ਐਚ1 ਬੀ ਵੀਜ਼ਾ ਨਿਯਮਾਂ 'ਚ ਕਰਾਂਗੇ ਬਦਲਾਅ, ਹੁਨਰਮੰਦ ਪੇਸ਼ੇਵਰਾਂ ਲਈ ਮੌਕਾ : ਟਰੰਪ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਐਚ1 ਬੀ ਵੀਜ਼ਾ ਧਾਰਕਾਂ ਲਈ ਛੇਤੀ ਹੀ ਨਵੇਂ ਬਦਲਾਅ ਕੀਤੇ ਜਾਣਗੇ, ਜਿਸ ਨਾਲ ਉਹ ਸਾਦਗੀ ਅਤੇ ਪੱਕੇ ਤੌਰ ਤੇ ਅਮਰੀਕਾ ਵਿਚ ਰਹਿ ਸਕਣ ।

US President Donald J Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਛੇਤੀ ਹੀ ਐਚ1 ਬੀ ਵੀਜ਼ਾ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕਰੇਗੀ ਤਾਂ ਕਿ ਹੁਨਰਮੰਦ ਪੇਸ਼ੇਵਰਾਂ ਨੂੰ ਅਮਰੀਕਾ ਵਿਚ ਅਪਣਾ ਭਵਿੱਖ ਬਣਾਉਣ ਅਤੇ ਇਥੇ ਦੀ ਨਾਗਰਿਕਤਾ ਹਾਸਲ ਕਰਨ ਵਿਚ ਮਦਦ ਮਿਲ ਸਕੇ। ਟਰੰਪ ਨੇ ਟਵੀਟ ਕੀਤਾ ਕਿ ਉਹਨਾਂ ਦੀ ਸਰਕਾਰ ਐਚ1 ਬੀ ਵੀਜ਼ਾ ਨੀਤੀ ਵਿਚ ਬਦਲਾਅ ਦੀ ਤਿਆਰੀ ਕਰ ਰਹੀ ਹੈ।

ਜਿਸ ਨਾਲ ਹੁਨਰਮੰਦ ਪੇਸ਼ੇਵਰ ਲੋਕਾਂ ਨੂੰ ਅਮਰੀਕਾ ਵਿਚ ਕੰਮ ਕਰਨ ਦਾ ਸੁਨਹਿਰਾ ਮੌਕਾ ਹਾਸਲ ਹੋ ਸਕੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਐਚ1 ਬੀ ਵੀਜ਼ਾ ਧਾਰਕਾਂ ਲਈ ਛੇਤੀ ਹੀ ਨਵੇਂ ਬਦਲਾਅ ਕੀਤੇ ਜਾਣਗੇ, ਜਿਸ ਨਾਲ ਉਹ ਸਾਦਗੀ ਅਤੇ ਪੱਕੇ ਤੌਰ ਤੇ ਅਮਰੀਕਾ ਵਿਚ ਰਹਿ ਸਕਣ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੀ ਸੰਭਾਵਤ ਰਾਹ ਵੀ ਮਿਲ ਸਕੇ। ਉਹਨਾਂ ਕਿਹਾ ਕਿ ਅਸੀਂ ਪੇਸ਼ੇਵਰ ਹੁਨਰਮੰਦਾਂ ਨੂੰ ਅਮਰੀਕਾ ਵਿਚ ਭੱਵਿਖ ਬਣਾਉਣ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਾਂ।

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦਾ ਇਹ ਟਵੀਟ ਆਈਟੀ ਸੈਕਟਰ ਵਿਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਹੁਨਰਮੰਦਾਂ ਲਈ ਇਕ ਚੰਗੀ ਖ਼ਬਰ ਹੈ। ਅਜਿਹੇ ਕਈ ਕੰਮਕਾਜੀ ਪੇਸ਼ੇਵਰ ਅਮਰੀਕਾ ਵਿਚ ਗਰੀਨ ਕਾਰਡ ਹਾਸਲ ਕਰਨ ਅਤੇ ਪਰਮਾਨੈਂਟ ਲੀਗਲ ਰੈਜੀਡੈਂਸੀ ਦੇ ਲਈ ਲੰਮਾ ਇੰਜ਼ਤਾਰ ਕਰ ਰਹੇ ਹਨ। ਟਰੰਪ ਨੇ ਅਪਣੇ ਦੋ ਸਾਲ ਦੇ ਸ਼ੁਰੂਆਤੀ ਕਾਰਜਕਾਲ ਵਿਚ ਨਵੇਂ ਐਚ1 ਬੀ ਵੀਜ਼ਾ ਬਣਵਾਉਣ ਅਤੇ ਉਹਨਾਂ ਦੀ ਮਿਆਦ ਵਧਾਉਣ ਨਾਲ ਜੁੜੇ ਨਿਯਮਾਂ ਨੂੰ ਹੋਰ ਸਖ਼ਤ ਬਣਾ ਦਿੱਤਾ ਸੀ।