ਵੀਡੀਓ ਨੇ ਖੋਲੀ ਪਾਕਿ ਦੀ ਪੋਲ, ਪਾਕਿ ਮੰਤਰੀ ਲੈ ਰਹੇ ਹਾਫ਼ਿਜ਼ ਸਈਦ ਨੂੰ ਬਚਾਉਣ ਦੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੀਰ ਹੋਈ ਇਕ ਵੀਡੀਓ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਤਿਵਾਦ ਤੋਂ ਨਜਿੱਠਣ ਨੂੰ ਲੈ ਕੇ ਗੰਭੀਰਤਾ ਦੀ ਪੋਲ ਖੋਲ ਕਰ ਕੇ ਰੱਖ ਦਿਤੀ ਹੈ...

Pak minister vowing to 'protect' Hafiz Saeed

ਲਾਹੌਰ : (ਭਾਸ਼ਾ) ਲੀਰ ਹੋਈ ਇਕ ਵੀਡੀਓ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਤਿਵਾਦ ਤੋਂ ਨਜਿੱਠਣ ਨੂੰ ਲੈ ਕੇ ਗੰਭੀਰਤਾ ਦੀ ਪੋਲ ਖੋਲ ਕਰ ਕੇ ਰੱਖ ਦਿਤੀ ਹੈ। ਵੀਡੀਓ ਵਿਚ ਇਮਰਾਨ ਸਰਕਾਰ ਦੇ ਇਕ ਮੰਤਰੀ  ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਅਤੇ ਉਸ ਦੀ ਪਾਰਟੀ ਨੂੰ ਬਚਾਉਣ ਦੀ ਗੱਲ ਕਹਿ ਰਹੇ ਹਨ। ਲੀਕ ਹੋਈ ਵੀਡੀਓ ਵਿਚ ਅੰਦਰੂਨੀ ਰਾਜ ਮੰਤਰੀ ਸ਼ਹਿਰਯਾਰ ਆਫ਼ਰੀਦੀ ਮਿੱਲੀ ਮੁਸਲਿਮ ਲੀਗ (ਐਮਐਮਐਲ) ਦੇ ਨੇਤਾਵਾਂ ਨਾਲ ਗੱਲ ਕਰ ਰਹੇ ਹਨ ਅਤੇ

ਜਦੋਂ ਉਨ੍ਹਾਂ ਦਾ ਧਿਆਨ ਅਮਰੀਕਾ ਦੇ ਦਬਾਅ ਦੇ ਚਲਦੇ ਪਾਕਿਸਤਾਨ ਚੋਣ ਕਮਿਸ਼ਨ ਵਲੋਂ ਸਈਦ ਦੀ ਪਾਰਟੀ ਦਾ ਇਕ ਸਿਆਸੀ ਪਾਰਦੀ ਦੇ ਤੌਰ 'ਤੇ ਰਜਿਸਟਰ ਨਾ ਕਰਨ ਅਤੇ ਪਾਰਟੀ ਨੂੰ ਅਤਿਵਾਦੀ ਸੰਗਠਨ ਐਲਾਨ ਕਰਨ ਦੇ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਆਫ਼ਰੀਦੀ ਵੀਡੀਓ ਵਿਚ ਕਹਿ ਰਹੇ ਹਨ, ਜਦੋਂ ਤੱਕ ਸਾਡੀ ਸਰਕਾਰ (ਤਹਿਰੀਕ-ਏ-ਇਨਸਾਫ਼) ਸੱਤਾ ਵਿਚ ਹੈ, ਹਾਫ਼ਿਜ਼ ਸਈਦ ਸਮੇਤ ਸਾਰੇ ਉਹ ਲੋਕ ਜੋ ਪਾਕਿਸਤਾਨ ਲਈ ਅਵਾਜ਼ ਚੁੱਕ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਰਾਸ਼ਟਰੀ ਸਦਨ ਵਿਚ ਆਓ ਅਤੇ ਵੇਖੋ ਕਿ ਜੋ ਲੋਕ ਠੀਕ ਰਸਤੇ 'ਤੇ ਚੱਲ ਰਹੇ ਹਨ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਜਾਂ ਨਹੀਂ। ਦੱਸ ਦਈਏ ਕਿ 2008 ਵਿਚ ਹੋਏ ਮੁੰਬਈ ਅਤਿਵਾਦੀ ਹਮਲੇ ਤੋਂ ਬਾਅਦ ਹਾਫ਼ਿਜ਼ ਸਈਦ ਨੂੰ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਸੰਘ ਨੇ ਵਿਸ਼ਵ ਅਤਿਵਾਦੀ ਐਲਾਨ ਕਰ ਦਿਤਾ ਸੀ ਅਤੇ ਨਵੰਬਰ 2008 ਵਿਚ ਉਸ ਨੂੰ ਨਜ਼ਰਬੰਦ ਕਰ ਦਿਤਾ ਗਿਆ ਸੀ ਪਰ ਕੁੱਝ ਮਹੀਨਿਆਂ ਬਾਅਦ ਉਸ ਨੂੰ ਇਕ ਅਦਾਲਤ ਨੇ ਰਿਹਾ ਕਰ ਦਿਤਾ ਸੀ। ਅਤਿਵਾਦੀ ਗਤੀਵਿਧੀਆਂ ਵਿਚ ਉਸ ਦੀ ਭੂਮਿਕਾ ਲਈ ਸਈਦ ਦੇ ਸਿਰ 'ਤੇ ਇਕ ਕਰੋਡ਼ ਅਮਰੀਕੀ ਡਾਲਰ ਦਾ ਇਨਾਮ ਹੈ।

ਲੀਕ ਹੋਈ ਵੀਡੀਓ ਵਿਚ ਐਮਐਮਐਲ ਦੇ ਇਕ ਨੇਤਾ ਨੇ ਕਿਹਾ ਕਿ ਹਾਈਕੋਰਟ ਨੇ ਪਾਕਿਸਤਾਨ ਚੋਣ ਕਮਿਸ਼ਨ ਨੂੰ ਆਦੇਸ਼ ਦਿਤਾ ਸੀ ਕਿ ਉਹ ਐਮਐਮਐਲ ਨੂੰ ਸਿਆਸੀ ਪਾਰਟੀ ਦਾ ਦਰਜਾ ਦੇਣ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨਾ ਕਰ ਦਿਤਾ ਕਿ ਅਮਰੀਕਾ ਨੇ ਇਸ ਨੂੰ ਅਤਿਵਾਦੀ ਸੰਗਠਨ ਐਲਾਨ ਕਰ ਰੱਖਿਆ ਹੈ। ਇਸ ਉਤੇ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਵਿਚ ਅਜਿਹਾ ਨਹੀਂ ਹੋਵੇਗਾ।