ਅਮਰੀਕੀ ਰਾਸ਼ਟਰਪਤੀ ਨੇ ਤਿੰਨ ਖ਼ਾਸ ਅਹੁਦਿਆਂ ‘ਤੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਦੇ ਲਈ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੁਆਰਾ ਸੈਨੇਟ....

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ਦੇ ਲਈ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾਮਜ਼ਦ ਕੀਤਾ ਹੈ। ਵਾਈਟ ਹਾਊਸ ਦੁਆਰਾ ਸੈਨੇਟ ਨੂੰ ਭੇਜੇ ਗਏ ਨਾਵਾਂ ਦੀ ਨਵੀਂ ਸੂਚੀ ਮੁਤਾਬਕ, ਰੀਤਾ ਬਰਨਵਾਲ ਨੂੰ ਊਰਜਾ ਸਹਾਇਕ ਮੰਤਰੀ, ਆਦਿਤਿਆ ਬਮਜਈ ਨੂੰ ਪ੍ਰਾਈਵੇਸੀ ਐਂਡ ਸਿਵਲ ਲਿਬਰਟੀਜ਼ ਓਵਰਸਾਈਡ ਬੋਰਡ ਦੇ ਮੈਂਬਰ ਅਤੇ ਬਿਮਲ ਪਟੇਲ ਨੂੰ ਸਹਾਇਕ ਵਿੱਤ ਮੰਤਰੀ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ ਹੈ। 

ਟਰੰਪ ਨੇ ਪਹਿਲਾਂ ਹੀ ਬਰਨਵਾਲ, ਬਮਜਈ ਅਤੇ ਪਟੇਲ ਨੂੰ ਨਾਮਜ਼ਦ ਕਰਨ ਦੀ ਮਨਸ਼ਾ ਜਤਾ ਦਿੱਤੀ ਸੀ ਪਰ ਸੈਨੇਟ ਨੂੰ ਬੁੱਧਵਾਰ ਨੂੰ ਨਾਂ ਭੇਜੇ ਗਏ। ਅਜੇ ਤੱਕ ਟਰੰਪ ਨੇ ਅਹਿਮ ਅਹੁਦਿਆਂ 'ਤੇ 36 ਤੋਂ ਜ਼ਿਆਦਾ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਿਯੁਕਤ ਕੀਤਾ ਹੈ। ਭਾਰਤੀ ਮੂਲ ਦੀ ਪਹਿਲੀ ਕੈਬਨਿਟ ਰੈਂਕ ਦੀ ਅਧਿਕਾਰੀ ਨਿੱਕੀ ਹੈਲੀ ਅਤੇ ਪਹਿਲੇ ਭਾਰਤੀ ਅਮਰੀਕੀ ਉਪ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਛੱਡ ਦਿੱਤਾ ਹੈ।

ਜੇਕਰ ਸੈਨੇਟ ਨੇ ਬਰਨਵਾਲ ਦੇ ਨਾਂ ਦੀ ਪੁਸ਼ਟੀ ਕਰ ਦਿੱਤੀ ਤਾਂ ਉਹ ਪਰਮਾਣੂ ਊਰਜਾ ਦਫ਼ਤਰ ਦੀ ਅਗਵਾਈ ਕਰੇਗੀ। ਇਸ ਤੋਂ ਪਹਿਲਾਂ ਬਰਨਵਾਲ ਵੈਸਟਿੰਗ ਹਾਊਸ ਵਿਚ ਤਕਨਾਲੌਜੀ ਡਿਵੈਲਪਮੈਂਟ ਐਂਡ ਐਪਲੀਕੇਸ਼ਨ ਦੇ ਨਿਦੇਸ਼ਕ ਅਹੁਦੇ 'ਤੇ ਰਹਿ ਚੁੱਕੀ ਹੈ।  ਯੇਲ ਤੋਂ ਗ੍ਰੈਜੂਏਟ ਬਮਜਈ ਨਾਗਰਿਕ ਪ੍ਰਕਿਰਿਆ, ਪ੍ਰਸ਼ਾਸਨਿਕ ਕਾਨੂੰਨ, ਸੰਘੀ ਅਦਾਲਤਾਂ, ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਕੰਪਿਊਟਰ ਅਪਰਾਧ ਦੇ ਬਾਰੇ ਵਿਚ ਪੜ੍ਹਾਉਂਦੇ ਅਤੇ ਲਿਖਦੇ ਹਨ।

ਉਹ ਅਮਰੀਕਾ ਦੇ ਨਿਆ ਵਿਭਾਗ ਦੇ ਕਾਨੂੰਨੀ ਸਲਾਹਕਾਰ ਦਫ਼ਤਰ ਵਿਚ ਅਟਾਰਨੀ ਸਲਾਹਕਾਰ ਵੀ ਰਹਿ ਚੁੱਕੇ ਹਨ।  ਪਟੇਲ ਅਜੇ ਫਾਇਨੈਂਸ਼ਿਅਲ ਸਟੈਬਿਲਿਟੀ ਓਵਰਸਾਈਟ ਕੌਂਸਲ ਦੇ ਲਈ ਉਪ ਸਹਾਇਕ ਵਿੱਤ ਮੰਤਰੀ ਦੇ ਅਹੁਦੇ 'ਤੇ ਤੈਨਾਤ ਹਨ।