ਟਰੰਪ ਨੇ ਖ਼ਾਸ ਅਹੁਦਿਆਂ ਲਈ ਭਾਰਤੀ ਮੂਲ ਦੇ 3 ਨਾਗਰਿਕ ਕੀਤੇ ਨਾਮਜ਼ਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸ਼ਾਸਨ ਦੇ ਖਾਸ ਅਹੁਦਿਆਂ ਲਈ ਭਾਰਤੀ ਮੂਲ ਦੇ 3 ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ.....

Trump nominated 3 Indian-origin nationals for special posts

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸ਼ਾਸਨ ਦੇ ਖਾਸ ਅਹੁਦਿਆਂ ਲਈ ਭਾਰਤੀ ਮੂਲ ਦੇ 3 ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਵਲੋਂ ਸੈਨੇਟ ਨੂੰ ਭੇਜੀ ਗਈ ਨਾਮਜ਼ਦਗੀ ਸੂਚੀ ਮੁਤਾਬਕ ਰੀਤਾ ਬਰਨਵਾਲ ਨੂੰ ਊਰਜਾ ਸਹਾਇਕ ਮੰਤਰੀ (ਪਰਮਾਣੂ ਊਰਜਾ), ਆਦਿਤਿਆ ਬਮਜ਼ਈ ਨੂੰ ਪ੍ਰਾਈਵੇਸੀ ਐਂਡ ਸਿਵਲ ਲਿਬਰਟੀਜ਼ ਓਵਰਸਾਈਟ ਬੋਰਡ ਦਾ ਮੈਂਬਰ ਅਤੇ ਬਿਮਲ ਪਟੇਲ ਨੂੰ ਸਹਾਇਕ ਵਿੱਤ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। 
ਟਰੰਪ ਨੇ ਪਹਿਲਾਂ ਹੀ ਬਰਨਵਾਲ, ਬਮਜ਼ਈ ਅਤੇ ਪਟੇਲ ਨੂੰ ਨਾਮਜ਼ਦ ਕਰਨ ਦੀ ਇੱਛਾ ਜ਼ਾਹਰ ਕਰ ਦਿਤੀ ਸੀ

ਪਰ ਸੈਨੇਟ ਨੂੰ ਬੁਧਵਾਰ ਨੂੰ ਨਾਮਜ਼ਦਗੀ ਭੇਜੀ ਗਈ। ਹੁਣ ਤੱਕ ਟਰੰਪ ਨੇ ਖਾਸ ਅਹੁਦਿਆਂ 'ਤੇ 36 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਾਮਜ਼ਦ ਜਾਂ ਨਿਯੁਕਤ ਕੀਤਾ ਹੈ। ਭਾਰਤੀ ਮੂਲ ਦੀ ਪਹਿਲੀ ਕੈਬਨਿਟ ਰੈਂਕ ਦੀ ਅਧਿਕਾਰੀ ਨਿੱਕੀ ਹੈਲੀ ਅਤੇ ਪਹਿਲੇ ਭਾਰਤੀ-ਅਮਰੀਕੀ ਉਪ ਪ੍ਰੈੱਸ ਸਕੱਤਰ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਛੱਡ ਦਿਤਾ ਹੈ। ਜੇਕਰ ਸੈਨੇਟ ਵਿਚ ਬਰਨਵਾਲ ਦੇ ਨਾਮ ਦੀ ਪੁਸ਼ਟੀ ਕਰ ਦਿਤੀ ਗਈ ਤਾਂ ਉਹ ਸ਼ਕਤੀਸ਼ਾਲੀ ਪਰਮਾਣੂ ਊਰਜਾ ਦਫ਼ਤਰ ਦੀ ਅਗਵਾਈ ਕਰੇਗੀ। ਉਹ ਵਿਭਾਗ ਦੀ ਪਰਮਾਣੂ ਤਕਨੀਕ ਖੋਜ ਅਤੇ ਪਰਮਾਣੂ ਤਕਨਾਲੋਜੀ ਢਾਂਚੇ ਦੇ ਵਿਕਾਸ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਹੋਵੇਗੀ।

ਇਸ ਤੋਂ ਪਹਿਲਾਂ ਬਰਨਵਾਲ ਵੈਸਟਿੰਗਹਾਊਸ ਵਿਚ ਤਕਨਾਲੋਜੀ ਡਿਵੈਲਪਮੈਂਟ ਐਂਡ ਐਪਲੀਕੇਸ਼ਨ ਦੇ ਨਿਦੇਸ਼ਕ ਦੇ ਅਹੁਦੇ 'ਤੇ ਰਹਿ ਚੁੱਕੀ ਹੈ। ਉਹ ਬੈਕਟੇਲ ਬੇਟਿਸ ਵਿਚ ਮਟੀਰੀਅਲਜ਼ ਤਕਨਾਲੋਜੀ ਵਿਚ ਪ੍ਰਬੰਧਕ ਵੀ ਸੀ ਜਿੱਥੇ ਉਨ੍ਹਾਂ ਨੇ ਅਮਰੀਕੀ ਜਲ ਸੈਨਾ ਦੇ ਪਲਾਂਟਾਂ ਲਈ ਪਰਮਾਣੂ ਬਾਲਣ ਸਮੱਗਰੀ ਵਿਚ ਖੋਜ ਅਤੇ ਵਿਕਾਸ ਕੀਤਾ।

ਯੇਨ ਤੋਂ ਗ੍ਰੇਜੂਏਸ਼ਨ ਬਮਜ਼ਈ ਨਾਗਰਿਕ ਪ੍ਰਕਿਰਿਆ, ਪ੍ਰਬੰਧਕੀ ਕਾਨੂੰਨ, ਫੈਡਰਲ ਅਦਾਲਤਾਂ, ਕੌਮੀ ਸੁਰੱਖਿਆ ਕਾਨੂੰਨ ਅਤੇ ਕੰਪਿਊਟਰ ਅਪਰਾਧ ਦੇ ਬਾਰੇ ਵਿਚ ਪੜ੍ਹਾਉਂਦੇ ਹਨ। ਉਹ ਅਮਰੀਕਾ ਦੇ ਨਿਆਂ ਵਿਭਾਗ ਦੇ ਕਾਨੂੰਨੀ ਸਲਾਹਕਾਰ ਦਫਤਰ ਵਿਚ ਅਟਾਰਨੀ ਸਲਾਹਕਾਰ ਵੀ ਰਹਿ ਚੁੱਕੇ ਹਨ। ਪਟੇਲ ਹਾਲੇ ਫਾਈਨੈਂਸ਼ੀਅਲ ਸਟੈਬਿਲਟੀ ਓਵਰਸਾਈਟ ਕੌਂਸਲ ਲਈ ਉਪ ਸਹਾਇਕ ਵਿੱਤ ਮੰਤਰੀ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। (ਪੀਟੀਆਈ)