ਵਾਹਘਾ ਬਾਰਡਰ ਰਾਹੀਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚਿਆ 87 ਹਿੰਦੂ ਯਾਤਰੀਆਂ ਦਾ ਜਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਸ੍ਰੀ ਕਟਾਸ ਰਾਜ ਧਾਮ ਦੇ ਦਰਸ਼ਨਾਂ ਲਈ 112 ਭਾਰਤੀ ਹਿੰਦੂ ਯਾਤਰੀਆਂ ਨੂੰ ਜਾਰੀ ਕੀਤਾ ਵੀਜ਼ਾ

87 Hindu pilgrims reached Gurdwara Dera Sahib Lahore via Wagah Border

ਲਾਹੌਰ (ਬਾਬਰ ਜਲੰਧਰੀ): ਪਾਕਿਸਤਾਨ ਦੇ ਚਕਵਾਲ ਜ਼ਿਲ੍ਹੇ ਵਿਚ ਸਥਿਤ ਹਿੰਦੂ ਭਾਈਚਾਰੇ ਦੇ ਪ੍ਰਾਚੀਨ ਮੰਦਰ ਕਟਾਸ ਰਾਜ ਧਾਮ ਦੇ ਦਰਸ਼ਨਾਂ ਲਈ ਸ਼ੁੱਕਰਵਾਰ ਨੂੰ ਭਾਰਤੀ ਹਿੰਦੂਆਂ ਦਾ ਜਥਾ ਰਵਾਨਾ ਹੋਇਆ। ਵਾਹਘਾ ਬਾਰਡਰ ਰਾਹੀਂ ਰਵਾਨਾ ਹੋਏ ਇਸ ਜਥੇ ਵਿਚ 87 ਹਿੰਦੂ ਯਾਤਰੀ ਗੁਰਦੁਆਰਾ ਡੇਰਾ ਸਾਹਿਬ ਪਹੁੰਚੇ ਹਨ, ਜਿੱਥੋਂ ਕੱਲ਼੍ਹ ਉਹ ਕਟਾਸ ਰਾਜ ਧਾਮ ਦੇ ਦਰਸ਼ਨਾਂ ਲਈ ਜਾਣਗੇ।

ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਦੇ ਸਕੱਤਰ ਸਈਅਦ ਫਰਾਜ਼ ਅਬਾਸ ਅਤੇ ਪਾਕਿਸਤਾਨ ਹਿੰਦੂ ਮੈਨੇਜਮੈਂਟ ਕੌਂਸਲ ਦੇ ਮੈਂਬਰ ਅਮਰ ਨਾਥ ਰੰਧਾਵਾ ਵਲੋਂ ਇਸ ਜਥੇ ਦਾ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਪਾਕਿਸਤਾਨ ਨੇ ਮੰਗਲਵਾਰ ਨੂੰ 112 ਭਾਰਤੀ ਹਿੰਦੂ ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ।

ਇਹ ਯਾਤਰੀ 17 ਤੋਂ 23 ਦਸੰਬਰ ਤੱਕ ਸ਼੍ਰੀ ਕਟਾਸ ਰਾਜ ਮੰਦਰਾਂ ਦੇ ਦਰਸ਼ਨ ਕਰਨਗੇ, ਜਿਨ੍ਹਾਂ ਨੂੰ ਕਿਲ੍ਹਾ ਕਟਾਸ ਜਾਂ ਕਟਾਸ ਮੰਦਰ ਕੰਪਲੈਕਸ ਵੀ ਕਿਹਾ ਜਾਂਦਾ ਹੈ। ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਕਟਾਸ ਰਾਜ ਮੰਦਰ ਕੰਪਲੈਕਸ ਇਕ ਤਲਾਅ ਦੇ ਆਲੇ-ਦੁਆਲੇ ਬਣਾਇਆ ਗਿਆ ਹੈ, ਜੋ ਕਿ ਹਿੰਦੂਆਂ ਦਾ ਇੱਕ ਪਵਿੱਤਰ ਅਸਥਾਨ ਹੈ।

ਪਾਕਿਸਤਾਨ ਵਲੋਂ ਲਗਾਤਾਰ ਭਾਰਤੀ ਯਾਤਰੀਆਂ ਲਈ ਵੀਜੇ ਜਾਰੀ ਕੀਤੇ ਜਾ ਰਹੇ ਹਨ। ਦੁਵੱਲੇ ਪ੍ਰੋਟੋਕੋਲ ਦੇ ਢਾਂਚੇ ਦੇ ਅਧੀਨ ਆਉਂਦੇ ਹਿੰਦੂ ਧਾਰਮਿਕ ਸਥਾਨਾਂ ਦੇ ਵੀਜ਼ੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਰਤੀ ਹਿੰਦੂਆਂ ਨੂੰ ਪਾਕਿਸਤਾਨ ਵਿਚ ਉਹਨਾਂ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਮਿਲਣ ਲਈ ਪਾਕਿਸਤਾਨ ਹਾਈ ਕਮਿਸ਼ਨ ਨਵੀਂ ਦਿੱਲੀ ਵਲੋਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ।