ਅਮਰੀਕੀ ਰਾਸ਼ਟਰਪਤੀ ਦੇ ਇਸ ਚਹੇਤੇ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਚੋਣ ਇੰਚਾਰਜ ਰਹੇ ਪਾਲ ਮੈਨਫੋਰਟ ਨੂੰ 24 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ 2016 ਵਿਚ ਹੋਈਆਂ ...

Paul Manafort with Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਚੋਣ ਇੰਚਾਰਜ ਰਹੇ ਪਾਲ ਮੈਨਫੋਰਟ ਨੂੰ 24 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ 2016 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖ਼ਲ ਮਾਮਲੇ ਦੀ ਜਾਂਚ ਵਿਚ ਝੂਠ ਬੋਲਣ ਦੇ ਦੋਸ਼ੀ ਪਾਏ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨਾਲ ਸਹਿਯੋਗ ਕਰਨ ਲਈ ਉਨ੍ਹਾਂ ਨੇ ਸਮਝੌਤਾ ਕੀਤਾ ਸੀ।

ਪਰ ਉਨ੍ਹਾਂ ਨੇ ਇਸ ਦੀ ਉਲੰਘਣਾ ਕਰਕੇ ਝੂਠ ਬੋਲਿਆ। ਅਮਰੀਕੀ ਅਦਾਲਤ ਵਿਚ ਦਾਖ਼ਲ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ, ਮੂਲਰ ਦੇ ਦਫ਼ਤਰ ਨੇ ਨਿਆਂ ਵਿਭਾਗ ਦੇ ਜਾਇਜ਼ੇ ਨਾਲ ਸਹਿਮਤੀ ਜਤਾਈ ਹੈ ਕਿ ਮੈਨਫੋਰਟ ਨੂੰ ਕਰੀਬ 24.6 ਸਾਲ ਤੱਕ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ 'ਤੇ 2.4 ਕਰੋੜ ਡਾਲਰ ਤੱਕ ਦੇ ਜੁਰਮਾਨੇ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਅਮਰੀਕੀ ਡਿਸਟ੍ਰਿਕਟ ਕੋਰਟ ਦੀ ਜੱਜ ਐਮੀ ਬਰਮਨ ਜੈਕਸਨ ਨੇ ਪਿਛਲੇ ਬੁਧਵਾਰ ਨੂੰ ਅਪਣੇ ਫੈਸਲੇ 'ਤੇ ਕਿਹਾ ਸੀ,

ਮੈਨਡੋਰਟ ਦੀ ਚੋਣ ਮੁਹਿੰਮ ਤੇ ਟਰੰਪ ਦੀ ਜਿੱਤ ਤੋਂ ਬਾਅਦ ਰੂਸੀ ਨਾਗਰਿਕ ਕੋਂਸਟੇਟਿਨ ਕਿਲਿਮਨਿਕ ਨਾਲ ਅਪਣੇ ਸਬੰਧਾਂ ਬਾਰੇ ਜਾਣ ਬੁੱਝ ਕੇ ਝੂਠ ਬੋਲਿਆ ਸੀ। ਇਸ ਮਾਮਲੇ ਵਿਚ ਉਨ੍ਹਾਂ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ। ਇਸਤਗਾਸਾ ਮੁਤਾਬਕ, ਕਿਲਿਮਨਿਕ ਦਾ ਜੁੜਾਅ ਰੂਸ ਦੀਆਂ ਖੁਫ਼ੀਆ ਸੇਵਾਵਾਂ ਨਾਲ ਹੈ। ਜੱਜ ਨੇ ਇਹ ਵੀ ਪਾਇਆ ਕਿ ਮੈਨਫੋਰਟ ਨੇ ਅਪਣੇ ਕਾਨੂੰਨੀ ਖਰਿਚਆਂ ਦਾ ਟਰੰਪ ਸਮਰਪਤ ਸਿਆਸੀ ਕਾਰਜ ਕਮੇਟੀ ਵਲੋਂ ਭੁਗਤਾਨ ਕੀਤੇ ਜਾਣ ਬਾਰੇ ਵੀ ਝੂਠ ਬੋਲਿਆ ਸੀ। 69 ਸਾਲਾ ਮੈਨਫੋਰਟ ਟਰੰਪ ਦੇ ਸੱਤ ਸਾਬਕਾ ਸਹਿਯੋਗੀਆਂ ਵਿਚ ਹਨ ਜਿਨ੍ਹਾਂ ਨੂੰ ਮੂਲਰ ਨੇ ਰੂਸ ਮਾਮਲੇ ਵਿਚ ਦੋਸ਼ੀ ਬਣਾਇਆ ਹੈ।