ਐਨਆਈਏ ਦੀ ਚੋਕਸੀ ਦੌਰਾਨ ਭਾਰਤ 'ਚ ਅਤਿਵਾਦੀ ਅੱਡੇ ਬਣਾਉਣ ਵਿਚ ਨਾਕਾਮ ਹੋਇਆ ਹਾਫ਼ਿਜ਼ ਸਈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਸ਼ਹਿਰਾਂ ਵਿਚ ਅਤਿਵਾਦੀਆਂ ਦੀ ਭਰਤੀ  ਦੀ ਇਕ ਵੱਡੀ ਸਾਜ਼ਿਸ਼ ਨੂੰ ਦੇਸ਼ ਦੀ ਜਾਂਚ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ...

Hafiz Saeed

ਨਵੀਂ ਦਿੱਲੀ : ਭਾਰਤ ਦੇ ਸ਼ਹਿਰਾਂ ਵਿਚ ਅਤਿਵਾਦੀਆਂ ਦੀ ਭਰਤੀ  ਦੀ ਇਕ ਵੱਡੀ ਸਾਜ਼ਿਸ਼ ਨੂੰ ਦੇਸ਼ ਦੀ ਜਾਂਚ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਹਾਫ਼ਿਜ਼ ਸਈਦ ਦੇ ਵੱਡੇ ਪਲਾਨ ਦਾ ਭਾਂਡਾ ਭੰਨ ਦਿੱਤਾ ਹੈ। ਜਿਸ ਨੇ ਦਿੱਲੀ, ਰਾਜਸਥਾਨ, ਸ੍ਰੀਨਗਰ, ਗੁਜਰਾਤ ਅਤੇ ਮੁੰਬਈ ਵਿਚ ਹਾਫ਼ਿਜ਼ ਸਈਦ ਅਪਣੇ ਅਤਿਵਾਦੀ ਅੱਡੇ ਬਣਾਉਣ ਵਿਚ ਲੱਗਿਆ ਹੋਇਆ ਸੀ। ਐਨਆਈਏ ਦੀ ਟੀਮ ਨੇ ਮੰਗਲਵਾਰ ਨੂੰ ਸ੍ਰੀਨਗਰ ਦੇ ਦੋ ਠਿਕਾਣਿਆਂ 'ਤੇ ਛਾਪੇ ਮਾਰੇ।

ਐਨਆਈਏ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਿਕ, ਹਾਫ਼ਿਜ਼ ਸਈਦ ਦੇ ਜਮਾਤ ਉਦ ਦਾਵਾ ਜਿਸ ਦਾ ਦਫ਼ਤਰ ਪਾਕਿਸਤਾਨ ਦੇ ਲਾਹੌਰ 'ਚ ਹੈ। ਉਸ ਨੇ ਹੁਣ ਅਪਣਾ ਇਕ ਹੋਰ ਅਧਾਰ ਦੁਬਈ ਵਿਚ ਬਣਾਇਆ ਹੋਇਆ ਹੈ। ਨਾਲ ਹੀ ਦੁਬਈ ਦੇ ਜਰਿਏ ਕੁਝ ਹਵਾਲਾ ਕਾਰੋਬਾਰੀਆਂ ਦੀ ਮਦਦ ਨਾਲ ਦਿਲੀ ਸਮੇਤ ਦੇਸ਼ ਦੀ ਕੁਝ ਰਾਜਾਂ ਵਿਚ ਫਿੰਡਿੰਗ ਦਾ ਪੈਸਾ ਕਸ਼ਮੀਰ 'ਚ ਅਤਿਵਾਦੀਆਂ ਦੇ ਕੋਲ ਵੀ ਭੇਜਿਆਂ ਜਾ ਰਿਹਾ ਹੈ।

ਇਸ ਸਾਜ਼ਿਸ਼ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਐਨਆਈਏ ਨੇ ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ਤੋਂ ਤਿੰਨ ਹਵਾਲਾ ਓਪਰੇਟਰਾਂ ਨੂੰ ਗ੍ਰਿਫ਼ਤਾਰ ਕੀਤਾ। ਉਹਨਾਂ ਤੋਂ ਪੁਛ-ਗਿਛ ਤੋਂ ਬਾਅਦ ਪਤਾ ਚੱਲਿਆ ਕਿ ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਹਾਫ਼ਿਜ਼ ਸਈਦ ਦੀ ਸੰਸਥਾ ਫ਼ਲਾਹ ਏ ਇਨਸਾਨੀਅਤ ਦੇ ਸੰਪਰਕ ਵਿਚ ਸੀ। ਇਹਨਾਂ ਵਿਚ ਇਕ ਦੋਸ਼ੀ ਮੁਹੰਮਦ ਸਲਮਾਨ ਕਾਮਰਾਨ ਦੇ ਨਾਲ ਸਿੱਧੇ ਸੰਪਰਕ ਸਨ।

