੈਸਟੋਰੈਂਟ ਦੇ ਅੰਦਰ ਇਧਰ-ਉਧਰ ਭੱਜਣ ਲੱਗ ਪਿਆ। ਇਸ ਤੋਂ ਬਾਅਦ ਹਿਰਨ ਰਸੋਈ ਵਿਚ ਦਾਖਲ ਹੋ ਜਾਂਦਾ ਹੈ ਅਤੇ ਲੋਕਾਂ ਨੇ ਬਾਹਰੋਂ ਇਸ ਦਾ ਦਰਵਾਜ਼ਾ ਬੰਦ ਕਰ ਦਿਤਾ। ਲੋਕ ਰੈਸਟੋਰੈਂਟ ਵੀ ਛੱਡ ਦਿੰਦੇ ਹਨ। ਹਾਲਾਂਕਿ, ਹਿਰਨ ਨੇ ਲੋਕਾਂ ਨੂੰ ਜਾਂ ਰੈਸਟੋਰੈਂਟ ਦੇ ਅੰਦਰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਨਾ ਹੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਿਆ ਪਰ ਦਹਿਸ਼ਤ ਦਾ ਮਾਹੌਲ ਬਣ ਗਿਆ।