ਅਮਰੀਕੀ ਰਾਸ਼ਟਰਪਤੀ ਟਰੰਪ ਦੀ ਰੈਲੀ ‘ਚ ਕੈਮਰਾਮੈਨ ‘ਤੇ ਹੋਇਆ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਰੈਲੀ ਵਿਚ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਇੱਕ ਕੈਮਰਾਮੈਨ 'ਤੇ ਹਮਲੇ ਤੋਂ ਬਾਅਦ ਬੀਬੀਸੀ ਨੇ ਵਾਈਟ ਹਾਊਸ...

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਟਰੰਪ ਦੀ ਰੈਲੀ ਵਿਚ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਇੱਕ ਕੈਮਰਾਮੈਨ 'ਤੇ ਹਮਲੇ ਤੋਂ ਬਾਅਦ ਬੀਬੀਸੀ ਨੇ ਵਾਈਟ ਹਾਊਸ  ਕੋਲੋਂ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਲਈ ਕਿਹਾ ਹੈ। ਟੈਕਸਾਸ ਦੇ ਐਲ ਪਾਸੋ ਵਿਚ ਅਮਰੀਕੀ ਰਾਸ਼ਟਪਤੀ ਦੀ ਰੈਲੀ ਦੇ ਦੌਰਾਨ ਟਰੰਪ ਦੇ ਇੱਕ ਸਮਰਥਕ ਨੇ ਮੀਡੀਆ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਸੋਮਵਾਰ ਦੇਰ ਰਾਤ ਬੀਬੀਸੀ ਦੇ ਕੈਮਰਾਮੈਨ ਰੋਨ ਸਕੀਂਸ 'ਤੇ ਹਮਲਾ ਕੀਤਾ ਸੀ।

ਸਕੀਂਸ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਟਰੰਪ ਸਮਰਥਕ ਫਰੰਟਲਾਈਨ ਅਮਰੀਕਾ ਦੇ ਇੱਕ ਬਲਾਗਰ ਨੇ ਰੋਕ ਦਿੱਤਾ ਅਤੇ ਮੀਡੀਆ ਰਾਈਜਰ ਤੋਂ ਉਸ ਨੂੰ ਹਟਾ ਦਿੱਤਾ ਗਿਆ। ਬੀਬੀਸੀ ਦੇ ਅਮਰੀਕਾ ਬਿਊਰੋ ਦੇ ਸੰਪਾਦਕ ਪਾਲ ਡੈਨਹਰ ਨੇ ਮੰਗਲਵਾਰ ਨੂੰ ਇੱਕ ਟਵੀਟ ਵਿਚ ਦੱਸਿਆ ਕਿ ਉਨ੍ਹਾਂ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਕੋਲੋਂ ਪਿਛਲੀ ਰਾਤ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਦੇ ਪ੍ਰਬੰਧਾਂ ਦੀ ਪੂਰਣ ਸਮੀਖਿਆ ਕਰਨ ਦੀ ਮੰਗ ਕੀਤੀ ਹੈ। 

ਡੈਨਹਰ ਨੇ ਕਿਹਾ ਕਿ ਮੀਡੀਆ ਖੇਤਰ ਵਿਚ ਪਹੁੰਚ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਜਾਂ ਉਸ ਤੋਂ ਬਾਅਦ ਕਾਨੂੰਨ ਏਜੰਸੀਆਂ ਨੇ ਕੋਈ ਦਖ਼ਲ ਨਹੀਂ ਕੀਤਾ। ਡੈਨਹਰ ਨੇ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿਚ ਉਨ੍ਹਾਂ ਨੇ ਸੁਰੱਖਿਆ ਅਤੇ ਕਾਨੂੰਨ ਏਜੰਸੀਆਂ ਦੇ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੁਰੱਖਿਆ ਏਜੰਸੀ ਦੁਆਰਾ ਹਮਲੇ ਨੂੰ ਰੋਕਣ ਦੇ ਲਈ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਵਾਈਟ ਹਾਊਸ ਪੱਤਰਕਾਰ ਯੂਨੀਅਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਵਿਚ ਰਾਸ਼ਟਰਪਤੀ ਟਰੰਪ ਨੇ ਹਿੰਸਾ ਦੇ ਸਾਰੇ ਕਾਂਡਾ ਦੀ ਨਿੰਦਾ ਕੀਤੀ।

ਵਾਈਟ ਹਾਊਸ ਨੇ ਮੰਗਲਵਾਰ ਨੂੰ ਕਿਸੇ ਖ਼ਾਸ ਘਟਨਾ ਦਾ ਜ਼ਿਕਰ ਕੀਤੇ ਬਿਨਾ ਕਿਹਾ ਕਿ  ਰਾਸ਼ਟਰਪਤੀ ਟਰੰਪ ਮੀਡੀਆ ਦੇ ਮੈਂਬਰਾਂ ਸਮੇਤ ਕਿਸੇ ਵਿਅਕਤੀ ਜਾਂ ਕਿਸੇ ਸਮੂਹ ਦੁਆਰਾ ਅੰਜਾਮ ਦਿੱਤੀ ਹਿੰਸਾ ਦੀ ਨਿੰਦਾ ਕਰਦੇ ਹਨ।