ਖ਼ੁਫ਼ੀਆ ਏਜੰਸੀ ਦੇ ਨਾਲ ਜੁੜੇ ਇਕ ਅਧਿਕਾਰੀ ਦੇ ਮੁਤਾਬਿਕ ਸਾਡੇ ਕੋਲ ਇਸ ਗੱਲ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਹਾਫ਼ਿਜ਼ ਸਈਦ ਦੀ ਜਮਾਤ ਉਦ ਦਾਵਾ ਦਾ ਹੈਡ ਕੁਆਟਰ ਜਿਹੜਾ ਕਿ ਪਾਕਿਸਤਾਨ ਦੇ ਲਾਹੌਰ ਵਿਚ ਹੈ, ਉਹਨਾਂ ਨਾ ਆਈਐਸਈ ਦੀ ਮਦਦ ਤੋਂ ਅਪਣਾ ਇਕ ਹੋਰ ਅਧਾਰ ਦੁਬਈ ਵਿਚ ਬਣਾਇਆ ਹੈ। ਦੁਬਈ ਵਿਚ ਅਸੀਂ ਪਾਕਿਸਤਾਨੀ ਮੂਲ ਦੇ ਇਕ ਵਿਅਕਤੀ ਮੁਹੰਮਦ ਕਾਮਰਾਨ ਉਤੇ ਅਸੀਂ ਲਗਾਤਾਰ ਨਿਗਰਾਨੀ ਰੱਖੀ ਹੋਈ ਸੀ।

ਕਾਮਰਾਨ ਹਾਫ਼ਿਜ਼ ਸਈਦ ਦੀ ਇਕ ਹੋਰ ਸੰਸਥਾ ਫ਼ਲਾਹ ਏ ਇਨਸਾਨੀਅਤ ਦੇ ਡਿਪਟੀ ਡਾਇਰੈਕਟਰ ਦੇ ਸੰਪਰਕ ਵਿਚ ਸੀ। ਫ਼ਲਾਹ ਏ ਇਨਸਾਨੀਅਤ ਦੇ ਜਰਿਏ ਮਿਲਣ ਵਾਲਾ ਪੈਸਾ ਮੁਹੰਮਦ ਕਾਮਰਾਨ ਦਿੱਲੀ ਦੇ ਹਵਾਲਾ ਓਪਰੇਟਰ ਸਲਮਾਨ ਤਕ ਪਹੁੰਚਾਉਂਦਾ ਸੀ। ਹਾਫ਼ਿਜ਼ ਸਈਦ ਇਸ ਫੰਡਿੰਗ ਉਤੇ ਖ਼ੁਦ ਨਜ਼ਰ ਰੱਖਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਹਾਫ਼ਿਜ਼ ਸਈਦ ਦਿੱਲੀ, ਮੁੰਬਈ, ਗੁਜਰਾਤ, ਰਾਜਸਥਾਨ ਅਤੇ ਗੁਜਰਾਤ ਵਿਚ ਲਸ਼ਕਰ ਏ ਤਾਇਬਾ ਦੇ ਲਈ ਨਵੇਂ ਅੱਡੇ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ।

ਐਨਆਈਏ ਦੇ ਇਕ ਅਧਿਕਾਰੀ ਦੇ ਮੁਤਾਬਿਕ ਹਾਫ਼ਿਜ਼ ਸਈਦ ਹਵਾਲਾ ਓਪਰੇਟਰ ਦੇ ਜਰਿਏ ਪੈਸਿਆਂ ਨੂੰ ਕਸ਼ਮੀਰ ਭੇਜਦਾ ਸੀ। ਜਿਸਦਾ ਇਸਤੇਮਾਲ ਅਤਿਵਾਦੀ ਹਮਲੇ ਦੇ ਲਈ ਕੀਤਾ ਜਾਂਦਾ ਸੀ। ਉਥੇ ਇਸ ਪੈਸਾ ਦਾ ਇਕ ਹਿੱਸਾ ਉਹਨਾਂ ਲੋਕਾਂ ਨੂੰ ਵੀ ਦਿੱਤਾ ਜਾਂਦਾ ਸੀ ਜਿਹੜੇ ਜਰੂਰਤਮੰਦ ਹੁੰਦੇ ਸੀ। ਇਸ ਤੋਂ ਫ਼ਲਾਹ ਏ ਇਨਸਾਨੀਅਤ ਦੇ ਪ੍ਰਤੀ ਹਮਦਰਦੀ ਬਣਾਈ ਜਾ ਸਕੇ ਅਤੇ ਫਿਰ ਐਵੇਂ ਦੇ ਲੋਕਾਂ ਦੀ ਪਹਿਚਾਣ ਕਰਨੀ ਹੁੰਦੀ ਸੀ, ਜਿਨ੍ਹਾਂ ਨੂੰ ਜਰੂਰਤ ਪੈਣ 'ਤੇ  ਜਹਾਦ ਦੇ ਲਈ ਲਸ਼ਕਰ 'ਚ ਭਰਤੀ ਕੀਤਾ ਜਾ ਸਕੇ।